ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੋਲਾਲੀਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਸ਼੍ਰੀ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਲਾਲੀਪੁਰ ਤਹਿ: ਤੇ ਜਿਲ੍ਹਾ ਤਰਨਤਾਰਨ ਨੇ ਆਪਣੀ ਵਰਾਸਤ ਦਾ ਇੰਤਕਾਲ ਆਪਣੇ ਨਾਮ ਅਤੇ ਆਪਣੇ ਭਰਾ ਦੇ ਨਾਮ ਤੇ ਕਰਵਾਉਣਾ ਸੀ । ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੁਲਾਲੀਪੁਰ ਨੂੰ ਉਹ 15 ਕੁ ਦਿਨ ਪਹਿਲਾ ਮਿਲੀਆ ਸੀ, ਜਿਸ ਨੇ ਕੰਮ ਬਾਅਦ ਵਿੱਚ ਹੋਣ ਸਬੰਧੀ ਟਾਲ ਦਿੱਤਾ ।8-9-14 ਨੂੰ ਗੁਰਮੁੱਖ ਸਿੰਘ ਦੁਬਾਰਾ ਆਪਣਾ ਵਰਾਸਤ ਦਾ ਇੰਤਕਾਲ ਕਰਵਾਉਣ ਸਬੰਧੀ ਪਟਵਾਰੀ ਸੁੱਖਾ ਸਿੰਘ ਨੂੰ ਮਿਲੀਆ । ਪਟਵਾਰੀ ਸੁੱਖਾ ਸਿੰਘ ਨੇ ਉਸ ਤੋ 10,000 ਰੁਪਏ ਬਤੌਰ ਰਿਸ਼ਵਤ ਲੈਣ ਉਪਰੰਤ ਕੰਮ ਹੋਣ ਸਬੰਧੀ ਦੱਸਿਆ । ਗੁਰਮੁੱਖ ਸਿੰਘ ਦੀ ਬੇਨਤੀ ਤੇ ਪਟਵਾਰੀ 5000 ਰੁਪਏ ਰਿਸ਼ਵਤ ਲੈ ਕਰ ਵਰਾਸਤ ਦਾ ਇੰਤਕਾਲ ਕਰਨਾ ਮੰਨ ਗਿਆ । ਸ਼ਕਾਇਤਕਰਤਾ ਗੁਰਮੁੱਖ ਸਿੰਘ ਨੇ ਰਿਸ਼ਵਤ ਨਾ ਦੇ ਕਰ ਉਕਤ ਦੋਸ਼ੀ ਵਿਰੁੱਧ ਰਿਸ਼ਵਤ ਦੀ ਮੰਗ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਸ੍ਰੀ ਸੁਭਾਸ਼ ਚੰਦਰ ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ, ਤਰਨਤਾਰਨ ਪਾਸ ਕੀਤੀ । ਸ਼੍ਰੀ ਸੁਭਾਸ਼ ਚੰਦਰ, ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਯੂਨਿਟ, ਤਰਨਤਾਰਨ ਨੇ ਗੁਰਮੁੱਖ ਸਿੰਘ ਦੀ ਸ਼ਕਾਇਤ ਤੇ ਮੁੱਕਦਮਾ ਨੰ: 15 ਮਿਤੀ 9-9-2014 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਉਪ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਤਰਨਤਾਰਨ ਨੇ ਇੰਸਪੈਕਟਰ ਮੁਲਖ ਰਾਜ, ਐਸ ਅਜਮੇਰ ਸਿੰਘ, ਮੁੱਖ ਸਿਪਾਹੀ ਲਾਲਜੀਤ, ਮੁੱਖ ਸਿਪਾਹੀ ਸਤਨਾਮ ਸਿੰਘ ਨੂੰ ਨਾਲ ਲੈ ਕੇ ਦੋਸ਼ੀ ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੁਲਾਲੀਪੁਰ ਦੇ ਦਫਤਰ ਪਟਵਾਰਖਾਨਾ ਵਿਖੇ ਰੇਡ ਕੀਤਾ । ਦੋਸ਼ੀ ਸੁੱਖਾ ਸਿੰਘ ਨੇ 5000/- ਰੁਪਏ ਬਤੌਰ ਰਿਸ਼ਵਤ ਗੁਰਮੁੱਖ ਸਿੰਘ ਤੋ ਹਾਸਲ ਕਰਕੇ ਆਪਣੇ ਨਾਲ ਪ੍ਰਾਈਵੇਟ ਤੌਰ ਤੇ ਰੱਖੇ ਵਿਅਕਤੀ ਗੁਰਭਾਗ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪੰਡੋਰੀ ਗੋਲਾ, ਥਾਣਾ ਸਦਰ ਤਰਨਤਾਰਨ ਨੂੰ ਫੜ੍ਹਾ ਦਿੱਤੇ । ਪਟਵਾਰੀ ਸੁੱਖਾ ਸਿੰਘ ਅਤੇ ਪ੍ਰਾਈਵੇਟ ਵਿਆਕਤੀ ਗੁਰਭਾਗ ਸਿੰਘ ਨੂੰ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਹਰਦੀਪ ਸਿੰਘ ਬੀ ਵਲਟੋਹਾ ਤਹਿ: ਤਰਨਤਾਰਨ, ਅਤੇ ਸ੍ਰੀ ਸੁਖਦੇਵ ਸਿੰਘ ਈ ਟੀਚਰ, ਸਰਕਾਰੀ ਐਲੀਮੈਟਰੀ ਸਕੂਲ ਆਲੋਵਾਲ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੌਗ ਮੰਗਿਆ ਹੈ ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ …