Wednesday, December 18, 2024

ਤਸਵੀਰਾਂ ਬੋਲਦੀਆਂ

ਖਰਖਣਾ ਬੈਲ ਗੱਡੀਆਂ ਦੀਆਂ ਦੌੜਾਂ `ਚ ਪਹਿਲੇ ਸਥਾਨ `ਤੇ ਰਹੀ ਸ਼ੇਰਾ ਅਚਰਵਾਲ ਦੀ ਗੱਡੀ

ਦੂਜਾ ਸਥਾਨ ਨੀਟਾ ਸਮਰਾਲਾ ਤੇ ਤੀਸਰਾ ਸਥਾਨ ਲਖਵੀਰ ਧੌਲਮਾਜਰਾ ਨੇ ਹਾਸਲ ਕੀਤਾ ਸਮਰਾਲਾ, 5 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਸਰਕਾਰ ਵੱਲੋਂ ਵਿਰਾਸਤੀ ਖੇਡਾਂ ਬੈਲ ਗੱਡੀਆਂ ਦੀਆਂ ਦੌੜਾਂ ਤੇ ਪਾਬੰਦੀ ਹਟਾਏ ਜਾਣ ਤੇ ਪਿੰਡ ਘਰਖਣਾ ਵਿਖੇ ਮਾਨ ਸਪੋਰਟਸ ਕਲੱਬ ਘਰਖਣਾ ਵੱਲੋਂ  ਨਗਰ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਕਰਵਾਈਆਂ …

Read More »

ਪਰਵਾਸੀ ਸ਼ਾਇਰਾ ਪਰਮਜੀਤ ਦਿਉਲ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਪਰਵਾਸੀ ਸ਼ਾਇਰਾ ਪਰਮਜੀਤ ਦਿਉਲ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ।ਉਹਨਾਂ ਨਾਲ ਇਸ ਪ੍ਰੋਗਰਾਮ ’ਚ ਸਰਬਜੀਤ ਸੰਧੂ ਤੇ ਮਲਵਿੰਦਰ ਸਿੰਘ ਹੋਰਾਂ ਨੇ ਵੀ ਸ਼ਿਰਕਤ ਕੀਤੀ।ਵਿਭਾਗ ਮੁਖੀ ਡਾ. ਰਮਿੰਦਰ ਕੌਰ ਨੇ ਫੁੱਲਾਂ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਉਪਰੰਤ ਡਾ. ਦਰਿਆ ਨੇ ਦੱਸਿਆ …

Read More »

ਸਾਹਿਤ ਸਭਾ ਨੇ ਖ਼ਾਲਸਾ ਕਾਲਜ ਵਿਖੇ ਮਾਤ-ਭਾਸ਼ਾ ਸਪਤਾਹ ਮਨਾਇਆ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸਾਹਿਤ ਸਭਾ ਵਲੋਂ ਮਾਤ-ਭਾਸ਼ਾ ਸਪਤਾਹ ਮਨਾਇਆ ਗਿਆ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਕਿਸਮ ਦੇ ਸਾਹਿਤਕ ਮੁਕਾਬਲੇ ਕਰਵਾਏ ਗਏ।     ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬੇਹਤਰੀ ਲਈ …

Read More »

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ `ਮਾਂ ਬੋਲੀ` ਹੋਇਆ ਰਿਲੀਜ਼

ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਸਤਿਕਾਰ ਨੂੰ ਉਚਾ ਚੁੱਕਣ ਦਾ ਕੀਤਾ ਉਪਰਾਲਾ ਪਟਿਆਲਾ, 21 ਫਰਵਰੀ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਸੁਪਰ ਸਟਾਰ ਗਾਇਕ ਅਤੇ ਭੰਗੜਾ ਕਿੰਗ ਜੈਜ਼ੀ ਬੀ ਪੰਜਾਬੀ ਸੰਗੀਤਕ ਖੇਤਰ `ਚ ਇੱਕ ਅਜਿਹਾ ਨਾਂਅ ਹੈ, ਜਿਸ ਨੇ ਪੰਜਾਬੀ ਪੋਪ ਗੀਤਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਲੋਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ …

Read More »

ਬਿਨਾ ਦਾਜ ਦਹੇਜ ਕੀਤਾ ਵਿਆਹ- ਲਗਾਈ ਪੁਸਤਕ ਪ੍ਰਦਰਸ਼ਨੀ

ਭੀਖੀ, 18 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਿੱਧੂ ਫਾਰਮ `ਚ ਬੀਤੇ ਦਿਨੀਂ ਪਿੰਡ ਅਹਿਮਦਪੁਰ ਦੇ ਜਗਮੇਲ ਸਿੰਘ ਖਾਲਸਾ ਨੇ ਇੱਕ ਨਵੀਂ ਪਿਰਤ ਪਾਈ ਹੈ।ਉਨਾਾਂ ਸਪੁੱਤਰੀ ਸਤਨਾਮ ਕੌਰ ਸਰਕਾਰੀ ਅਧਿਆਪਕਾਂ ਦਾ ਵਿਆਹ ਗੁਰਵਿੰਦਰ ਸਿੰਘ ਵਾਸੀ ਬੁਰਜ ਝੱਬਰ ਨਾਲ ਬਿਨਾਂ ਦਾਜ ਸਾਰੀਆਂ ਫਜ਼ੂਲ ਰਸਮਾਂ ਨੂੰ ਤਿਆਗ ਕੇ ਕੀਤਾ ਗਿਆ। ਵਿਆਹ ਵਾਲੀ ਲੜਕੀ ਦੀ ਸਵੈ ਇੱਛਾ ਅਨੁਸਾਰ ਸਾਹਿਬਦੀਪ ਪਬਲੀਕੇਸ਼ਨ ਭੀਖੀ …

Read More »

ਚੀਫ ਖਾਲਸਾ ਦੀਵਾਨ ’ਤੇ ਮਜੀਠੀਆ-ਅਣਖੀ ਧੜੇ ਦਾ ਕਬਜਾ

ਪ੍ਰਧਾਨ ਨਿਰਮਲ ਸਿੰਘ ਸਮੇਤ 5 ਉਮੀਦਵਾਰ ਜੇਤੂ, ਚੱਢਾ ਧੜੇ ਦਾ ਸਥਾਨਕ ਪਧਾਨ ਜਿੱਤਿਆ ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖ ਪੰਥ ਦੀ ਪੁਰਾਤਨ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੀ ਅੱਜ ਜਨਰਲ ਚੋਣ ਦੌਰਾਨ ਨਿਰਮਲ ਸਿੰਘ ਠੇਕੇਦਾਰ ਨੇ 33 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ ਹਰਾ ਕੇ ਕਾਮਯਾਬ ਰਹੇ।ਇਸ ਤੋਂ ਇਲਾਵਾ ਉਨਾਂ ਦੇ 4 …

Read More »

ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ਼ ਵਿਖੇ ਵਿਦਿਆਰਥੀਆ ਅਤੇ ਸਮੂਹ ਸਟਾਫ ਵੱਲੋ `ਰੁੱਤਾਂ ਦੀ ਰਾਣੀ` ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਸਰਸਵਤੀ ਅਰਾਧਨਾ ਉਪਰੰਤ ਪਤੰਗਬਾਜ਼ੀ ਪੀਲੀਆਂ ਪੋਸ਼ਾਕਾਂ ਪਹਿਨ ਕੇ ਕੀਤੀ।ਸਕੂਲ਼ ਚੇਅਰਪਰਸਨ ਅੰਜੂ ਸਿੰਗਲਾ ਨੇ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਜਿਥੇ ਸੁੱਖ-ਸ਼ਾਂਤੀ, …

Read More »

ਮੁੱਖ ਮੰਤਰੀ ਵਲੋਂ ਡੀ.ਸੀ ਅਪਨੀਤ ਰਿਆਤ ਦਾ ਇੰਡੀਆ ਟੂਡੇ ਸੰਮੇਲਨ `ਚ ਸਨਮਾਨ

ਜਲ ਸਪਲਾਈ ਤੇ ਸੈਨੀਟੇਸ਼ਨ `ਚ ਸੁਧਾਰ ਲਿਆਉਣ ਲਈ ਜਿਲ੍ਹਾ ਮਾਨਸਾ ਨੂੰ ਮਿਲਿਆ ਐਵਾਰਡ ਭੀਖੀ/ਮਾਨਸਾ, 8 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਆਪਣੀ ਗਤੀਸ਼ੀਲ ਅਗਵਾਈ ਹੇਠ ਮਾਨਸਾ ਜਿ਼ਲ੍ਹੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਚ ਸਭ ਤੋਂ ਵੱਧ ਸੁਧਾਰ ਲਿਆਉਣ ਲਈ ਇੰਡੀਆ ਟੂਡੇ ਸੰਮੇਲਨ ਦੌਰਾਨ ਐਵਾਰਡ ਪ੍ਰਾਪਤ ਕੀਤਾ ਹੈ।      ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »

ਗੁ. ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸੰਪਨ

ਭਾਈ ਮਨੀ ਸਿੰਘ ਜੀ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ – ਲੌਂਗੋਵਾਲ ਅੰਮ੍ਰਿਤਸਰ, 6 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਸਿੱਖ ਪੰਥ ਦੇ ਮਹਾਨ ਸ਼ਹੀਦ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਜਨਮ ਅਸਥਾਨ ਭਾਈ ਮਨੀ ਸਿੰਘ ਜੀ ਕੈਂਬੋਵਾਲ ਲੌਂਗੋਵਾਲ ਵਿਖੇ ਸੰਪੂਰਣ ਹੋਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ …

Read More »

ਦੇਸ਼ ਪਰਤਿਆ ਵਿਸ਼ਵ ਪੰਜਾਬੀ ਅਮਨ ਕਾਨਫਰੰਸ `ਚ ਹਿੱਸਾ ਲੈਣ ਲਾਹੌਰ ਗਿਆ ਵਫਦ

ਨਨਕਾਣਾ ਸਾਹਿਬ ਦੇ ਦਰਸ਼ਨ ਵੱਡਾ ਸੁਭਾਗ ਮੰਨਿਆ ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਂਗਰਸ ਦੇ ਸੱਦੇੇ `ਤੇ ਲਾਹੌਰ `ਚ ਪਹਿਲੀ ਤੋਂ ਤਿੰਨ ਫਰਵਰੀ ਤੀਕ ਜਨਾਬ ਫਖਰ ਜਮਾਂ ਦੀ  ਪ੍ਰਧਾਨਗੀ ਹੇਠ ਕਰਵਾਈ ਗਈ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ  ਡੈਲੀਗੇਟ ਵਾਪਸ ਪਰਤ ਆਏ ਹਨ। ਅੱਜ ਦੁਪਹਿਰੇ ਵਾਘਾ-ਅਟਾਰੀ ਸਰਹੱਦ ਰਾਹੀਂ ਪੈਦਲ ਪਰਤੇ ਵਫਦ ਦੇ ਆਗੂਆਂ ਡਾ. ਦੀਪਕ ਮਨਮੋਹਨ …

Read More »