ਬੇਗਾਨੇ ਦੇਸ਼ ਤੋਂ ਕੋਰੋਨਾ ਹੈ ਸਾਡੇ ਦੇਸ਼ ਵਿੱਚ ਆਇਆ। ਇਸ ਨੇ ਡਿਕਟੇਟਰਾਂ ਵਾਂਗ ਹੈ ਹਰ ਕਿਸੇ ਨੂੰ ਡਰਾਇਆ। ਛੱਡ ਕੇ ਧਰਮਾਂ ਦੀਆਂ ਲੜਾਈਆਂ ਕੱਠੇ ਹੋ ਜਾਓ ਸਾਰੇ। ਏਕਤਾ ਅੱਗੇ ਦੋਸਤੋ ਵੱਡੇ ਤੋਂ ਵੱਡਾ ਦੈਂਤ ਵੀ ਹਾਰੇ। ਇਕ, ਦੂਜੇ ਦੀਆਂ ਲੱਤਾਂ ਖਿੱਚਣ ਲਈ ਪਓ ਨਾ ਕਾਹਲੇ। ਇਸ ਨੂੰ ਮਾਰਨ ਦਾ ਹਥਿਆਰ ਨਾ ਕੋਈ ਬਣਿਆ ਹਾਲੇ। ਇਸ ਨੂੰ ਹਾਰ ਦਿਓ ਆਪਣੇ ਘਰਾਂ …
Read More »ਕਵਿਤਾਵਾਂ
ਆਦਮੀ
ਕੁੱਝ ਕਰਨ ਲਈ ਦੁਨੀਆਂ ‘ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ ਕੁਰਸੀ ਚਾਉਂਦਾ ਹੈ ਆਦਮੀ। ਕਰਨੀ-ਕੱਥਨੀ ਦੇ ਅੰਤਰ ਵਿੱਚ ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁੱਝ ਗਵਾਉਂਦਾ ਹੈ ਆਦਮੀ। ਇਸ ਯੁੱਗ ਵਿੱਚ, ਆਦਮ-ਬੋ ਬਣ ਕੇ ਜੋ ਰਹਿ ਗਿਆ ਉੱਡ ਜਾਂਦੀਆਂ ਸਭ ਨੀਂਦਰਾਂ ਨਾ ਸੌਂਦਾ ਹੈ ਆਦਮੀ। ਡਾਕੇ-ਚੋਰੀ ਦੀ ਸੋਚ ਅੰਦਰ ਦਿਨ-ਰਾਤ ਜੋ ਡੁੱਬਿਆ ਢੰਗ ਨਵੇਂ ਹੀ ਬਣਾ ਕੇ ਉਹ ਵਿਖਾਉਂਦਾ …
Read More »ਕਰੋਨਾਂ ਤੇ ਦੀਵੇ
ਭਰ ਜਵਾਨੀ ਤੁਰ ਗਏ ਪੁੱਤਰ ਮਾਵਾਂ ਦੇ, ਦੱਸ ਕਿਵੇਂ ਜਗਾਈਏ ਦੀਵੇ ਅਸੀਂ ਇਛਾਵਾਂ ਦੇ। ਹੱਥਾਂ ਦੀ ਮਹਿੰਦੀ ਦਾ ਰੰਗ ਵੀ ਲੱਥਾ ਨਾਂ, ਦਿਨ ਹੀ ਤੇਰਾਂ ਹੋਏ ਨੇ ਹਜੇ ਲਾਵਾਂ ਦੇ। ਮਾਤਮ ਵੀ ਨਾਂ ਸੋਗ ਵੈਣ ਨਾਂ ਦੁੱਖ ਵੰਡੇ। ਸੱਜਣਾਂ ਲਈ ਵੀ ਬੰਦ ਨੇ ਬੂਹੇ ਰਾਹਵਾਂ ਦੇ। ਆਤਿਸ਼ਬਾਜ਼ੀਆਂ ਵਿਚ ਅਸਮਾਨੇ ਗੂੰਜ਼ਦੀਆਂ , ਦੱਸ ਕੀ ਸਿਰਨਾਵੇਂ ਦੇਵਾਂ ਹੋਰ ਬਲਾਵਾਂ ਦੇ। ਹੁਣ ਤੇਰੇ …
Read More »ਸਿਰ `ਤੇ ਹੱਥ ਧਰ ਦਿਓ
ਪੰਛੀ ਆਪਸ `ਚ ਗੱਲਾਂ ਕਰਦੇ। ਸੁੰਨੀਆਂ ਸੜ੍ਹਕਾਂ ਵੇਖ ਹਾਉਕਾ ਭਰਦੇ। ਨਜ਼ਰ ਨਹੀਂ ਆਉਂਦੇ ਸਾਨੂੰ ਮਾਰਨ ਵਾਲੇ , ਪਿੰਜ਼ਰਿਆਂ ਦੇ ਵਿੱਚ ਤਾੜਨ ਵਾਲੇ। ਕੰਨ ਕਰਕੇ ਗੱਲ ਸੁਣ ਭੋਲਿਆ, ਸਹਿਜ਼ ਸੁਭਾਅ ਦੂਜਾ ਪੰਛੀ ਬੋਲਿਆ। ਜਦ ਬੰਦਾ ਹੀ ਰੱਬ ਬਣ ਜਾਵੇ, ਫਿਰ ਰੱਬ ਉਸ ਦੀ ਔਕਾਤ ਵਿਖਾਵੇ। ਸਾਰੇ ਰਲ ਕਰੀਏ ਅਰਦਾਸ ਗਲਤੀਆਂ ਸਾਡੀਆਂ ਕਰਿਓ ਮਾਫ਼। ਰੱਬ ਜੀ! ਸਭ ਦੇ ਦੁੱਖ ਹਰ ਦਿਓ। ਮਿਹਰ …
Read More »ਤੇਰੇ ਬੰਦੇ…
ਤੇਰੇ ਨਾਂ ‘ਤੇ ਤੇਰੇ ਬੰਦੇ। ਕਰਦੇ ਵੇਖੇ ਮਾੜੇ ਧੰਦੇ।। ਖ਼ਬਰੇ ਕਿਹੜਾ ਪੁੰਨ ਕਮਾਉਂਦੇ ਮਾਨਵਤਾ ਗਲ ਪਾ ਕੇ ਫੰਦੇ। ਇਸ ਦਾਤੀ ਨੇ ਕੀ ਕੀ ਵੱਢਣਾ ਇਸਨੂੰ ਲੱਗੇ ਧਰਮੀ ਧੰਦੇ। ਜ਼ੁਲਮ ਕਰੇਂਦੇ ਉਹ ਜੋ ਏਨਾ ਕਿੱਦਾਂ ਆਖਾਂ ਉਹ ਨੇ ਬੰਦੇ। ਤੱਕ ਕੇ ਧਰਮਾਂ ਦਾ ਇਹ ਰੌਲ਼ਾ ਤੂੰ ਟੁੱਟ ਜਾਣਾ ਸਾਹ ਦੀ ਤੰਦੇ। ਖ਼ੁਦ ਨੂੰ ਸੱਚੇ ਸੁੱਚੇ ਆਖਣ ਬਹੁਤੇ ਧਰਮੀ ਪਰ ਨੇ ਗੰਦੇ। …
Read More »ਰੰਗ ਨਿਆਰੇ
ਸਮਿਆ ਤੇਰੇ ਹਨ ਰੰਗ ਨਿਆਰੇ, ਮਿਣ ਮਿਣ ਕੇ ਬੈਠੇ ਨੇ ਅੱਜ ਦੂਰੀ ਸਾਰੇ। ਚਿਹਰੇ ਧੁੰਧਲੇ ਜਿਹੇ ਹੁਣ ਹੋਵਣ ਲੱਗੇ, ਮਿਲਦੇ ਸਨ ਜੋ ਨਿੱਤ ਪਿਆਰੇ। ਸੁੱਖ ਦੁੱਖ ਵਿੱਚ ਸ਼ਰੀਕ ਹੋ ਨਾ ਸਕਦੇ, ਸੱਜਣ ਬੈਠੇ ਡਰਦੇ ਦੂਰ ਵਿਚਾਰੇ। ਇਹ ਕੈਸੇ ਦਿਨ ਵੇਖਣ ਨੂੰ ਹੈ ਆਏ, ਮੋਇਆਂ ਦੇ ਦਰਦ ਤੋਂ ਵੀ ਕਰਨ ਕਿਨਾਰੇ। ਜਿੱਧਰ ਵੇਖੋ ਉਸ ਪਾਸੇ ਹੀ, ਕਰੋਨਾ ਦੇ ਭੈਅ ਨੇ ਪੈਰ …
Read More »ਰੱਬ ਦੇ ਰੰਗ (ਕੋਰੋਨਾ ਕਵਿਤਾ)
ਕਿਹੋ ਜਿਹੇ ਤੇਰੇ ਰੰਗ ਨੇ ਰੱਬਾ। ਰਹਿ ਗਏ ਸਾਰੇ ਦੰਗ ਨੇ ਰੱਬਾ। ਬਾਸਮਤੀ ਤੇ ਝੋਨੇ ਵਾਂਗੂੰ, ਦਿੱਤੇ ਸਾਰੇ ਝੰਬ ਨੇ ਰੱਬਾ। ਕਈ ਸੀ ਡੰਗੋ ਡੰਗੀ ਖਾਂਦੇ, ਕਿਉਂ ਕੁਤਰੇ ਖੰਭ ਨੇ ਰੱਬਾ? ਨਜ਼ਰ ਸਵੱਲੀ ਕਰ ਦਿਓ ਸਭ `ਤੇ, ਸਾਰੇ ਗਏ ਹੰਭ ਨੇ ਰੱਬਾ। ਆਈਸੋਲੇਸ਼ਨ ਵਾਰਡ ਬਣ ਗਿਆ! ਰੇਲ ਗੱਡੀ ਦਾ ਡੱਬਾ ਰੱਬਾ। ਕਿੱਥੇ ਚਲੀ ਗਈ ਇਨਸਾਨੀਅਤ, ਲੱਗਦਾ ਜਾਂਦੈ ਧੱਬਾ ਰੱਬਾ। ਦਿਨ …
Read More »ਜੰਗ ਜ਼ਿੰਦਗੀ ਦੀ… (ਕਵਿਤਾ ਕੋਰੋਨਾ)
ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ । ਜਿੱਤੀਏ ਜੰਗ ਇਹ ਜ਼ਿੰਦਗੀ ਦੀ ਤੇ ਮੌਤ ਨੂੰ ਵੰਗਾਰੀਏ । ਦੁਨੀਆਂ ਦੇ ਵਿੱਚ ਖੌਫ ਮੌਤ ਦਾ, ਬੇਸ਼ੱਕ ਵਧਦਾ ਜਾ ਰਿਹਾ ਏ, ਐਪਰ ਬਲ਼ ਕੇ ਆਪ ਕੋਈ ਦੀਵਾ, ਚਾਨਣ ਵੀ ਰੁਸ਼ਨਾ ਰਿਹਾ ਏ, ਡੁੱਬਦੇ ਨੂੰ ਤਿਣਕੇ ਦਾ ਸਹਾਰਾ ਤਿਣਕਾ ਬਣ ਕੇ ਤਾਰੀਏ। ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ।… …
Read More »ਅੱਜ ਦੇ ਹਾਲਾਤ (ਕਵਿਤਾ ਕੋਰੋਨਾ)
ਖਾਈਏ ਕਿੱਥੋਂ ਡੰਗ ਦੀ ਰੋਟੀ ਖਾਲੀ ਹੋ ਗਏ ਛਾਬੇ ਸਾਰੇ। ਬੰਦ ਬਾਜ਼ਾਰ ਨੇ ਚਾਰ ਚੁਫੇਰੇ ਨਾਲੇ ਬੰਦ ਹਨ ਢਾਬੇ ਸਾਰੇ। ਵੱਡੇ ਘਰਾਂ ਵਾਲੇ ਨਾ ਪੁੱਛਣ ਰਹੇ ਮਾਰਦੇ ਦਾਬੇ ਜੋ ਸਾਰੇ। ਧਰਮੀ ਵੀ ਨਜ਼ਰ ਨਾ ਆਉਂਦੇ ਤੁਰ ਗਏ ਕਾਬੇ ਮੱਕੇ ਸਾਰੇ। ਪਤਾ ਨਹੀਂ ਕੀ ਕੀ ਹੈ ਹੋਣਾ ਡਰੇ ਦੁਆਬੇ ਮਾਝੇ ਮਾਲਵੇ ਸਾਰੇ। ਸਰਕਾਰਾਂ ਦੇ ਵੀ ਹੱਥ ਖੜ੍ਹੇ ਨੇ ਕੋਰੋਨਾ ਤੋਂ ਵੇਖੋ …
Read More »ਕੋਰੋਨਾ
ਕੁਦਰਤ ਨਾਲ ਸੀ ਜਦ ਕਹਿਰ ਹੁੰਦਾ, ਰੋਂਦਾ ਉਦੋਂ ਰੱਬ ਹੋਣਾ ਬੈਠ ਕੇ ਵਿੱਚ ਫੁਰਸਤ ਤਿਆਰ ਸੀ, ਕੀਤਾ ਕੋਰੋਨਾ ਯੱਬ ਹੋਣਾ। ਕਰ ਲਿਆ ਬੇ-ਜ਼ੁਬਾਨਿਆਂ ‘ਤੇ, ਲੋਕਾਈ ਨੇ ਹੈ ਜ਼ੁਲਮ ਭਾਰਾ ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ। ਕਰ ਕੈਦ ਪਿੰਜ਼ਰਿਆਂ ‘ਚ ਸਮਝੇਂ, ਖੁਦ ਨੂੰ ਤੂੰ ਬਲਵਾਨ ਮੀਆਂ ਸਾਹ ਨਾ ਫਿਰ ਭਰ ਹੋਵੇ, ਜਦ ਚੱਲੇ ਉਹਦੀ ਕਿਰਪਾਨ ਮੀਆਂ, ਜਾਪੇ …
Read More »
Punjab Post Daily Online Newspaper & Print Media