Wednesday, December 31, 2025

ਪੰਜਾਬੀ ਖ਼ਬਰਾਂ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਦਾ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 9ਵਾਂ ਅਤੇ ਬੀ.ਕਾਮ. ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ ਤੀਸਰਾ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ …

Read More »

ਖਾਲਸਾ ਕਾਲਜ ਗਰਲਜ਼ ਸੀਨੀ: ਸੈਕੰ: ਸਕੂਲ 10ਵੀਂ ਦਾ ਨਤੀਜਾ ਸ਼ਾਨਦਾਰ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ’ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ …

Read More »

ਸ੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਸ੍ਰੀ ਰਾਮ ਕਥਾ ਦਾ ਆਯੋਜਨ

ਸੰਗਰੂਰ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ ਮੰਡੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ 14ਵੇਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਵਿਖੇ ਪਹਿਲੀ ਵਾਰ ਸ੍ਰੀ ਰਾਮ ਕਥਾ ਕਰਵਾਈ ਗਈ, ਜਿਸ ਨੂੰ ਲੈ ਕੇ ਸ਼ਰਧਾਲੂਆਂ ਉਤਸ਼ਾਹ ਦੇਖਣ ਨੂੰ ਮਿਲਿਆ।ਸ੍ਰੀ ਰਾਮ ਕਥਾ ਦੀ ਅਰੰਭਤਾ ਤੋਂ …

Read More »

ਅਕਾਲ ਅਕੈਡਮੀ ਬਿਲਗਾ ਵਿਖੇ ਸਲਾਨਾ ਸਮਾਗਮ ਦਾ ਆਯੋਜਨ

ਸੰਗਰੂਰ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਅਧੀਨ ਚੱਲ ਰਹੀ ਅਕਾਲ ਅਕੈਡਮੀ ਬਿਲਗਾ ਵਿੱਚ 27ਵਾਂ ਸਲਾਨਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਨਿਤਨੇਮ ਉਪਰੰਤ 21 ਸ੍ਰੀ ਸਹਿਜ ਪਾਠ ਦੇ ਭੋਗ ਨਾਲ ਕੀਤੀ ਗਈ।ਵਿਦਿਆਰਥੀਆਂ ਵਲੋਂ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ, ਧਾਰਮਿਕ ਕਵਿਤਾਵਾਂ ਅਤੇ ਕਵੀਸ਼ਰੀ ਪੇਸ਼ ਕੀਤੀ।ਮੁੱਖ ਮਹਿਮਾਨ ਵਜੋਂ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਨੇ ਸ਼ਿਰਕਤ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ “ਵਿਸ਼ਵ ਧਰਤੀ ਦਿਵਸ“ ਮਨਾਇਆ ਗਿਆ।ਧਰਤੀ ਦਿਵਸ ਦਾ ਥੀਮ `ਗ੍ਰਹਿ ਬਨਾਮ ਪਲਾਸਟਿਕ` ਸੀ, ਜਿਸ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਦੇ ਮਨੁੱਖ ਅਤੇ ਵਾਤਾਵਰਣ ਦੋਵਾਂ `ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਸੀ।ਵਿਦਿਆਰਥੀਆਂ ਨੇ ਭਾਸ਼ਣ ਦਿੱਤੇ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਲਈ ਕਵਿਤਾਵਾਂ ਵੀ ਪੜ੍ਹੀਆਂ। ਵਿਦਿਆਰਥੀਆਂ ਵੱਲੋਂ ਰੀਡਿਊਸ, ਰੀਯੂਜ਼ ਤੇ …

Read More »

ਪ੍ਰਿ. (ਡਾ.) ਪੁਸ਼ਪਿੰਦਰ ਵਾਲੀਆ ਦਾ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਵਲੋਂ ਮਹਾਤਮਾ ਹੰਸਰਾਜ ਅਵਾਰਡ ਨਾਲ ਸਨਮਾਨ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੁਆਰਾ ਉਹਨਾਂ ਦੇ ਸਿੱਖਿਆ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਸਦਕਾ ਮਹਾਤਮਾ ਹੰਸਰਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਉਹਨਾਂ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਦੁਆਰਾ 20 ਅਪ੍ਰੈਲ 2024 ਨੂੰ …

Read More »

ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਲੋਕ ਅਰਪਨ

ਅੰਮ੍ਰਿਤਸਰ, 22 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਕਾਰ ਸ. ਨਾਨਕ ਸਿੰਘ ਹਾਲ ਵਿਖੇ ਨਾਰੀ ਚੇਤਨਾ ਮੰਚ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਦੀਆਂ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਵਿੱਚ ਕਨੇਡਾ ਵੱਸਦੀ ਲੇਖਿਕਾ ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਨੂੰ ਲੋਕ ਅਰਪਣ ਕੀਤਾ ਗਿਆ।ਡਾ. ਇਕਬਾਲ ਕੌਰ ਸੌਂਦ, ਡਾ. ਗੁਰਨਾਮ ਕੌਰ ਬੇਦੀ, ਡਾ. …

Read More »

ਦੋਸ਼ੀ ਕੌਣ—?

ਹੁਸ਼ਿਆਰ ਵਿਦਿਆਰਥੀ ਲਗਾਤਾਰ ਜਮਾਤ ਵਿੱਚ ਗੈਰਹਾਜ਼ਰ ਚੱਲ ਰਿਹਾ ਸੀ।ਜਮਾਤ ਇੰਚਾਰਜ ਨੇ ਸੋਚਿਆ ਕਿ ਇਸ ਵਿਦਿਆਰਥੀ ਨੇ ਤਾਂ ਕਦੇ ਮੀਂਹ-ਹਨੇਰੀ ਵਿੱਚ ਵੀ ਸਕੂਲ ਤੋਂ ਛੁੱਟੀ ਨਹੀਂ ਕੀਤੀ, ਪਤਾ ਨਹੀਂ ਕੀ ਘਟਨਾ ਘਟੀ ਹੈ? ਮੈਨੂੰ ਆਪ ਉਸ ਦੇ ਘਰ ਜਾ ਕੇ ਪਤਾ ਕਰਨਾ ਚਾਹੀਦਾ ਹੈ।ਸਾਰੀ ਛੁੱਟੀ ਉਪਰੰਤ ਉਸ ਵਿਦਿਆਰਥੀ ਦਾ ਘਰ ਅਧਿਆਪਕ ਦੇ ਰਸਤੇ ਵਿੱਚ ਹੋਣ ਕਰਕੇ ਅਧਿਆਪਕ ਉਸ ਵਿਦਿਆਰਥੀ ਬਾਰੇ ਪਤਾ …

Read More »

ਆਖਿਰ ਕੀ ਹੈ ਆਦਰਸ਼ ਚੋਣ ਜ਼ਾਬਤਾ?

18ਵੀਆਂ ਲੋਕ ਸਭਾ ਚੋਣਾਂ 2024 ਲਈ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਤੰਤਰ ਦਾ ਮਹਾਂ ਉਤਸਵ ਮਨਾਉਣ ਲਈ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ।ਭਾਰਤ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ ਅਤੇ ਚਾਰ ਰਾਜ ਆਂਧਰਾ ਪ੍ਰਦੇਸ਼, ਉੜੀਸਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਦੀਆਂ ਚੋਣਾਂ ਲਈ 19 ਅਪ੍ਰੈਲ ਤੋਂ 1 ਜੂਨ 2024 ਤੱਕ ਸੱਤ ਪੜਾਵਾਂ ਚ ਮੱਤਦਾਨ ਹੋਏਗਾ, …

Read More »

23ਵੇਂ ਰਾਸ਼ਟਰੀ ਰੰਗਮੰਚ ਉਤਸਵ 2024 ਦੇ ਪਹਿਲੇ ਦਿਨ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਣ

ਅੰਮ੍ਰਿਤਸਰ, 21 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 23ਵੇਂ ਰਾਸ਼ਟਰੀ ਰੰਗਮੰਚ ਉਤਸਵ ਦਾ ਉਦਘਾਟਨ ਸਥਾਨਕ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਇਸ ਨਾਟ ਉਤਸਵ 21 ਤੋਂ 25 ਅਪ੍ਰੈਲ ਤੱਕ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਤੇ ਪੰਜਾਬ ਦੀਆਂ ਪ੍ਰਸਿੱਧ ਨਾਟ ਸੰਸਥਾਵਾਂ ਆਪੋ-ਆਪਣੇ ਦਮਦਾਰ ਨਾਟਕ ਪੇਸ਼ ਕਰਨਗੀਆਂ।ਉਦਘਾਟਨ ਸਮਾਰੋਹ ਦੇ ਪਹਿਲੇ …

Read More »