ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਪਿੰਡੀ ਭੁੱਲਰ ਦੇ ਨਿਵਾਸੀਆਂ ਨੇ ਇੱਕ ਵਾਰ ਫਿਰ ਸਰਬਸੰਮਤੀ ਨਾਲ ਜਰਨੈਲ ਸਿੰਘ ਭੁੱਲਰ ਨੂੰ ਮੁੜ ਸਰਪੰਚ ਚੁਣ ਲਿਆ ਹੈ।ਪਿੰਡੀ ਦੀ ਸਮੁੱਚੀ ਪੰਚਾਇਤ ਵੱਲੋਂ ਕਰਵਾਏ ਸਾਂਝੇ ਸਮਾਗਮ ਦੌਰਾਨ ਉਨਾਂ ਨੂੰ ਸਰਪੰਚ ਚੁਣਿਆ ਗਿਆ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਸਰਪੰਚ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ …
Read More »ਪੰਜਾਬੀ
ਐਡਵੋਕੇਟ ਧਾਮੀ ਨੇ ਨਕਾਸ਼ ਆਰਟਿਸਟ ਸਤਪਾਲ ਸਿੰਘ ਦਾਨਿਸ਼ ਦੀ ਪਤਨੀ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਕਾਸ਼ ਆਰਟਿਸ ਸਤਪਾਲ ਸਿੰਘ ਦਾਨਿਸ਼ ਦੀ ਪਤਨੀ ਸ੍ਰੀਮਤੀ ਮਧੂ ਬਾਲਾ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦਾਨਿਸ਼ ਪਰਿਵਾਰ ਦੇ ਵਡੇਰਿਆਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਾਸ਼ੀ ਸੇਵਾ ਵਿੱਚ ਅਹਿਮ ਯੋਗਦਾਨ ਰਿਹਾ ਹੈ।ਇਹ ਪਰਿਵਾਰ ਸਿੱਖ …
Read More »ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਆਰੰਭਿਕ ਅਰਦਾਸ ਦਿਵਸ ਕਰਵਾਇਆ ਗਿਆ
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਇਮਤਿਹਾਨਾਂ ’ਚ ਸਫ਼ਲਤਾ ਅਤੇ ਹੋਣ ਜਾ ਰਹੇ ਨਵੇਂ ਅਕਾਦਮਿਕ ਸੈਸ਼ਨ-2024 ਦੀ ਆਰੰਭਤਾ ਸਬੰਧੀ ਅਰਦਾਸ ਦਿਵਸ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਅਜਮੇਰ ਸਿੰਘ ਹੇਰ ਤੇ ਪਰਮਜੀਤ ਸਿੰਘ ਬੱਲ ਨੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ। ਕਾਲਜ ਡਾਇਰੈਕਟਰ …
Read More »ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਤੇ ਅਧਿਕਾਰੀਆਂ ਵੱਲੋਂ ਹੋਟਲ ਮਾਲਕਾਂ ਨਾਲ ਇਕੱਤਰਤਾ
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 19 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਸਥਿਤ ਹੋਟਲ ਮਾਲਕਾਂ ਨਾਲ ਇਕੱੱਤਰਤਾ ਕੀਤੀ। ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ੍ਰੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸਿਹਤਮੰਦ ਜੀਵਨ ਸ਼ੈਲੀ ਅਤੇ ਤੰਦਰੁਸਤੀ ‘ਤੇ ਸੈਮੀਨਾਰ
ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ਸਿਹਤਮੰਦ ਜੀਵਨ ਸ਼ੈਲੀ ਅਤੇ ਤੰਦਰੁਸਤੀ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਅਲਪਨਾ ਸੋਨੀ ਨੈਸ਼ਨਲ ਹੈਡ ਅਤੇ ਥੈਰੇਪਿਊਟਿਕ ਡਾਇਟੀਸ਼ੀਅਨ, ਸ਼੍ਰੇਆ’ਜ਼ ਡਾਈਟ ਕਲੀਨਿਕ ਅਤੇ ਰਿੱਕੀ ਭੱਲਾ ਮਾਲਕ ਗੋਲਡ ਜਿਮ ਅੰਮ੍ਰਿਤਸਰ ਨੇ ਸਰੋਤ ਵਕਤਾ ਵਜੋਂ ਸ਼ਿਰਕਤ ਕੀਤੀ। ਡਾਇਟੀਸ਼ੀਅਨ ਅਲਪਨਾ ਸੋਨੀ ਨੇ ਸਮੁੱਚੀ ਸਿਹਤ ਅਤੇ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਵਿੱਚ ਸੰਤੁਲਿਤ ਖੁਰਾਕ …
Read More »ਸ੍ਰੀ ਗੁਰੂ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 1 ਅਖਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਾਂਝੇ ਤੌਰ ਤੇ ਅੱਜ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਵਿੱਚ ਉੱਘੇ ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਡਾ. ਅਮਰਜੀਤ ਸਿੰਘ (ਮੁੱਖੀ ਤੇ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ …
Read More »ਯੂਨੀਵਰਸਿਟੀ ਦਾ `ਬੀ` ਜ਼ੋਨ ਜ਼ੋਨਲ ਯੁਵਕ ਮੇਲਾ ਗਿੱਧੇ ਦੀ ਧਮਾਲ ਨਾਲ ਸੰਪਨ
ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦਾ ਤਿੰਨ ਦਿਨਾਂ`ਬੀ` ਜ਼ੋਨ ਜ਼ੋਨਲ ਯੁਵਕ ਮੇਲਾ ਜੋ ਲੋਕ ਨਾਚ ਭੰਗੜੇ ਨਾਲ ਸ਼ੁਰੂ ਹੋਇਆ ਸੀ, ਕੱਲ ਦੇਰ ਸ਼ਾਮ ਲੋਕ ਨਾਚ ਗਿੱਧੇ ਅਤੇ ਗਰੁੱਪ ਡਾਂਸ ਨਾਲ ਸਮਾਪਤ ਹੋ ਗਿਆ।ਇਸ ਯੁਵਕ ਮੇਲੇ ਦੇ ਜੇਤੂ ‘ਏ’ ਡਿਵੀਜ਼ਨ ਵਿੱਚ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਸ਼੍ਰੀ ਗੁਰੂ ਅਗੰਦ ਦੇਵ ਕਾਲਜ ਖਡੂਰ …
Read More »ਅਕਾਲ ਅਕੈਡਮੀ ਕਮਾਲਪੁਰ ਨੇ ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ `ਚ ਮਾਰੀਆਂ ਮੱਲਾਂ
ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਸੰਸਥਾ ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਵਲੋਂ `ਖੇਡਾਂ ਵਤਨ ਪੰਜਾਬ ਦੀਆਂ` ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਖੇਡ ਮੁਕਾਲਿਆਂ ਵਿੱਚ ਬੱਚਿਆਂ ਨੇ ਆਪਣੇ ਕੋਚ ਸ਼ੈਰੀ ਸਿੰਘ ਦੀ ਅਗਵਾਈ ਹੇਠ ਹਰ ਉਮਰ ਵਰਗ ਦੇ ਹਰੇਕ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ। ਉਮਰ ਵਰਗ-14 ਸਿੰਗਲ ਸੋਟੀ ਟੀਮ ਈਵੈਂਟ ‘ਚ ਗੁਰਨੂਰ …
Read More »ਖ਼ਾਲਸਾ ਕਾਲਜ ਵਿਖੇ ਆਈ.ਟੀ ਟੈਲੰਟ ਹੰਟ-2024 ਕਰਵਾਇਆ ਗਿਆ
ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਲੋਂ 5 ਰੋਜ਼ਾ ਆਈ.ਟੀ ਟੇਲੈਂਟ ਹੰਟ-2024 ਸਮਾਗਮ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ‘ਚ ਪ੍ਰੋਗਰਾਮ ਦੌਰਾਨ ਕੋਡ, ਡੀਬੈਗਿੰਗ, ਕੋਜ਼ੋਟਿਕਾ, ਆਨਲਾਈਨ ਗੇਮਾਂ, ਲੋਗੋ ਮੇਕਿੰਗ, ਡਿਬੇਟ, ਵੈਬ ਨੈਕਸਸ ਅਤੇ ਐਡ ਮੈਡ ਸ਼ੋ ਆਦਿ ਵੱਖ-ਵੱਖ ਸਮਾਰੋਹ ਸ਼ਾਮਲ ਕੀਤੇ ਗਏ। ਐਪਲੀਕੇਸ਼ਨਜ਼ ਮੁੱਖੀ ਡਾ. ਹਰਭਜਨ ਸਿੰਘ ਰੰਧਾਵਾ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਨੂੰ ਨੈਕ ਨੇ ‘ਏ ਪਲਸ ਪਲਸ ਗ੍ਰੇਡ’ ਨਾਲ ਨਿਵਾਜ਼ਿਆ
ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਨੂੰ ਨੈਸ਼ਨਲ ਅਸੈਸਮੈਂਟ ਅਤੇ ਅਕਰੈਂਡੀਟੇਸ਼ਨ ਕੌਸਲ ਵਲੋਂ ‘ਏ ++ ਗਰੇਡ’ ਨਾਲ ਨਿਵਾਜ਼ਿਆ ਗਿਆ।ਕੌਂਸਲ ਅਧੀਨ ਸੰਨ 1954 ’ਚ ਸਥਾਪਿਤ ਕੀਤਾ ਗਿਆ ਕਾਲਜ ‘ਏ++ ਗਰੇਡ’ ਹਾਸਲ ਕਰਨ ਵਾਲਾ ਉਤਰੀ ਭਾਰਤ ਦਾ ਪਹਿਲਾ ਐਜ਼ੂਕੇਸ਼ਨ ਕਾਲਜ ਬਣ ਗਿਆ ਹੈ।ਨੈਕ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ …
Read More »
Punjab Post Daily Online Newspaper & Print Media