Saturday, April 13, 2024

ਮਾਝਾ

ਤਖਤ ਸ੍ਰੀ ਹਜੂਰ ਸਾਹਿਬ ਦੀ ਨਵ ਗਠਿਤ ਕਮੇਟੀ ਵਿੱਚ ਚੀਫ ਖਾਲਸਾ ਦੀਵਾਨ ਨੂੰ ਨੁਮਾਇੰਦਗੀ ਦੇਣ ‘ਤੇ ਕੀਤਾ ਧੰਨਵਾਦ

ਅਮ੍ਰਿਤਸਰ, 15 ਫਰਵਰੀ (ਜਸਬੀਰ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਸਚਖੰਡ ਤਖਤ ਸ੍ਰੀ ਹਜੂਰ ਸਾਹਿਬ ਦੀ ਨਵੀਂ ਬਣੀਂ ਪ੍ਰਬੰਧਕੀ ਕਮੇਟੀ ਦੇ ਗਠਨ ਦੀ ਵਧਾਈ  ਦਿਤੀ ਹੈ।ਜਾਰੀ ਬਿਆਨ  ਵਿਚ ਖੁਸ਼ੀ ਜਾਹਿਰ ਕਰਦਿਆਂ ਉਨਾਂ ਦੱਸਿਆ ਕਿ ਸਚਖੰਡ ਬੋਰਡ ਦੀ ਪ੍ਰਬੰਧਕੀ ਕਮੇਟੀ ਲਈ ਚੀਫ ਖਾਲਸਾ ਦੀਵਾਨ ਦੇ ਵਲੋਂ ਸ: ਰਘੂਜੀਤ ਸਿੰਘ ਵਿਰਕ ਦਾ ਨਾਮ ਚੀਫ ਖਾਲਸਾ ਦੀਵਾਨ …

Read More »

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ੍ਰ. ਚੱਢਾ ਵਲੋਂ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ

ਅੰਮ੍ਰਿਤਸਰ, 15 ਫਰਵਰੀ ( ਜਗਦੀਪ ਸਿੰਘ )- ਬੀਤੇ ਦਿਨੀਂ ਚੀਫ ਖਾਲਸਾ ਦੀਵਾਨ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਸ: ਚਰਨਜੀਤ ਸਿੰਘ ਚੱਢਾ ਤੀਜੀ ਵਾਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੁਣੇ ਗਏ, ਜਿਸ ਦੌਰਾਨ ਜਨਰਲ ਹਾਊਸ ਨੇ ਬਾਕੀ ਅਹੁਦੇਦਾਰਾਂ ਅਤੇ ਹੋਰਨਾਂ ਕਮੇਟੀ ਮੈਂਬਰਾਂ ਦੀ ਚੋਣ ਦੇ ਅਧਿਕਾਰ ਵੀ ਪ੍ਰਧਾਨ ਸਾਹਿਬ ਨੂੰ ਸੌਂਪ ਦਿੱਤੇ ਸਨ ਅਤੇ ਪ੍ਰਧਾਨ ਚੱਢਾ ਵਲੋਂ ਸੱਤਾਂ ਦਿਨਾਂ ਵਿਚ …

Read More »

ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੀ ਛੇਵੀਂ ਵਰੇਗੰਢ ਮਨਾਈ ਗਈ

ਅੰਮ੍ਰਿਤਸਰ, 15 ਫਰਵਰੀ ( ਪੰਜਾਬ ਪੋਸਟ ਬਿਊਰੋ )- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਦੀ ਸੇਵਾ ਬਣਾਈ ਗਈ ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਸਰਾਂ ਦੀ ਛੇਵੀਂ ਵਰੇਗੰਢ ਅਤੇ ਬਾਬਾ ਕੁੰਦਨ ਸਿੰਘ ਜੀ ਦੀ ਪਵਿੱਤਰ ਯਾਦ ਮਨਾਈ ਗਈ।ਸਰਾਂ ਦੇ ਸੰਚਾਲਕ ਭਾਈ ਅਮਰਜੀਤ ਸਿੰਘ ਸਿਲਕੀ ਨੇ ਦੱਸਿਆ …

Read More »

ਜਨਵਾਦੀ ਲੇਖਕ ਸੰਘ ਨੇ ਕਰਵਾਇਆ ਭਾਸ਼ਾ ਸੈਮੀਨਾਰ

ਅੰਮ੍ਰਿਤਸਰ, 15 ਫਰਵਰੀ ( ਪੰਜਾਬ ਪੋਸਟ ਬਿਊਰੋ )- ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਤਮ ਪਬਲਿਕ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ”ਬੱਚੇ ਦੇ ਮਾਨਸਿਕ ਵਿਕਾਸ ‘ਚ ਮਾਂ ਬੋਲੀ ਦੀ ਮਹੱਤਤਾ” ਵਿਸ਼ੇ ਤੇ ਭਾਸ਼ਾ ਸੈਮੀਨਾਰ ਕਰਵਾਇਆ ਗਿਆ। ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੰਜਾਬੀ ਚੇਤਨਾ …

Read More »

ਦਿੱਲੀ ਕਮੇਟੀ ਵਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਨਵੀਂ ਦਿੱਲੀ, 14 ਫਰਵਰੀ 2014( ਪੰਜਾਬ ਪੋਸਟ ਬਿਊਰੋ)- ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਗਾਇਨ ਪ੍ਰਸਿੱਧ ਰਾਗੀ ਜੱਥੇ ਭਾਈ ਅਮਰਜੀਤ ਸਿੰਘ ਪਟਿਆਲਾ, ਦਿੱਲੀ ਕਮੇਟੀ ਦੇ ਹਜੂਰੀ ਰਾਗੀ ਜੱਥੇ ਭਾਈ ਮਨਪ੍ਰੀਤ ਸਿੰਘ, …

Read More »

ਪੀੜ੍ਹਤ ਪਰਿਵਾਰਾਂ ਦੇ ਨਾਲ ਅਕਾਲੀਆਂ ਨੇ ਕੱਢਿਆ ਵਾਕ ਫਾਰ ਜਸਟਿਸ ਮਾਰਚ

ਨਵੀਂ ਦਿੱਲੀ, 14 ਫਰਵਰੀ 2014 ( ਪੰਜਾਬ ਪੋਸਟ ਬਿਊਰੋ)- ੧੯੮੪ ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਾਂ ਨੂੰ ਖੋਹ ਚੁਕੀਆਂ ਵਿਧਵਾਵਾਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਹਿਯੋਗ ਨਾਲ 1984ਦੇ ਕਾਤਿਲਾਂ ਦੇ ਨਾਂ ਜਨਤਕ ਕਰਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਵਾਕ ਫਾਰ ਜਸਟਿਸ ਦੇ ਤਹਿਤ ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਵਿਧਵਾ ਕਾਲੋਨੀ ਤਿਲਕ ਵਿਹਾਰ ਤੋਂ ਪ੍ਰਧਾਨ …

Read More »

ਕੀ ਲੰਗਰ ਇਮਾਰਤ ਦੀ ਉਸਾਰੀ ਸਮੇਂ ਮਰਯਾਦਾ ਯਕੀਨੀ ਬਣਾਏਗੀ ਸ਼੍ਰੋਮਣੀ ਕਮੇਟੀ ?

ਅੰਮ੍ਰਿਤਸਰ, 15 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੀ ਉਸਾਰੀ ਸਮੇਂ ਪੰਥਕ ਭਾਵਨਾਵਾਂ ਤੇ ਮਰਯਾਦਾ ਨੂੰ ਯਕੀਨੀ ਬਨਾਉਣ ਲਈ, ਇਮਾਰਤ ਦੀ ਉਸਾਰੀ ਕਰਵਾ ਰਹੀ ਐਸ.ਐਸ.ਕਨਸਟਰਕਸ਼ਨ ਕੰਪਨੀ ਚੰਡੀਗੜ੍ਹ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਇੰਜੀਨੀਅਰ ਤੇ ਕੰਮ ਕਰਨ ਵਾਲੇ ਆਦਮੀਆਂ ਨੂੰ ਸਿੱਖ ਭਾਵਨਾਵਾਂ ਤੇ …

Read More »

ਕੇਜਰੀਵਾਲ ਸਰਕਾਰ ਦੁਆਰਾ ਗਠਿਤ ਸਪੈਸ਼ਲ ਜਾਂਚ ਕਮੇਟੀ ਤੇ ਪ੍ਰੋ: ਭੁੱਲਰ ਦੀ ਸਜ਼ਾ ਬਾਰੇ ਸ਼ਿਫਾਰਸ਼ ਬਰਕਰਾਰ ਰਹੇਗੀ

ਅੰਮ੍ਰਿਤਸਰ, 15 ਫਰਵਰੀ (ਨਰਿੰਦਰ ਪਾਲ ਸਿੰਘ) -ਦਿੱਲੀ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਪ੍ਰਮੁਖ ਸੀਨੀਅਰ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੁਆਰਾ ਗਠਿਤ ਕੀਤੀ ਗਈ ਸਪੈਸ਼ਲ ਜਾਂਚ ਕਮੇਟੀ ਅਤੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜ਼ਾ ਦੇ ਮਾਮਲੇ ਵਿਚ ਕੀਤੀ ਗਈ ਸ਼ਿਫਾਰਸ਼ ਜਿਉਂ ਦੀ ਤਿਉਂ ਹੀ ਰਹੇਗੀ ਕਿਉਂਕਿ ਇਹ ਕਿਸੇ ਸਰਕਾਰ …

Read More »

ਮਨਜੀਤ ਸਿੰਘ ਗੱਤਕਾ ਮਾਸਟਰ ਨੂੰ ਸਦਮਾ-ਮਾਤਾ ਦਾ ਦਿਹਾਂਤ-

ਗੱਤਕਾ ਫੈਡਰੇਸ਼ਨ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਅੰਮ੍ਰਿਤਸਰ 14 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਵਿਰਸਾ ਸੰਭਾਲ ਵਿੰਗ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਗੱਤਕਾ ਮਾਸਟਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨਾਂ ਦੇ ਮਾਤਾ ਸ੍ਰੀਮਤੀ ਦਲੀਪ ਕੌਰ (87) ਸੁਪਤਨੀ ਸਵਰਗੀ ਸਿੰਘ ਬੀਤੇ ਦਿਨ ਅਚਾਨਕ ਅਕਾਲ ਚਲਾਣਾ ਕਰ ਗਏ। ਮਾਤਾ ਦਲੀਪ ਕੌਰ ਨਮਿਤ ਪਾਠ ਦਾ …

Read More »

ਦਿੱਲੀ ਦੇ ਮੁੱਖ ਮੰਤਰੀ ਕੇਜ਼ਰੀਵਾਲ ਵਲੋਂ ਅਸਤੀਫਾ- ਪੀ.ਟੀ. ਆਈ

ਪੀ.ਟੀ. ਆਈ ਦੇ ਹਵਾਲੇ ਨਾਲ ਖਬਰ ਮਿਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜ਼ਰੀਵਾਲ ਵਲੋਂ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ।  

Read More »