ਅੱਜ ਮਨ ਉਦਾਸ ਸੀ ਨਾ ਹੀ ਕੋਈ ਚਾਅ ਸੀ ਬਾਪ ਬਿਨਾਂ ਮੈਨੂੰ ਕਿਤੇ ਨਾ ਲੱਭੇ ਕੋਈ ਰਾਹ ਸੀ। ਦਗਦਾ ਉਹ ਰੂਪ ਚੇਹਰਾ ਕੋਈ ਤਾਂ ਦਿਖਾ ਦਿਓ ਬਾਪੂ ਵਾਲੀ ਗੋਦੀ ਮੈਨੂੰ ਫੇਰ ਤੋਂ ਬਿਠਾ ਦਿਓ। ਚੜ੍ਹ ਕੇ ਗਦੇੜੀਂ ਮੈਂ ਉਡਾਰੀ ਅੰਬਰਾਂ ‘ਚ ਭਰਨੀ ਤੋਤਲੀ ਜੋ ਗੱਲ ਮੇਰੀ ਪੂਰੀ ਬਾਪ ਮੇਰੀ ਕਰਨੀ। ਰੁੱਸਾਂ ਹੁਣ ਕਿਸ ਨਾਲ ‘ਰੰਮੀ’ ਕੋਈ ਤਾਂ ਸਮਝਾ ਦਿਓ ਬਾਪੂ …
Read More »ਕਵਿਤਾਵਾਂ
ਮਨੁੱਖਤਾ ਸ਼ਰਮਸ਼ਾਰ ਹੈ
ਵੱਲ ਤਬਾਹੀ ਵਧ ਰਿਹਾ ਸੰਸਾਰ ਹੈ ਫੇਰ ਮਨੁੱਖਤਾ ਹੋਈ ਸ਼ਰਮਸ਼ਾਰ ਹੈ… ਦੂਜੇ ਨੂੰ ਥੱਲੇ ਲਾ ਕੇ ਚਾਹੁੰਦਾ ਰੱਖਣਾ, ਕੁੱਝ ਨਹੀਂ ਬਸ ਬੰਦੇ ਦਾ ਹੰਕਾਰ ਹੈ। ਗੜ੍ਹਿਆਂ ਵਾਂਗੂੰ ਗੋਲੇ ਡਿੱਗੇ ਅੰਬਰੋਂ, ਪਲਾਂ `ਚ ਲੱਗਿਆ ਲਾਸ਼ਾਂ ਦਾ ਅੰਬਾਰ ਹੈ। ਫੁੱਟਣੋਂ ਪਹਿਲਾਂ ਤੋੜੀਆਂ ਕਰੂੰਬਲਾਂ, ਜ਼ਾਲਮ ਹੱਥੋਂ ਡਿੱਗਾ ਨਾ ਹਥਿਆਰ ਹੈ। ਜਾਤ, ਧਰਮ ਤੇ ਰਾਸ਼ਟਰ ਦੇ ਨਾਮ `ਤੇ, ਬੰਦੇ ਖੁੱਲ੍ਹ ਕੇ ਕੀਤਾ ਅਤਿਆਚਾਰ ਹੈ। …
Read More »ਹੋਲੀ
ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਾਉਂਦੇ, ਢੋਲ ਵਜਾਉਂਦੇ ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ ਚੰਗਾ ਲੱਗੇ. ਹਰ ਟੋਲੀ ਦੇ ਰੰਗ ਨਿਆਰੇ, ਨੀਲੇ, ਪੀਲੇ-ਬੱਗੇ। ਨਵੀਂ ਵਿਆਹੀ ਵਹੁੱਟੀ ‘ਤੇ, ਭਰ ਮਾਰੀ ਪਚਕਾਰੀ, ਦਿਉਰ ਮੇਰਾ ਬੜਾ ਟੁੱਟ ਪੈਣਾ, ਰੰਗ ਗਿਆ ਕਈ ਵਾਰੀ। ਲੁੱਕਣ-ਮੀਚੀ ਖੇਡ ਕੇ ਉਹਨੂੰ, ਕਰ ਲਿਆ ਮੈਂ ਕਾਬੂ, ਡੱਬ-ਖੜੱਬਾ ਦਿਉਰ ਨੂੰ ਕੀਤਾ, ਜਿਉਂ …
Read More »ਮਾਂ ਬੋਲੀ ਪੰਜਾਬੀ
ਉਠੋ ਰਲਮਿਲ ਹੰਭਲਾ ਮਾਰੋ ਹੋਰ ਨਾ ਕਰੋ ਵੀਚਾਰ, ਲੱਗਦਾ ਮਾਂ ਪੰਜਾਬੀ ਆਪਣੀ ਜੀਕਣ ਸਖਤ ਬੀਮਾਰ। ਆਪਣਿਆਂ ਤੋਂ ਆਪਣੇ ਘਰ ਵਿੱਚ ਖਾ ਬੈਠੀ ਜੋ ਮਾਰ, ਜਿਸ ਨੇ ਲੱਖਾਂ ਦੁਸ਼ਮਣਾਂ ਅੱਗੇ ਨਹੀਂ ਸੀ ਮੰਨੀ ਹਾਰ। ਰਿਸ਼ੀ ਮੁਨੀ ਸੀ ਪੈਦਾ ਕੀਤੇ ਜਿਸਨੇ ਕਈ ਅਵਤਾਰ, ਮਾਖਿਓਂ ਮਿੱਠੀ ਬਾਣੀ ਜਿਸਦੀ ਜੀਵਨ ਲਾਉਂਦੀ ਪਾਰ। ਜਿਸ ਘਰ ਮਾਂ ਦਾ ਰੁਤਬਾ ਹੈ ਨਹੀਂ ਉਹ ਕਾਹਦਾ ਪਰਿਵਾਰ, ਮਾਵਾਂ ਨੂੰ …
Read More »ਦਰਿਆ ਦਿਲੀ
ਫਿਰ ਸੱਚ ਦਾ ਜਾਮਾ ਪਹਿਨ ਝੂਠ ਮੈਨੂੰ ਭਰਮਾਉਣ ਆਇਆ ਹੈ ਜੋ ਹੋ ਨਹੀਂ ਸਕਦਾ ਉਸਦਾ ਯਕੀਨ ਦਵਾਉਣ ਆਇਆ ਹੈ। ਮੇਰੇ ਰੁੱਸਣ `ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਦੀ ਦਰਿਆ ਦਿਲੀ ਦੇਖੋ ਮੈਨੂੰ ਮਨਾਉਣ ਆਇਆ ਹੈ। ਹੱਥੀਂ ਲਾ ਕੇ ਲਾਂਬੂ ਉਹ ਮੋਏ ਰਿਸ਼ਤਿਆਂ ਨੂੰ ਰਿਸ਼ਤਾ ਸੱਜਰਾ ਕੋਈ ਬਣਾਉਣ ਆਇਆ ਹੈ। ਦੁੱਖ ਦਿੰਦਾ ਹੋਇਆ ਜਦੋਂ ਉਹ ਥੱਕ ਗਿਆ ਆਖਿਰ ਬਦਲ ਕੇ ਭੇਸ …
Read More »ਯਾਦਾਂ ਦੇ ਪੰਨੇ
ਅੱਜ ਮੈਂ ਬੈਠੀ ਬੈਠੀ ਨੇ ਪੁਰਾਣੀ ਯਾਦਾਂ ਦੇ ਪੰਨੇ ਫਰੋਲੇ ਸੋਚਿਆ ਅੱਜ ਮੈਂ ਬਣ ਗਈ ਹਾਂ ਸਰਕਾਰੀ ਮਾਸਟਰਨੀ। ਮੰਨਿਆ ਕੀਤੀ ਮੈਂ ਵੀ ਨਹੀਂ ਸੀ ਮੇਹਨਤ ਘੱਟ ਪਰ ਇਹ ਸਭ ਦੀ ਵਜਾਹ ਸਿਰਫ਼ ਮੇਰੇ ਬੇਬੇ ਬਾਪੂ ਨੇ। ਗਲਤੀ ਭਾਵੇਂ ਲੱਖ ਹੋ ਜੇ ਕਦੇ ਵੀ ਦਿੱਤੀ ਝਿੜਕ ਨੀ ਬਿਨ ਮੰਗੇ ਹੀ ਬਾਪੂ ਨੇ ਹਰ ਪੂਰੀ ਕੀਤੀ ਮੰਗ ਮੇਰੀ। ਆਪਣੀ ਖੁਸ਼ੀ ਭੁਲਾ ਛੱਡ …
Read More »ਗੁਰੂ ਰਵਿਦਾਸ ਜੀ ਮਹਾਰਾਜ
ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ, ਆਣ ਖੜ੍ਹਾ ਮੈ ਆਪ ਦੇ ਦੁਆਰ। ਆਵਾਗੋਣ ਦੇ ਚੱਕਰਾਂ ਤੋਂ ਮੁੱਕਤ ਕਰੋ, ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ। ਦਲਿਤਾਂ ਨੂੰ ਤੁਸਾਂ ਮਾਣ ਦਿਵਾਇਆ, ਪਾਪੀਆਂ ਨੂੰ ਕੀਤਾ ਭਵ ਸਾਗਰ ਤੋਂ ਪਾਰ, ਬੇੜਾ ਕੌਮ ਦਾ ਪਾਰ ਲਗਾਇਆ, ਨਾਮ ਨਾਲ ਜ਼ੋੜੋ ਮੇਰੀ ਰੂਹ ਦੀ ਤਾਰ। ਅਨਹਦ ਨਾਦ ਸੁਣਾ ਦਿਓ ਮੈਨੂੰ, ‘ਫ਼ਕੀਰਾ’ ਹੁਣ ਵਿਛੋੜਾ ਨਾ ਹੁੰਦਾ ਸਹਾਰ। …
Read More »ਚੁੱਕਣਾ
ਚੁੱਕਣਾ ਵਿੱਚ ਜੋ ਆ ਜਾਂਦੇ ਨੇ, ਆਪਣਾ ਆਪ ਗਵਾ ਜਾਂਦੇ ਨੇ। ਇਕੋ ਘਰ ਦੇ ਵਿਚ ਸੀ ਰਹਿੰਦੇ, ਘਰ ਵੀ ਲੀਰਾਂ ਕਰਾ ਜਾਂਦੇ ਨੇ। ਹੱਸਦੇ ਖੇਡਦੇ ਚਿਹਰਿਆਂ ਤਾਈਂ ਖੌਰੇ ਕਿਧਰੇ ਉਡਾਅ ਜਾਂਦੇ ਨੇ। `ਨਿਮਾਣਾ` ਸਦਾ ਬਚਦਾ ਰਹਿੰਦਾ, ਫਿਰ ਵੀ ਤੀਲੀ ਲਾ ਜਾਂਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677
Read More »ਰੁੱਖੜਾ
ਸਾਡੇ ਵਿਹੜੇ ਦੇ ਵਿੱਚ ਰੁੱਖੜਾ, ਮੇਰਾ ਦੇਖ ਕੇ ਹੱਸਦਾ ਮੁੱਖੜਾ, ਥੱਕ ਹਾਰ ਕੇ ਜਦ ਮੈਂ ਛਾਵੇਂ ਏਸ ਦੀ ਬਹਿੰਦਾ ਹਾਂ ਮਾਂ ਮੇਰੀ ਦੀ ਗੋਦੀ ਵਰਗਾ ਨਿੱਘ ਮਾਣਦਾ ਰਹਿੰਦਾ ਹਾਂ। ਏਥੇ ਕਿੰਨੇ ਆਲ੍ਹਣੇ ਦਿਸਦੇ ਜੋ ਭਰੇ ਨੇ ਬੋਟਾਂ ਦੇ ਕਿਉਂ ਕੱਟਣ `ਤੇ ਆਏ ਵੱਸ ਪੈ ਕੇ ਨੋਟਾਂ ਦੇ ਸਾਹ ਵੀ ਮੁੱਲ ਮਿਲਣੇ ਨੇ ਸੱਚੀ ਗੱਲ ਮੈਂ ਕਹਿੰਦਾ ਹਾਂ ਮਾਂ ਮੇਰੀ ਦੀ …
Read More »ਮਜ਼ਬੂਰੀਆਂ
ਕੁੱਝ ਖੁਸ਼ੀਆਂ ਗਮਾਂ ਦੇ ਵਿਚੋਂ ਲੰਘ ਕੇ ਆਉਂਦੀਆਂ ਨੇ ਲੱਗੇ ਦਰਦ ਨੂੰ ਇਹ ਖੁਸ਼ੀਆਂ ਕਦੋਂ ਦਬਾਉਂਦੀਆਂ ਨੇ। ਜਮਾਨਾ ਹੀ ਰੋਲ ਦਿੰਦਾ ਹੈ ਕਈਆਂ ਨੂੰ ਇਥੇ ਹੁਣ ਕੱਚੇ ਢਾਰਿਆਂ ਨੂੰ ਚੁਬਾਰੇ ਦੀਆਂ ਕੰਧਾਂ ਢਾਉਂਦੀਆਂ ਨੇ। ਗੱਲਾਂਬਾਤਾਂ ਨਾਲ ਢਿੱਡ ਭਰਦਾ ਕਿਸੇ ਦਾ ਕਦੇ ਨਾ ਭੁੱਖੀਆਂ ਆਂਦਰਾਂ ਟੁੱਕੜਾ ਅੰਨ ਦਾ ਚਾਹੁੰਦੀਆਂ ਨੇ। ਐਂਵੇਂ ਤਾਂ ਨਹੀਂ ਜੀਅ ਕਰਦਾ ਕਿਸੇ ਦਾ ਮਰਨੇ ਨੂੰ ਮਰਨ ਲਈ …
Read More »
Punjab Post Daily Online Newspaper & Print Media