Sunday, December 22, 2024

ਪੰਜਮੁੱਖੀ ਬਾਲਾ ਜੀ ਧਾਮ ‘ਚ ਪੌਦਾ ਰੋਪਨ

PPN150711
ਬਠਿੰਡਾ, 15  ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰ ਵਿਚ ਬਣ ਰਹੇ (ਲਗਭਗ ਤਿਆਰ ) ਪੰਚਮੁੱਖੀ ਬਾਲਾ ਜੀ ਧਾਮ ਵਿਖੇ ਮਹਾਂ ਮੰਡਲਸ਼ੇਵਰ ਸ੍ਰੀ ਸ੍ਰੀ 1008 ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਭਗਤਜਨਾਂ ਨਾਲ ਆਤਮਿਕ ਪ੍ਰਬਚਨ ਕਰਦਿਆਂ ਉਸ ਸਮੇਂ ਪ੍ਰਗਟ ਕੀਤੇ ਜਦ ਕਿ ਮੰਗਲਵਾਰ ਦੀ ਸਵੇਰੇ ਸਥਾਨਕ ਗਊਸ਼ਾਲਾ ਤੋਂ ਸ੍ਰੀ ਪੰਚਮੁੱਖੀ ਬਾਲਾ ਜੀ ਧਾਮ ਤੱਕ ਪੈਦਲ ਝੰਡਾ ਯਾਤਰਾ ਦੀ ਅਗਵਾਈ ਕਰਦਿਆਂ ਧਾਮ ਵਿਖੇ ਪੁੱਜੇ  ਅਤੇ ਕਿਹਾ ਕਿ ਸ਼ਹਿਰ ਵਾਸੀ ਬਹੁਤ ਹੀ ਭਾਗਸ਼ਾਲੀ ਹਨ ਜਿਨ੍ਹਾਂ ਦੇ ਸ਼ਹਿਰ ਵਿਚ ਬਾਲਾ ਜੀ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਜਦ ਵੀ ਮਨ ਉਦਾਸ ਹੋ ਕੋਈ ਕੰਮ ਦੀ ਔਕੜ ਹੋ ਆਪ ਇਥੇ ਬਾਲਾ ਜੀ ਦੇ ਚਰਨਾਂ ਵਿਚ ਆ ਕੇ ਬੈਠ ਜਾਵੋ ਸਭ ਕੰਮਾਂ ਦਾ ਹੱਲ (ਸਮਥਾਨ) ਹੋ ਜਾਵੇਗਾ। ਇਹ ਮੰਦਰ ਤਾਂ ਭਗਤਜਨਾਂ ਦਾ ਹੈ ਸਾਧ ਸੰਤ ਤਾਂ ਚਲਦੇ ਭਲੇ ਹਨ ਅੱਜ ਇਥੇ ਕਲ੍ਹ ਕਿਤੇ ਹੋਰ ”ਸੰਤ ਮਹਾਤਮਾ ਅਤੇ ਨਦੀ ਦਾ ਕੰਮ ਚੱਲਣਾਂ ਅਤੇ ਚੱਲਦੇ ਹੀ ਚੰਗੇ ਰਹਿੰਦੇ ਹਨ, ਹਮ ਤਾਂ ਪੇਰਣਾ ਹੀ ਦੇ ਸਕਦਾ ਹਾਂ। ਉਨ੍ਹਾਂ ਇਸ ਮੌਕੇ   ਸ੍ਰੀ ਹਨੂੰਮਾਨ ਜੀ ਚਾਲੀਸਾ ਅਤੇ ਆਰਤੀ ਉਪਰੰਤ ਤੁਲਸੀ ਦਾ ਪੌਦਾ ਲਗਾ ਕੇ ਪੌਦਾ ਰੋਪਨ ਦੀ ਸ਼ੁਰੂਆਤ ਕੀਤੀ। ਇਨ੍ਹਾਂ ਤੋਂ ਇਲਾਵਾ ਸ੍ਰੀ ਪੰਚਮੁੱਖੀ ਬਾਲਾ ਜੀ ਚੇਰੀਟੇਬਲ ਟਰੱਸਟ ਦੇ ਪ੍ਰਧਾਨ ਟੇਕ ਚੰਦ ਬੰਟੀ, ਨੀਲਮ ਗੋਇਲ, ਕਸਤੂਰੀ ਲਾਲ ਅਗਰਵਾਲ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ, ਸੁਰਿੰਦਰ ਸਮਰੀਆ, ਸੁਰਿੰਦਰ ਦੇਵੀ, ਸੁਭਾਸ਼ ਬਾਂਸਲ, ਸਤੀਸ਼ ਅਰੋੜਾ ਆਦਿ ਪਤਵੰਤੇ ਸੰਜਣ ਵੀ ਹਾਜ਼ਰ ਸਨ। ਇਸ ਮੌਕੇ ਟਰੱਸਟ ਪ੍ਰਧਾਨ ਬੰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਮੰਗਲਵਾਰ ਪੌਦੇ ਰੋਪਨ ਲਈ ਪੌਦਿਆਂ ਲਈ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਪੌਦੇ ਪ੍ਰਾਪਤ ਕਰ ਸਕਦੇ ਹੋ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply