Wednesday, November 25, 2026

ਪੰਜਾਬੀ

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਵਲੋਂ ਪਿੰਡ ਡੱਲਾ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ

ਕਾਦੀਆਂ/ਬਟਾਲਾ, 8 ਸਤੰਬਰ (ਨਰਿੰਦਰ ਬਰਨਾਲ) – ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਪਿੰਡ ਡੱਲਾ ਵਿਖੇ ਮਕਾਨ ਛੱਤ ਢਹਿਣ ਕਾਰਨ ਇੱਕ ਪਰਿਵਾਰ ਦੇ 8 ਮੈਂਬਰਾ ਦੀ ਹੋਈ ਮੌਤ ‘ਤੇ ਢੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਪਿੰਡ ਡੱਲਾ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਇਸ ਦਰਦਨਾਕ ਹਾਦਸੇ ਦਾ ਅਫਸੋਸ ਕਰਨ ਪਹੁੰਚੇ ਚੇਅਰਮੈਨ ਮੁਨੱਵਰ ਮਸੀਹ ਨੇ …

Read More »

ਮਾਲ ਰੋਡ ਸਕੂਲ ਦੇ ਵੇਹੜੇ ਵਿੱਚ ਪ੍ਰਿੰਸੀਪਲ ਮਨਦੀਪ ਕੌਰ ਦਾ ਹੋਇਆ ਭਰਵਾਂ ਸੁਆਗਤ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਿੰਸੀਪਲ ਮਨਦੀਪ ਕੌਰ ਨੂੰ ਸਟੇਟ ਐਵਾਰਡ ਨਾਲ ਨਵਾਜਣ ਉਪਰੰਤ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਦੇ ਵਿਹੜੇ ਵਿਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਪ੍ਰਿੰਸੀਪਲ ਮੈਡਮ ਦਾ ਭਰਵਾਂ ਸੁਆਗਤ ਕੀਤਾ ਗਿਆ। ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਰਪਣ ਕਰਦਿਆਂ ਉਨ੍ਹਾਂ ਲਈ ਭਵਿੱਖਮੁਖੀ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ। ਇਸ …

Read More »

ਫਰਾਂਸ ਦੇ ਰਾਜਦੂਤ ਫਰਾਂਕੋਸ ਰਿਚਰ ਦਾ ਖ਼ਾਲਸਾ ਕਾਲਜ ਵਿਖੇ ਦੌਰਾ

ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ)- ਫ਼ਰਾਂਸ ਦੇ ਰਾਜਦੂਤ ਈ. ਐੱਮ. ਫ਼ਰਾਂਕੋਸ ਰਿਚਰ ਨੇ ਅੱਜ ਅੰਮ੍ਰਿਤਸਰ ਫ਼ੌਰੀ ਦੌਰਾਨ ਖ਼ਾਲਸਾ ਕਾਲਜ ਵਿਖੇ ਕੀਤੇ ਦੌਰੇ ਦੌਰਾਨ ਕਾਲਜ ਦੀ 123 ਸਾਲ ਪੁਰਾਣੀ ਆਲੀਸ਼ਾਨ ਇਮਾਰਤ ਅਤੇ ਵਿੱਦਿਅਕ ਮਾਹੌਲ ਦਾ ਜਾਇਜਾ ਲਿਆ। ਉਨ੍ਹਾਂ ਨਾਲ ਟੋਕੀਓ ਯੂਨੀਵਰਸਿਟੀ ਦੇ ਵਫ਼ਦ ਦੇ ਮੈਂਬਰ ਅਤੇ ਢਿੱਲੋਂ ਮਾਰਟੀ ਫ਼ਾਊਂਡੇਸ਼ਨ ਦੀ ਪ੍ਰਧਾਨ ਸ੍ਰੀ ਸੋਨੀਆ ਇੰਦਰਬੀਰ ਕੌਰ ਢਿੱਲੋਂ ਮਾਰਟੀ ਨੇ ਵੀ ਸ਼ਿਰਕਤ ਕੀਤੀ। …

Read More »

ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਵਿਖੇ ਸਿਮਰਨ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾਕਟਰਾਂ ਨੇ ਫ੍ਰੀ ਚੈਕਅੱਪ ਕਰਕੇ ਬਾਰਡਰ ਏਰੀਏ ਦੇ ਗਰੀਬ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਡਾ. ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ., ਐਮ.ਐਸ., ਐਮ.ਸੀ.ਐਚ. ਨੇ 200 ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਹਸਪਤਾਲ ਵਿੱਚ ਬਿਨਾਂ ਚੀਰ ਫਾੜ ਕਰਨ ਤੋਂ ਅਪਰੇਸ਼ਨ ਕਰਨ …

Read More »

ਮਾੜੀ ਕੰਬੋਕੇ ਵਿਖੇ ਸ਼ਹੀਦਾਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਪਿੰਡ ਮਾੜੀ ਕੰਬੋਕੇ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਸ਼ਹੀਦ ਬਾਬਾ ਸੁੱਖ ਸਿੰਘ ਜੀ ਮਾੜੀ ਕੰਬੋਕੇ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟ ਦਾ ਸਲਾਨਾ ਜੋੜ ਮੇਲਾ ਪਿੰਡ ਮਾੜੀ ਕੰਬੋਕੇ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਰੇ 10:00 ਵਜੇ ਦੇ ਕਰੀਬ ਰੱਖੇ ਗਏ ਚਾਰ ਸ੍ਰੀ ਅਖੰਡ ਪਾਠਾਂ …

Read More »

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ 30.9.2014 ਤੱਕ ਵਾਧਾ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਪੈਨੇਲਿਟੀ ਜਾਂ ਵਾਧੂ ਵਿਆਜ ਤੋਂ ਜਮ੍ਹਾਂ ਕਰਵਾਉਣ ਲਈ ਮਿਤੀ 31.8.2014 ਤੱਕ ਛੋਟ ਦਿੱਤੀ ਗਈ ਸੀ।ਵੱਖ-ਵੱਖ ਜਥੇਬੰਦੀਆਂ/ਜਨਤਾ ਦੀ ਮੰਗ ਮੁੱਖ ਰੱਖਦੇ ਹੋਏ ਸ੍ਰੀ ਅਨਿਲ ਜੋਸ਼ੀ, ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਵੱਲੋਂ ਇਸ ਪ੍ਰਾਪਰਟੀ ਟੈਕਸ ਨੂੰ ਬਿਨਾਂ ਕਿਸੇ ਪੈਨੇਲਿਟੀ ਜਾਂ ਵਾਧੂ ਵਿਆਜ਼ ਤੋਂ ਜਮ੍ਹਾਂ ਕਰਵਾਉਣ ਲਈ ਇਸ ਦੀ ਮਿਆਦ ਵਿੱਚ …

Read More »

ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦੇ ਸਾਹਮਣੇ ਰੋਸ ਮੁਜਾਹਰਾ

ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) ਕੁੱਝ ਦੇਰ ਸ਼ਾਂਤੀ ਰਹਿਣ ਤੋਂ ਬਾਅਦ ਜੰਡਿਆਲਾ ਗੁਰੂ ਵਿੱਚ ਇਕ ਵਾਰ ਫਿਰ ਗੁੰਡਾਗਰਦੀ ਦਾ ਦੋਰ ਸ਼ੁਰੂ ਹੋ ਚੁੱਕਾ ਹੈ ਅਤੇ ਪੁਲਿਸ ਵਲੋਂ ਇਸ ਨੂੰ ਨੱਥ ਪਾਉਣ ਲਈ ਕੋਈ ਠੋਸ ਉਪਰਾਲਾ ਨਾ ਕਰਦੇ ਹੋਏ ਸ਼ਿਕਾਇਤ ਕਰਤਾ ਵਲੋਂ ਦਰਜ ਪਰਚੇ ਵਿਚ ਦੋਸ਼ੀਆਂ ਦਾ ਨਾਮ ੳਜਾਗਰ ਕਰਨ ਤੋਂ ਬਾਅਦ ਵੀ ਨਹੀ ਫੜਿਆ ਜਾ ਰਿਹਾ।ਇਸੇ ਗੁੰਡਾਗਰਦੀ ਦੇ ਵਿਰੁੱਧ …

Read More »

ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਖਾ ਰਹੇ ਹਨ ਕੀੜੇ

ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰੂ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਕੀੜੇ ਖਾ ਰਹੇ ਹਨ ਜਾਂ ਫਿਰ ਗਲੀ ਸੜੀ ਕਣਕ ਦੀਆ ਬੋਰੀਆ ਨੂੰ ਉੱਲੀ ਲੱਗੀ ਹੋਈ ਹੈ।ਪੱਤਰਕਾਰਾਂ ਦੀ ਟੀਮ ਵਲੋਂ ਜਦ ਖੁੱਲੇ ਅਸਮਾਨ ਵਿਚ ਰੱਖੀਆ ਬੋਰੀਆ ਕੋਲ ਜਾ ਕੇ …

Read More »

ਕਸ਼ਮੀਰ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਲੀ ਕਮੇਟੀ ਆਈ ਅੱਗੇ -25 ਹਜ਼ਾਰ ਬੰਦਿਆਂ ਲਈ ਭੇਜੀ ਰਸਦ

ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਹੰਗਾਮੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਆਧਾਰ ਤੇ ਮਦਦ ਪਹੁੰਚਾਉਣ ਵਾਸਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਤਰਾਖੰਡ ਕੁਦਰਤੀ ਕਰੋਪੀ ਵਿੱਚ …

Read More »

ਪਟਵਾਰੀ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੋਲਾਲੀਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਸ਼੍ਰੀ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਲਾਲੀਪੁਰ ਤਹਿ: ਤੇ ਜਿਲ੍ਹਾ ਤਰਨਤਾਰਨ ਨੇ ਆਪਣੀ ਵਰਾਸਤ ਦਾ ਇੰਤਕਾਲ ਆਪਣੇ ਨਾਮ ਅਤੇ ਆਪਣੇ ਭਰਾ ਦੇ ਨਾਮ ਤੇ ਕਰਵਾਉਣਾ ਸੀ । ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੁਲਾਲੀਪੁਰ ਨੂੰ ਉਹ 15 …

Read More »