
ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੂੰ ਕੁਲਤਾਰ ਸਿੰਘ ਜੋਗੀ ਪੰਜਾਬ ਪ੍ਰਧਾਨ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਅਗਵਾਈ ਵਿਚ ਸੌਪਿਆ। ਇਸ ਮੌਕੇ ਰਾਮ ਚੰਦ ਫ਼ਾਜ਼ਿਲਕਾ ਪ੍ਰਧਾਨ, ਸੋਨੀ ਸਚਦੇਵਾ, ਸ਼ਿਵ ਕੁਮਾਰ, ਸੋਨੂੰ ਜੁਲਾਹਾ, ਲੱਕੀ ਸਚਦੇਵਾ, ਵਿਨੋਦ ਨਾਰੰਗ, ਮਿਲਖ ਚੁੱਘ, ਕਰਮਜੀਤ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਮਿਲਨਦੀਪ ਸਿੰਘ ਐਡਵੋਕੇਟ, ਡਿੰਪੀ ਨਾਗਪਾਲ, ਰਾਜੇਸ਼ ਅਹੂਜਾ, ਕਰਨੈਲ ਦਾਸ ਮਹੰਤ, ਹਰਭਗਵਾਨ ਸਰਪੰਚ ਕਬੂਲ ਸ਼ਾਹ, ਵਿਜੇ ਛਾਬੜਾ, ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ | ਵਫ਼ਦ ਨੇ ਦਿੱਤੇ ਆਪਣੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਲੁਧਿਆਣਾ ਵਿਖੇ ਅਨ ਅਧਿਕਾਰਤ ਕਾਲੋਨੀਆਂ ਦਾ ਜਿਵੇਂ ਤਿਵੇਂ ਦੇ ਅਧਾਰ ‘ਤੇ ਸਾਦਾ ਨਕਸ਼ਾ, ਸਵੈ ਘੋਸ਼ਣਾ ਪੱਤਰ ਅਤੇ ਪ੍ਰਤੀ ਏਕੜ ਪੈਸੇ ਲੈ ਕੇ ਐਨ.ਓ.ਸੀ. ਦੇਣ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਨਵੀਂ ਪਾਲਿਸੀ ਸਰਲ ਸਿੰਗਲ ਵਿੰਡੋ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪਰ ਹਾਲੇ ਤੱਕ ਇਨ੍ਹਾਂ ਮੰਗਾਂ ਵੱਲ ਧਿਆਨ ਨਹੀ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਿਵੇਂ ਤਿਵੇਂ ਆਧਾਰ ‘ਤੇ ਸਾਦਾ ਨਕਸ਼ਾ, ਸਵੈ ਘੋਸ਼ਣਾ ਪੱਤਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਨਾਂ ਵਿਆਜ, ਬਿਨਾਂ ਜੁਰਮਾਨਾ ਸਾਰੀਆਂ ਦਰਾਂ ਸੋਧ ਕੇ ਸ਼ਹਿਰ ਦੇ ਏਰੀਆ ਵਾਈਸ ਰਜਿਸਟਰੀ ਦੇ ਨਾਲ ਹੀ ਐਨ.ਓ.ਸੀ. ਦੀ ਵਿਵਸਥਾ ਕੀਤੀ ਜਾਵੇ ਅਤੇ ਐਨ.ਓ. ਸੀ. ਦਾ ਸਮਾਂ ਖੁਲਾ ਰੱਖਿਆ ਜਾਵੇ, ਇਸ ਨਾਲ ਅਫ਼ਸਰਾਂ ਦੀ ਦਖ਼ਲ ਅੰਦਾਜ਼ੀ ਤੇ ਖੱਜਲ ਖ਼ੁਆਰੀ ਘਟੇਗੀ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media