Monday, May 27, 2024

ਸ੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਸ੍ਰੀ ਰਾਮ ਕਥਾ ਦਾ ਆਯੋਜਨ

ਸੰਗਰੂਰ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ ਮੰਡੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ 14ਵੇਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਵਿਖੇ ਪਹਿਲੀ ਵਾਰ ਸ੍ਰੀ ਰਾਮ ਕਥਾ ਕਰਵਾਈ ਗਈ, ਜਿਸ ਨੂੰ ਲੈ ਕੇ ਸ਼ਰਧਾਲੂਆਂ ਉਤਸ਼ਾਹ ਦੇਖਣ ਨੂੰ ਮਿਲਿਆ।ਸ੍ਰੀ ਰਾਮ ਕਥਾ ਦੀ ਅਰੰਭਤਾ ਤੋਂ ਪਹਿਲਾਂ ਸਜਾਈ ਗਈ ਵਿਸ਼ਾਲ ਤੁਲਸੀ ਸ਼ੋਭਾ ਯਾਤਰਾ ਵਿੱਚ ਸ਼਼ਾਮਲ ਸ਼ਰਧਾਲੂਆਂ ਨੂੰ ਕਥਾ ਦੇ ਭੋਗ ਉਪਰੰਤ 301 ਗਮਲੇ ‘ਚ ਲੱਗੇ ਤੁਲਸੀ ਬੂਟਿਆਂ ਦੀ ਵੰਡ ਕੀਤੀ ਗਈ।
ਕਥਾ ਦੋਰਾਨ ਸ੍ਰੀ ਵਰਿੰਦਾਵਨ ਧਾਮ ਤੋਂ ਪਹੁੰਚੇ ਪ੍ਰਸਿੱਧ ਕਥਾ ਵਾਚਕ ਪਰਮ ਪੂਜਨੀਕ ਸ੍ਰੀ ਸ਼ਿਵਾਨੀ ਕ੍ਰਿਸ਼ਨ ਸ਼਼ੁਕਲਾ ਤੇ ਸ੍ਰੀ ਰਾਮ ਜੀ ਕ੍ਰਿਸ਼ਨ ਸ਼ੁਕਲਾ ਨੇ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਅਤੇ ਸ੍ਰੀ ਰਾਮ ਕਥਾ ਦੇ ਭੋਗ ਸਮੇਂ ਸ੍ਰੀ ਹਨੂੰਮਾਨ ਮੰਦਿਰ ਦੇ ਪੁਜਾਰੀ ਪੰਡਿਤ ਨਰੇਸ਼ ਸ਼ਾਸਤਰੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸਮਾਗਮ ਦੌਰਾਨ ਪੰਹੁਚੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਸ਼਼੍ਰੋਮਣੀ ਅਕਾਲੀ ਦਲ ਹਲਕਾ ਵਿਧਾਇਕ ਦੇ ਇੰਚਾਰਜ ਰਜਿੰਦਰ ਦੀਪਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹਲਕਾ ਸੁਨਾਮ ਦੇ ਇੰਚਾਰਜ ਜਸਵਿੰਦਰ ਧੀਮਾਨ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਆਗੂ ਰਣਧੀਰ ਸਿੰਘ ਕਲੇਰ, ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ, ਨਿਰਮਲਾ ਆਸ਼ਰਮ ਪੱਕਾ ਡੇਰਾ ਦੇ ਮਹੰਤ ਬਾਬਾ ਹਰਬੰਸ ਸਿੰਘ, ਮੰਦਿਰ ਸ਼੍ਰੀ ਠਾਕੁਰ ਦੁਆਰਾ ਦੇ ਮੁੱਖ ਸੇਵਾਦਾਰ ਨਰਾਤਾ ਦਾਸ, ਸ੍ਰੀ ਹਨੂੰਮਾਨ ਮੰਦਿਰ ਬਰਨੇ ਵਾਲਾ ਧਨੌਲਾ ਦੇ ਮੁੱਖ ਸੇਵਾਦਾਰ ਮਾਤਾ ਰਾਜ ਦੇਵੀ ਤੇ ਮੰਗਲ ਦਾਸ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਸਰ ਸਾਹਿਬ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ, ਜਿਲ੍ਹਾ ਅਗਰਵਾਲ ਸਭਾ ਵਲੋਂ ਪ੍ਰਧਾਨ ਮੋਹਨ ਲਾਲ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿੱਲੂ ਲੋਹੇ ਵਾਲੇ, ਮੇਘ ਰਾਜ ਝਾੜੋ ਵਾਲੇ, ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਂਸਲ, ਸ੍ਰੀ ਮਹਾਂ ਕਾਲੇਸ਼ਵਰ ਸ਼ਿਵ ਧਾਮ ਦੇ ਪੁਜਾਰੀ ਪੰਡਿਤ ਸੁਖਵਿੰਦਰ ਸ਼ਰਮਾ, ਬਾਬਾ ਭੋਲਾ ਗਿਰ ਸਮਾਧਾਂ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ, ਸ੍ਰੀ ਹਨੂੰਮਾਨ ਮੰਦਿਰ ਕਮੇਟੀ ਦੇ ਪ੍ਰਧਾਨ ਸੰਨੀ ਸਿੰਗਲਾ, ਸ੍ਰੀ ਦੁਰਗਾ ਸ਼ਕਤੀ ਮੰਦਿਰ ਕਮੇਟੀ ਤੇ ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਬਾਂਸਲ, ਮਾਤਾ ਸ੍ਰੀ ਨੈਣਾਂ ਦੇਵੀ ਮੰਦਿਰ ਦੇ ਮੁੱਖ ਸੇਵਾਦਾਰ ਮਾਤਾ ਕਮਲਾ ਦੇਵੀ, ਮਾਤਾ ਅੰਬੇ ਰਾਣੀ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਭਾਰਤੀਆਂ ਮਹਾਂਵੀਰ ਦਲ ਚੀਮਾ ਦੇ ਸੰਸਥਾਪਕ ਮਦਨ ਲਾਲ ਜਿੰਦਲ, ਸ੍ਰੀ ਸਨੀ ਦੇਵ ਮੰਦਰ ਕਮੇਟੀ ਵਲੋਂ ਰੁਲਦੂ ਰਾਮ ਬੀਰ ਵਾਲੇ, ਸੋਸ਼ਲ ਕੇਅਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਰਾਜ ਸਿੰਘ ਸ਼ੀਤਲ, ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਦੇ ਆਗੂ ਬਾਬਾ ਧਰਮਾ ਸਿੰਘ, ਕਾਂਗਰਸ ਪਾਰਟੀ ਵਲੋਂ ਬਲਾਕ ਚੀਮਾ ਦੇ ਪ੍ਰਧਾਨ ਡਿੰਪਲ ਦਿੜ੍ਹਬੇ ਵਾਲੇ, ਬਾਂਸਲ ਪਲਾਸਟਿਕ ਇੰਡਸਟਰੀ ਡੀਕੋ ਸਟਾਰ ਦੇ ਐਮ.ਡੀ ਸੰਦੀਪ ਬਾਂਸਲ, ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ, ਗੀਤੀ ਮਾਨ, ਆਪ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂ, ਬਲਾਕ ਪ੍ਰਧਾਨ ਨਿਰਭੈ ਸਿੰਘ ਮਾਨ, ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਮਦਨ ਲਾਲ ਲੀਲਾ, ਸ਼਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਨਿੱਕਾ ਬਿਜਲਪੁਰੀਆ, ਸਰਕਲ ਪ੍ਰਧਾਨ ਦਰਸ਼ਨ ਸਿੰਘ, ਸਮਾਜ ਸੇਵੀ ਬਿੰਦਰ ਸਮਾਓ, ਭੀਮ ਸਿੰਘ ਭੂਕਲ, ਸਮਾਜ ਸੇਵੀ ਪ੍ਰੇਮ ਚੰਦ ਬਾਂਸਲ ਐਲ.ਆਈ.ਸੀ ਵਾਲੇ, ਪ੍ਰਾਚੀਨ ਸ਼ਿਵ ਮੰਦਿਰ ਦੇ ਪੁਜਾਰੀ ਪੰਡਿਤ ਮਨੋਹਰ ਲਾਲ, ਸ੍ਰੀ ਦੁਰਗਾ ਸ਼ਕਤੀ ਮੰਦਿਰ ਦੇ ਪੁਜਾਰੀ ਪੰਡਿਤ ਮਨੋਜ ਸ਼ਰਮਾ, ਭਗਵਾਨ ਵਾਲਮੀਕਿ ਸਭਾ ਵਲੋਂ ਪ੍ਰਧਾਨ ਗੁਰਦੀਪ ਸਿੰਘ ਦੀਪਾ, ਸਮਾਜ ਸੇਵੀ ਠੇਕੇਦਾਰ ਸੁਖਪਾਲ ਬਾਂਸਲ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ, ਚੀਮਾ ਟ੍ਰੇਡਰਜ ਦੇ ਐਮ.ਡੀ ਹੈਪੀ ਕਾਂਸਲ, ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ, ਦਿ ਆਕਸਫੋਰਡ ਪਬਲਿਕ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਗਗਨਦੀਪ ਗੋਇਲ, ਜੋਤੀ ਮਹਿਲਾ ਮੰਡਲ, ਸ੍ਰੀ ਬਜਰੰਗ ਦਲ ਮਹਿਲਾਂ ਮੰਡਲ, ਸੁੰਦਰ ਕਾਂਡ ਸੰਕੀਰਤਨ ਮੰਡਲ ਚੀਮਾ ਮੰਡੀ, ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਆਦਿ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ।ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ।ਭੋਗ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ।ਕਸਬੇ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਸ੍ਰੀ ਵਰਿੰਦਾਵਨ ਧਾਮ ਤੋਂ ਪੰਹੁਚੇ ਪ੍ਰਸਿੱਧ ਕਥਾਵਾਚਕ ਪਰਮ ਪੂਜਨੀਕ ਸ੍ਰੀ ਸ਼ਿਵਾਨੀ ਕ੍ਰਿਸ਼ਨ ਸ਼ੁਕਲਾ ਤੇ ਸ੍ਰੀ ਰਾਮ ਜੀ ਕ੍ਰਿਸ਼ਨ ਸ਼ੁਕਲਾ ਦਾ ਸਨਮਾਨ ਵੀ ਕੀਤਾ ਗਿਆ।

 

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …