ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੜਾਈ, ਖੇਡਾਂ ਤੇ ਹੋਰ ਬਹੁ ਖੇਤਰਾਂ ਦੇ ਵਿਚ ਮੱਲਾਂ ਮਾਰਨ ਵਾਲੀ ਜਿਮਨਾਸਟਿਕ ਖੇਡ ਖੇਤਰ ਦੀ ਕੱਦਵਾਰ ਖਿਡਾਰਣ ਕਾਜੌਲ ਮੰਨਣ ਨੇ ਬੀਤੇ ਦਿਨੀਂ ਆਪਣੇ ਕਾਲਜ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਮੈਥੇਮੈਟਿਕਸ ਡੇਅ ਨੂੰ ਸਮਰਪਿਤ ਇੰਟਰ ਕਾਲਜ਼ ਗਣਿਤ ਗਿਆਨ ਮੁਕਾਬਲੇ ਵਿਚ ਆਪਣੇ ਗਿਆਨ ਦਾ ਬੇਸ਼ੁਮਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਹਾਸਲ ਕੀਤਾ। ਜਦੋਂ ਕਿ ਬੈਸਟ ਪੀ.ਪੀ.ਟੀ ਦੀ ਟਰਾਫੀ ਵੀ ਆਪਣੀ ਝੋਲੀ ਵਿਚ ਪਵਾਈ।ਇਥੇ ਹੀ ਬਸ ਨਹੀਂ ਖਾਲਸਾ ਕਾਲਜ ਵਿਖੇ ਹੋਏ ਟੈਕ ਫੈਸਟ 2016 ਦੀ ਡਾਂਸ ਪ੍ਰਤੀਯੋਗਤਾ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਇੰਟਰ ਕਾਲਜ ਜਿਮਨਾਸਟਿਕ ਪ੍ਰਤੀਯੋਗਿਤਾ ਵਿਚ ਵੀ ਕਾਜੌਲ ਮੰਨਣ ਨੇ ਗੋਲਡ ਮੈਡਲ, ਸ਼ਹੀਦ ਭਗਤ ਸਿੰਘ ਸਟੇਟ ਸਪੋਰਟਸ ਮੀਟ ਵਿਚ ਸਿਲਵਰ ਮੈਡਲ ਹਾਸਲ ਕਰਕੇ ਆਪਣੇ ਜੱਦੀ ਇਲਾਕੇ ਛੇਹਰਟਾ, ਆਪਣੇ ਮਾਪਿਆਂ ਤੇ ਕਾਲਜ ਪ੍ਰਬੰਧਕਾਂ ਦਾ ਨਾਮ ਰੌਸ਼ਨ ਕੀਤਾ ਹੈ। ਉਸਨੇ ਦੱਸਿਆ ਕਿ ਨਵੇਂ ਵਿਦਿਅਕ ਤੇ ਖੇਡ ਸੈਸ਼ਨ ਦੇ ਦੋਰਾਨ ਉਸਦੀ ਤਮੰਨਾ ਕੁਝ ਹੋਰ ਵੀ ਬੇਹਤਰ ਕਰਨ ਦੀ ਹੈ। ਜਿਸ ਲਈ ਉਸ ਨੇ ਹੁਣ ਤੋਂ ਹੀ ਕਰੜੇ ਅਭਿਆਸ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਹੈ।ਬਹੁ ਪੱਖੀ ਸ਼ਖਸੀਅਤ ਦੀ ਮਾਲਕ ਕਾਜੌਲ ਮੰਨਣ ਦੇ ਮਾਪਿਆਂ ਤੇ ਕਾਲਜ ਪ੍ਰਬੰਧਕਾਂ ਨੂੰ ਉਸ ਕੋਲੋਂ ਬਹੁਤ ਆਸਾਂ ਹਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …