Thursday, September 10, 2026

ਪੰਜਾਬੀ

ਮਾਣਿਕ ਦੀ ਅਗਵਾਈ ਵਿੱਚ ਈਦਗਾਹ ‘ਤੇ ਕਬਰਿਸਤਾਨ ਵਿਚ ਸਮਾਗਮ ਦੀ ਰੋਕ ਲਈ ਡੀ.ਸੀ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਕਬਰਿਸਤਾਨ ਇਦਗਾਹ ਵਿਚ 26 ਅਕਤੂਬਰ ਜਲਸੇ (ਸਮਾਗਮ) ਨੂੰ ਲੈ ਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਦੇ ਪੰਜਾਬ ਪ੍ਰਧਾਨ ਮਾਣਿਕ ਅਲੀ ਅਤੇ ਜਨਰਲ ਸੱਕਤਰ ਮੌਲਾਨਾ ਸ਼ਾਹ ਆਲਮ ਅਤੇ ਸ਼ਹਿਰ ਦੇ ਮੋਹਤਬਾਰਾਂ ਨੇ ਇਦਗਾਹ ਤੇ ਕਬਰਿਸਤਾਨ ਵਿਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਡੀਸੀ ਨੂੰ ਮਿਲੇ। ਇਸ ਮੋਕੇ ਮਾਣਿਕ ਅਲੀ ਨੇ ਕਿਹਾ …

Read More »

ਐਥਲੈਟਿਕ ਮੀਟ ਵਿੱਚ ਸਰਕਾਰੀ ਕੋਟਲੀ ਅਬਲੂ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੇ ਅਹਿਮ ਸਥਾਨ

ਕੋਟਲੀ ਅਬਲੁੂ, 13 ਅਕਤੂਬਰ (ਕਮਾਲ ਦੀਨ) – ਦੋ ਰੋਜਾ ਗਿਦੜਬਾਹਾ ਜੋਨ ਦੀ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਦੇ ਸਿੰਕਦਰ ਸਿੰਘ ਨੇ ਪਹਿਲੀ ਪੁਜੀਸ਼ਨ, ਸੁਰਿੰਦਰ ਸਿੰਘ ਨੇ ਦੁੂਜੀ ਪੁਜੀਸ਼ਨ, ਮਨਪ੍ਰੀਤ ਸਿੰਘ ਨੇ ਲੰਬੀ ਛਾਲ ਵਿਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ।ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ ਅਤੇ ਬੱਚਿਆਂ ਨੂੰ ਹਮੇਸ਼ਾ …

Read More »

ਫਰੀਦਾਬਾਦ ਵਿਖੇ ਅਕਾਲੀ ਆਗੂਆਂ ਵਲੋਂ ਇਨੈਲੋ ਉਮੀਦਵਾਰ ਦੇ ਹੱਕ ਵਿੱਚ ਭਰਵੀਂ ਮੀਟਿੰਗ

ਨਵੀਂ ਦਿੱਲੀ, 13 ਅਕਤੂਬਰ (ਅੰਮ੍ਰਿਤ ਲਾਲ ਮੰਨਣ)-ਇੰਡੀਅਨ ਨੈਸ਼ਨਲ ਲੋਕਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੜਖਲ (ਫਰੀਦਾਬਾਦ) ਹਲਕੇ ਤੋਂ ਸਾਂਝੇ ਉਮੀਦਵਾਰ ਚੰਦਰ ਭਾਟੀਆ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਭਰਵੀਂ ਚੋਣ ਮੀਟਿੰਗ ਵਾਰਡ ਨੰ. 5 ਵਿਖੇ ਅਕਾਲੀ ਆਗੂ ਸੁਖਵੰਤ ਸਿੰਘ ਬਿੱਲਾ ਦੇ ਗ੍ਰਹਿ ਨੇੜੇ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੱਸਾ …

Read More »

ਕ੍ਰਿਸਟੀ ਕਲਾਰਕ ਹੋਏ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ

ਨਵੀਂ ਦਿੱਲੀ, 13 ਅਕਤੂਬਰ (ਅੰਮ੍ਰਿਤ ਲਾਲ ਮੰਨਣ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਬੀਬੀ ਕ੍ਰਿਸਟੀ ਕਲਾਰਕ ਨੇ ਉਚ-ਪਧੱਰੀ ਵਫ਼ਦ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਕਾਲ ਪੁਰਖ ਦੇ ਚਰਨਾ ਵਿੱਚ ਆਪਣਾ ਆਕੀਦਾ ਭੇਂਟ ਕਰਨ ਦੌਰਾਨ ਸਿੱਖ ਧਰਮ ਤੋਂ ਪ੍ਰਭਾਵਿਤ ਹੋਣ ਦੀ ਵੀ ਗੱਲ ਕੀਤੀ।ਗੁਰਦੁਆਰਾ ਸਾਹਿਬ ਪੁੱਜਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਰਵਿੰਦਰ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਜਿੱਤਿਆ ਸੀ.ਬੀ.ਐਸ.ਈ. ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ

ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ ਸੱਗੂ) -ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਟੇਬਲ ਟੈਨਿਸ ਅੰਡਰਸ਼14(ਲੜਕੀਆਂ) ਟੀਮ ਨੇ ਸਿਲਵਰ ਮੈਡਲ ਜਿੱਤਿਆ । ਇਹ ਕਲਸਟਰ ਟੇਬਲ ਟੈਨਿਸ ਚੈਂਪੀਅਨਸ਼ਿਪ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਹੋਇਆ ।  ਇਸ ਟੀਮ ਦੇ ਖਿਡਾਰੀ ਇਸ਼ੀਤਾ ਗੁਪਤਾ, 2. ਪ੍ਰਾਚੀ ਧਵਨ, 3. ਸਿਮਰਤਾ ਸਿੰਘ 4. ਲਾਰੇਨ ਅਰੋੜਾ-ੜੀੀ ਸਨ। ਅੰਡਰਸ਼14 ਲੜਕੀਆਂ ਦੀ ਟੀਮ ਸੀ.ਬੀ.ਐਸ.ਈ. ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪਂ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਹੈਂਡਬਾਲ ਚੈਂਮਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ ਸੱਗੂ) -ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਹੈਂਡਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 7 ਤੋਂ 9 ਅਕਤੂਬਰ 2014 ਤੱਕ ਹੋਈ ਅੰਤਰ ਕਾਲਜ ਹੈਂਡਬਾਲ ਚੈਂਮਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ।ਕਾਲਜ ਦੀਆਂ ਖਿਡਾਰਣਾਂ ਨੇ ਕੇ. ਐਮ. ਵੀ. ਕਾਲਜ, ਜਲੰਧਰ ਅਤੇ ਖਾਲਸਾ ਕਾਲਜ ਫਾਰ ਵੂਮੈਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਟੀਮ ਵਿਚੋਂ …

Read More »

ਸਟੇਟ ਪੱਧਰੀ ਅੰਡਰ 14 ਸਾਲਾ ਵਰਗ ਬਾਸਕਟਬਾਲ ਬਠਿੰਡਾ ‘ਚ ਧੂਮ ਧੜੱਕੇ ਨਾਲ ਸ਼ੁਰੂ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – 60ਵੀਆਂ ਪੰਜਾਬ ਸਕੂਲ ਖੇਡਾਂ 2014-15 ਬਾਸਕਿਟਬਾਲ (ਅੰਡਰ 14 ਲੜਕੇੇ/ਲੜਕੀਆਂ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ।ਇੰਨ੍ਹਾਂ ਖੇਡਾਂ ਦਾ ਸ਼ੁਭ ਆਰੰਭ ਗੌਰਮਿੰਟ ਗਰਲਜ ਸਕੂਲ ਦੇ ਬੱਚਿਆਂ ਦੇ ਸਕੂਲ ਨਾਲ ਹੋਇਆ।ਅੱਜ ਦਾ ਸ਼ੁਰੂਆਤੀ ਮੈਚ (ਲੜਕੀਆਂ) ਰੋਪੜ ਬਨਾਮ ਪਟਿਆਲਾ ਦਾ ਹੋਇਆ, ਜਿਸ ਵਿੱਚ ਪਟਿਆਲਾ ਨੇ ਰੋਪੜ ਨੂੰ 14-8 ਦੇ ਫ਼ਰਕ …

Read More »

ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕਸਬੇ ਦੇ ਗੁੰਮਟੀ ਰੋਡ ਉਪਰ ਰਹਿਣ ਵਾਲੇ ਲੋਕ ਇੱਥੇ ਬਣੇ ਛੱਪੜ ਤੋਂ ਬਹੁਤ ਪ੍ਰੇਸ਼ਾਨ ਹਨ ਇਹ ਛੱਪੜ ਉਹਨਾਂ ਲਈ ਬਾਰਸ਼ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਲੈ ਆਉਂਦਾ ਹੈ ਇਸ ਛੱਪੜ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ।ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਦਿੱਤਾ ਹੈ। …

Read More »

ਆਂਗਣਵਾੜੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਰੋਸ਼ ਰੈਲੀ -ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਇੱਥੇ ਇੱਕ ਰੋਸ਼ ਰੈਲੀ ਕੀਤੀ ਗਈ।ਰੈਲੀ ਉਪਰੰਤ ਸ਼ਹਿਰ ਦੇ ਬਾਹਰ ਬਠਿੰਡਾ-ਚੰਡੀਗੜ੍ਹ ਰੋਡ ਤੇ ਸੰਕੇਤਕ ਧਰਨਾ ਵੀ ਦਿੱਤਾ ਗਿਆ।ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।ਇਹ ਰੋਸ਼ ਰੈਲੀ ਬਲਾਕ ਪ੍ਰਧਾਨ ਹਰਬੰਸ ਕੌਰ ਦੀ ਅਗਵਾਈ ਵਿੱਚ ਕੀਤੀ ਗਈ।ਯੂਨੀਅਨ ਦੀ ਸੀਨੀਅਰ …

Read More »

ਪਿੰਡ ਕੋਟਗੁਰੂ ਵਿੱਚ ਡੀਪੂ ਹੋਲਡਰ ਨੇ ਵਿਧਵਾ ਨੂੰ ਦਿੱਤੀ ਗਲੀ-ਸੜੀ ਕਣਕ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਕੋਟਗੁਰੂ ਵਿਖੇ ਪਿੰਡ ਦੇ ਹੀ ਇਕ ਡੀਪੂ ਹੋਲਡਰ ਵਲੋਂ ਵਿਧਵਾ ਬਲਵੀਰ ਕੌਰ ਨੂੰ ਅਜਿਹੀ ਗਲੀ ਸੜੀ ਕਣਕ ਦੇ ਦਿੱਤੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ। ਵਿਧਵਾ ਬਲਬੀਰ ਕੌਰ ਨੇ ਵਿਹੜੇ ਵਿੱਚ ਪਈ ਗਲੀ ਸੜੀ ਕਣਕ ਵਿਖਾਉਦਿਆਂ ਕਿਹਾ ਕਿ ਜਦ ਉਹ ਉਕਤ ਕਣਕ ਡੀਪੂ ਹੋਲਡਰ ਜਗਤਾਰ ਸਿੰਘ ਕੋਲ ਲੈ ਕੇ ਗਈ ਤਾਂ …

Read More »