Tuesday, June 23, 2026

ਪੰਜਾਬੀ

ਨਸ਼ੇ, ਪ੍ਰਾਪਰਟੀ ਟੈਕਸ, ਰੇਤਾ ਬੱਜਰੀ ਤੋ ਇਲਾਵਾ ਮੁਲਾਜਮਾਂ ਤੇ ਪੈਨਸਨਰਾਂ ਦਾ ਗੁੱਸਾ ਬਣਿਆ ਹਾਰ ਦਾ ਕਾਰਨ- ਬਲਦੇਵ ਸਿੰਘ ਬੁੱਟਰ

ਸਾਰੇ ਡੀ. ਏ. ਦੇ ਬਕਾਏ ਨਕਦ ਤੇ ਤੁਰੰਤ ਦਿੱਤੇ ਜਾਣ -ਗੁਰਪ੍ਰੀਤ ਸਿੰਘ ਰਿਆੜ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੰਗਾਮੀ ਮੀਟਿੰਗ ਹੋਈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ …

Read More »

ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸ੍ਰੀ ਅਕਾਲ ਤਖਤ ਮੁੱਖ ਮੰਤਰੀ ਪੰਜਾਬ ‘ਤੇ ਦਬਾਅ ਪਾਉਣ- ਭਾਈ ਖਾਲਸਾ

ਥੋਬਾ, 6  ਜੂਨ (ਸੁਰਿੰਦਰਪਾਲ ਸਿੰਘ) – ਜੇਲ੍ਹਾਂ ਵਿੱਚ ਬੰਦ ਉਮਰ ਕੈਦ ਪੂਰੀ ਕਰ ਚੁੱਕੇ ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਤੇ ਭਾਈ ਵਰਿਆਮ ਸਿੰਘ ਯੂ.ਪੀ. ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੇ ਜੇਲ੍ਹਾਂ …

Read More »

ਅਕਾਲ ਤਖਤ ਸਾਹਿਬ ਤੇ ਹੋਈ ਝੜਪ ਨਾਲ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ-ਚੱਕ ਮੁਕੰਦ, ਲਹੌਰੀਆ

ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਮੰਦਭਾਗੀ ਘਟਨਾ ਦੀ ਨਿਖੇਧੀ ਅੰਮ੍ਰਿਤਸਰ, 6 ਜੂਨ ( ਸੁਖਬੀਰ ਸਿੰਘ)- ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ 6 ਜੂਨ 1984 ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕੀਤਾ ਗਿਆ ਸੀ, ਇਸ ਸਬੰਧੀ ਉਸ ਸਮੇਂ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਮਿਲ ਕੇ ਘੱਲੂਘਾਰਾ ਦਿਵਸ ਦੇ ਤੌਰ ਤੇ ਅੱਜ ਦਾ ਦਿਹਾੜਾ ਮਨਾਉਂਦੀਆਂ ਆ ਰਹੀਆਂ …

Read More »

ਸੰਗੀਤ ਅਤੇ ਖੇਡਾਂ ਦਾ ਸਮਰ ਕੈਂਪ ਸੰਪੰਨ

ਫਾਜਿਲਕਾ,  6  ਜੂਨ (ਵਿਨੀਤ ਅਰੋੜਾ)-  ਛੁੱਟੀ ਦਾ ਨਾਮ ਸੁਣਦੇ ਹੀ ਬੱਚੇ ਖੁਸ਼ੀ ਨਾਲ ਝੂੰਮ ਉਠਦੇ ਹਨ ।  ਪਰ ਜੇਕਰ ਛੁੱਟੀ ਵੀ ਹੋਵੇ ਅਤੇ ਨਾਲ – ਨਾਲ ਮਨੋਰੰਜਨ ਵੀ ਹੋਵੇ ਅਤੇ ਕੁੱਝ ਸਿੱਖਣ ਨੂੰ ਵੀ ਮਿਲੇ ਤਾਂ ਸੋਣੇ ਤੇ ਸੁਹਾਗੇ ਦਾ ਕੰਮ ਕਰਦਾ ਹੈ ।  ਲਾਲਾ ਸਰਨਦਾਸ ਬੂਟਾ ਰਾਮ ਅੱਗਰਵਾਲ  ਸਰਵਹਿਤਕਾਰੀ ਵਿਦਿਆ ਮੰਦਿਰ  ਵਿੱਚ ਛੇ ਦਿਨਾਂ ਸਮਰ ਕੈਂਪ ਦਾ ਪ੍ਰਬੰਧ ਕੀਤਾ …

Read More »

ਵਾਤਾਵਰਨ ਦਿਹਾੜੇ ‘ਤੇ ਡੀ. ਸੀ. ਨੇ ਪੌਦੇ ਲਾਉਣ ਦੀ ਕੀਤੀ ਸ਼ੁਰੂਆਤ

ਫਾਜਿਲਕਾ,  6 ਜੂਨ (ਵਿਨੀਤ ਅਰੋੜਾ)-  ਵਿਸ਼ਵ ਵਾਤਾਵਰਣ ਦਿਵਸ ‘ਤੇ ਨੰਨ੍ਹੀ ਛਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੇ ਪੌਦਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਏ. ਡੀ. ਸੀ. ਚਰਨ ਦੇਵ ਸਿੰਘ ਮਾਨ, ਵਣ ਵਿਭਾਗ ਦੇ ਅਧਿਕਾਰੀ ਸੁਭਾਸ਼ ਚੰਦਰ ਮਾਹਰ ਆਦਿ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ. ਬਰਾੜ ਨੇ ਕਿਹਾ ਕਿ ਵਾਤਾਵਰਣ ਦੀ …

Read More »

ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣਾ ਜਰੂਰੀ- ਐਸ.ਡੀ.ਓ ਗੁਰਮੁੱਖ ਸਿੰਘ

ਅੰਮ੍ਰਿਤਸਰ,  ੬ ਜੂਨ (ਮਨਪ੍ਰੀਤ ਸਿੰਘ ਮੱਲੀ) – ਪੈ ਰਹੀ ਅੱਤ ਦੀ ਗਰਮੀ  ਵਿਚ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਹੀ ਮੁੱਖ ਮਕਸਦ ਹੈ, ਜਿਸ ਲਈ ਉਹਨਾਂ ਨੇ ਖਰਾਬ ਹੋਏ ਟਰਾਸਫਾਰਮਰਾਂ ਨੂੰ ਵੀ ਤੁੰਰਤ ਰਿਪੇਅਰ ਕਰਵਾ ਕੇ ਚਾਲੂ ਕਰਵਾ ਦਿੱਤਾ ਹੈ।ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਬ-ਡਵੀਜ਼ਨ ਚਾਟੀਵਿੰਡ ਚੋਕ ਬਿਜਲੀ  ਘਰ ਦੇ  ਐਸ.ਡੀ.ਓ ਗੁਰਮੁੱਖ ਸਿੰਘ  ਨੇ ਕਿਹਾ ਕਿ ਲੋਕਾਂ ਦੀਆਂ …

Read More »

ਅੱਤ ਦੀ ਪੈ ਰਹੀ ਗਰਮੀ ਵਿੱਚ ਸਕੂਲ ਦੇ ਬੱਚਿਆਂ ਦਾ ਹੋਇਆ ਬੁਰਾ ਹਾਲ

48 ਡਿਗਰੀ ਪਾਰੇ ਵਿਚ ਵੀ ਜਾ ਰਹੇ ਹਨ ਬੱਚੇ ਸਕੂਲ ਅੰਮ੍ਰਿਤਸਰ, 6 ਜੂਨ (ਮਨਪ੍ਰੀਤ ਸਿੰਘ ਮੱਲੀ)-ਇਕ ਪਾਸੇ ਤਾਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ, ਉਸ ਉਪਰੋ ਬਿਜਲੀ ਦੇ ਲੱਗ ਰਹੇ ਹਨ ਭਾਰੀ ਕੱਟ।ਜਿਆਦਾ ਗਰਮੀ ਪੈਣ ਕਾਰਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁਕੀਆਂ ਹਨ।ਲੇਕਿਨ ਸਭ ਤੋਂ ਜਿਆਦਾ ਮੁਸ਼ਕਲ ਵਿਦਿਆਰਥੀਆਂ ਨੂੰ ਪੇਸ਼ ਆ ਰਹੀ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆ ‘ਚ ਦਾਖਲਾ ਸ਼ੁਰੂ

ਅੰਮ੍ਰਿਤਸਰ, 6 ਜੂਨ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਵਿੱਦਿਅਕ ਸੈਸ਼ਨ 2014-15 ਦੀ ‘ਦਾਖਲਾ ਸੂਚੀ’ ਜਾਰੀ ਕਰਦੇ ਹੋਏ ਆਪਣੇ ਸਾਰੇ ਕਾਲਜਾਂ ਅਤੇ ਸਕੂਲਾਂ ‘ਚ ਦਾਖਲਾ ਲੈਣ ਲਈ ਸੂਚਨਾਵਾਂ ਮੁਹੱਈਆ ਕੀਤੀਆਂ ਹਨ। ਕੌਂਸਲ ਦੇ ਅਧੀਨ ਇਤਿਹਾਸਿਕ ਖਾਲਸਾ ਕਾਲਜ ‘ਚ ਗ੍ਰੇਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਸਾਰੀਆਂ ਕਲਾਸਾਂ ਲਈ ਦਾਖਲਾ ਜਾਰੀ ਹੈ। ਕਾਲਜ ‘ਚ ਵਿਸ਼ੇਸ਼ ਵਿਸ਼ੇ ਬੀ. ਐੱਸ. ਸੀ. (ਐਗਰੀਕਲਚਰ) ਦੇ ਲਈ ਦਾਖਲਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ ਕਰਮਚਾਰੀ ਸੇਵਾ ਮੁਕਤ

ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ  ਸ੍ਰ. ਹਰਬੰਸ ਸਿੰਘ 25 ਸਾਲ ਬਤੌਰ ਅਸਟੇਟ ਸੁਪਰਵਾਈਜ਼ਰ ਅਤੇ ਸ੍ਰ. ਗੁਰਮੀਤ ਸਿੰਘ ੨੦ ਸਾਲ ਬਤੌਰ ਸੁਪਰੀਟੈਂਡੈਂਟ ਦੀ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋਏ। ਇਸ ਮੌਕੇ ਤੇ ਸਕੂਲ ਦਫਤਰ ਵੱਲੋਂ ਇੱਕ ਵਿਦਾਇਗੀ ਸਮਾਰੋਹ ਦਾ …

Read More »

ਅਜੀਤ ਵਿਦਿਆਲਿਆ ਸਕੂਲ ਦੇ ਬੱਚਿਆਂ ਵਲੋਂ ਬਾਲ ਸਭਾ ਅਯੋਜਿਤ

ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ)- ਸਥਾਨਕ ਅਜੀਤ ਵਿਦਿਆਲਿਆ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਗਰਮੀਆਂ ਦੇ ਮੌਸਮ ਦਾ ਉਤਸਵ (ਬਾਲ ਸਭਾ) ਦਾ ਅਯੋਜਨ ਕੀਤਾ ਗਿਆ। ਉਤਸਵ ਦੌਰਾਨ ਪਲੇਅ ਪੈਨ ਤੋਂ ਲੈ ਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਲੀਲਾ ਸਕਿਟ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਰਮਾ ਮਹਾਜਨ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ …

Read More »