Tuesday, July 23, 2024

ਕਵਿਤਾਵਾਂ

ਦਰਿਆ ਦਿਲੀ

ਫਿਰ ਸੱਚ ਦਾ ਜਾਮਾ ਪਹਿਨ ਝੂਠ ਮੈਨੂੰ ਭਰਮਾਉਣ ਆਇਆ ਹੈ ਜੋ ਹੋ ਨਹੀਂ ਸਕਦਾ ਉਸਦਾ ਯਕੀਨ ਦਵਾਉਣ ਆਇਆ ਹੈ। ਮੇਰੇ ਰੁੱਸਣ `ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਦੀ ਦਰਿਆ ਦਿਲੀ ਦੇਖੋ ਮੈਨੂੰ ਮਨਾਉਣ ਆਇਆ ਹੈ। ਹੱਥੀਂ ਲਾ ਕੇ ਲਾਂਬੂ ਉਹ ਮੋਏ ਰਿਸ਼ਤਿਆਂ ਨੂੰ ਰਿਸ਼ਤਾ ਸੱਜਰਾ ਕੋਈ ਬਣਾਉਣ ਆਇਆ ਹੈ। ਦੁੱਖ ਦਿੰਦਾ ਹੋਇਆ ਜਦੋਂ ਉਹ ਥੱਕ ਗਿਆ ਆਖਿਰ ਬਦਲ ਕੇ ਭੇਸ …

Read More »

ਯਾਦਾਂ ਦੇ ਪੰਨੇ

ਅੱਜ ਮੈਂ ਬੈਠੀ ਬੈਠੀ ਨੇ ਪੁਰਾਣੀ ਯਾਦਾਂ ਦੇ ਪੰਨੇ ਫਰੋਲੇ ਸੋਚਿਆ ਅੱਜ ਮੈਂ ਬਣ ਗਈ ਹਾਂ ਸਰਕਾਰੀ ਮਾਸਟਰਨੀ। ਮੰਨਿਆ ਕੀਤੀ ਮੈਂ ਵੀ ਨਹੀਂ ਸੀ ਮੇਹਨਤ ਘੱਟ ਪਰ ਇਹ ਸਭ ਦੀ ਵਜਾਹ ਸਿਰਫ਼ ਮੇਰੇ ਬੇਬੇ ਬਾਪੂ ਨੇ। ਗਲਤੀ ਭਾਵੇਂ ਲੱਖ ਹੋ ਜੇ ਕਦੇ ਵੀ ਦਿੱਤੀ ਝਿੜਕ ਨੀ ਬਿਨ ਮੰਗੇ ਹੀ ਬਾਪੂ ਨੇ ਹਰ ਪੂਰੀ ਕੀਤੀ ਮੰਗ ਮੇਰੀ। ਆਪਣੀ ਖੁਸ਼ੀ ਭੁਲਾ ਛੱਡ …

Read More »

ਗੁਰੂ ਰਵਿਦਾਸ ਜੀ ਮਹਾਰਾਜ

ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ, ਆਣ ਖੜ੍ਹਾ ਮੈ ਆਪ ਦੇ ਦੁਆਰ। ਆਵਾਗੋਣ ਦੇ ਚੱਕਰਾਂ ਤੋਂ ਮੁੱਕਤ ਕਰੋ, ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ। ਦਲਿਤਾਂ ਨੂੰ ਤੁਸਾਂ ਮਾਣ ਦਿਵਾਇਆ, ਪਾਪੀਆਂ ਨੂੰ ਕੀਤਾ ਭਵ ਸਾਗਰ ਤੋਂ ਪਾਰ, ਬੇੜਾ ਕੌਮ ਦਾ ਪਾਰ ਲਗਾਇਆ, ਨਾਮ ਨਾਲ ਜ਼ੋੜੋ ਮੇਰੀ ਰੂਹ ਦੀ ਤਾਰ। ਅਨਹਦ ਨਾਦ ਸੁਣਾ ਦਿਓ ਮੈਨੂੰ, ‘ਫ਼ਕੀਰਾ’ ਹੁਣ ਵਿਛੋੜਾ ਨਾ ਹੁੰਦਾ ਸਹਾਰ। …

Read More »

ਚੁੱਕਣਾ

ਚੁੱਕਣਾ ਵਿੱਚ ਜੋ ਆ ਜਾਂਦੇ ਨੇ, ਆਪਣਾ ਆਪ ਗਵਾ ਜਾਂਦੇ ਨੇ। ਇਕੋ ਘਰ ਦੇ ਵਿਚ ਸੀ ਰਹਿੰਦੇ, ਘਰ ਵੀ ਲੀਰਾਂ ਕਰਾ ਜਾਂਦੇ ਨੇ। ਹੱਸਦੇ ਖੇਡਦੇ ਚਿਹਰਿਆਂ ਤਾਈਂ ਖੌਰੇ ਕਿਧਰੇ ਉਡਾਅ ਜਾਂਦੇ ਨੇ। `ਨਿਮਾਣਾ` ਸਦਾ ਬਚਦਾ ਰਹਿੰਦਾ, ਫਿਰ ਵੀ ਤੀਲੀ ਲਾ ਜਾਂਦੇ ਨੇ।           ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677

Read More »

ਰੁੱਖੜਾ

ਸਾਡੇ ਵਿਹੜੇ ਦੇ ਵਿੱਚ ਰੁੱਖੜਾ, ਮੇਰਾ ਦੇਖ ਕੇ ਹੱਸਦਾ ਮੁੱਖੜਾ, ਥੱਕ ਹਾਰ ਕੇ ਜਦ ਮੈਂ ਛਾਵੇਂ ਏਸ ਦੀ ਬਹਿੰਦਾ ਹਾਂ ਮਾਂ ਮੇਰੀ ਦੀ ਗੋਦੀ ਵਰਗਾ ਨਿੱਘ ਮਾਣਦਾ ਰਹਿੰਦਾ ਹਾਂ। ਏਥੇ ਕਿੰਨੇ ਆਲ੍ਹਣੇ ਦਿਸਦੇ ਜੋ ਭਰੇ ਨੇ ਬੋਟਾਂ ਦੇ ਕਿਉਂ ਕੱਟਣ `ਤੇ ਆਏ ਵੱਸ ਪੈ ਕੇ ਨੋਟਾਂ ਦੇ ਸਾਹ ਵੀ ਮੁੱਲ ਮਿਲਣੇ ਨੇ ਸੱਚੀ ਗੱਲ ਮੈਂ ਕਹਿੰਦਾ ਹਾਂ ਮਾਂ ਮੇਰੀ ਦੀ …

Read More »

ਮਜ਼ਬੂਰੀਆਂ

ਕੁੱਝ ਖੁਸ਼ੀਆਂ ਗਮਾਂ ਦੇ ਵਿਚੋਂ ਲੰਘ ਕੇ ਆਉਂਦੀਆਂ ਨੇ ਲੱਗੇ ਦਰਦ ਨੂੰ ਇਹ ਖੁਸ਼ੀਆਂ ਕਦੋਂ ਦਬਾਉਂਦੀਆਂ ਨੇ। ਜਮਾਨਾ ਹੀ ਰੋਲ ਦਿੰਦਾ ਹੈ ਕਈਆਂ ਨੂੰ ਇਥੇ ਹੁਣ ਕੱਚੇ ਢਾਰਿਆਂ ਨੂੰ ਚੁਬਾਰੇ ਦੀਆਂ ਕੰਧਾਂ ਢਾਉਂਦੀਆਂ ਨੇ। ਗੱਲਾਂਬਾਤਾਂ ਨਾਲ ਢਿੱਡ ਭਰਦਾ ਕਿਸੇ ਦਾ ਕਦੇ ਨਾ ਭੁੱਖੀਆਂ ਆਂਦਰਾਂ ਟੁੱਕੜਾ ਅੰਨ ਦਾ ਚਾਹੁੰਦੀਆਂ ਨੇ। ਐਂਵੇਂ ਤਾਂ ਨਹੀਂ ਜੀਅ ਕਰਦਾ ਕਿਸੇ ਦਾ ਮਰਨੇ ਨੂੰ ਮਰਨ ਲਈ …

Read More »

ਸੁੰਦਰ ਮੁੰਦਰੀਏ……

          ਦਿਨ ਭਾਗਾਂ ਵਾਲਾ ਅੱਜ ਆਇਆ, ਸੁੰਦਰ ਮੁੰਦਰੀਏ ਵਾਲਾ ਗੀਤ ਹੈ ਗਾਇਆ। ਗਲੀ ਗਲੀ `ਚ ਮੰਗਣ ਇਹ ਦੁਵਾਵਾਂ, ਮੁਟਿਆਰਾਂ ਨੱਚ ਕੇ ਜ਼ਸ਼ਨ ਮਨਾਇਆ। ਨਿੱਕੇ ਬਾਲਾਂ ਦੀ ਆਮਦ `ਤੇ ਖੁੱਸ਼ ਹੋ ਕੇ। ਵਿਹੜਿਆਂ `ਚ ਭੁੱਗਾ ਹੈ ਲਾਇਆ। ਸਾਂਝੀਆਂ ਕੀਤੀਆਂ ਖੁੱਸ਼ੀਆਂ ਸਭ ਮਿਲ ਕੇ, ਪ੍ਰਮਾਤਮਾ  ਦਾ ਰੱਜ ਰੱਜ ਸ਼ੁ਼਼ਕਰ ਮਨਾਇਆ। ਭੇੈਣਾਂ ਵੀਰਾਂ ਲਈ ਸਦਾਂ ਹੀ ਮੰਗਣ ਦਵਾਵਾਂ, ਵੀਰਾਂ …

Read More »

ਧਰਮਾਂ ਦੇ ਨਾਂ ਦਾ ਧੰਦਾ….

ਧਰਮਾਂ ਦੇ ਨਾਂ ਹੇਠ ਚੱਲ ਰਿਹਾ ਦੇਖੋ ਅੱਜਕਲ ਬਹੁਤਾ ਹੀ ਹੈ ਧੰਦਾ ਜੀ। ਬਹੁਤੇ ਇਸ ਚੱਕਰ ਵਿਚ ਫਸ ਗਏ ਬਚਿਆ ਨਾ ਕੋਈ ਬੰਦੀ ਚਾਹੇ ਬੰਦਾ ਜੀ। ਮੋਟੀਆਂ ਰਕਮਾਂ `ਕੱਠੀਆਂ ਉਹ ਕਰ ਗਏ ਮੰਗਦੇ ਸੀ ਜੋ ਥੋੜਾ ਥੋੜਾ ਚੰਦਾ ਜੀ। ਕੋਈ ਹੀ ਚੰਗੀ ਸੋਚ ਵਾਲਾ ਬਚਿਆ ਨਹੀਂ ਤਾਂ ਬਹੁਤਿਆਂ ਦੇ ਗਲ ਪਿਆ ਫੰਦਾ ਜੀ। ਜਿੱਧਰ ਦੇਖੋ ਉਧਰ ਹੋ ਰਹੇ ਨੇ ਪਾਖੰਡ …

Read More »

ਸਮਾਂ ਬਦਲਦੇ ਦੇਰ ਨਾ ਲੱਗਦੀ……

ਧੌਣ ਕਦੀ ਅਕੜਾਅ ਕੇ ਚੱਲੀਏ ਨਾ, ਸਮਾਂ ਬਦਲਦੇ ਦੇਰ ਨਾ ਲੱਗਦੀ ਏ। ਕਦੇ ਪੁਰਾ ਵਗਦੈ, ਕਦੇ ਇਹ ਬੰਦ ਹੋਵੇ, ਕਦੀ ਪੱਛੋਂ ਦੀ ਹਵਾ ਵੀ ਵੱਗਦੀ ਏ। ਚੜ੍ਹਦੇ ਸੂਰਜ ਨੂੰ ਜੱਗ ਸਲਾਮ ਕਰਦੈ, ਰੀਤ ਮੁੱਢੋਂ ਪੁਰਾਣੀ ਇਹ ਜੱਗ ਦੀ ਏ। ਡਾਢੇ ਅੱਗੇ ਝੁਕਾਉਂਦੇ ਨੇ ਸੀਸ ਲੋਕੀਂ, ਭਲੇਮਾਣਸ ਨੂੰ ਦੁਨੀਆ ਠੱਗਦੀ ਏ।             ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। …

Read More »

ਮੱਥੇ ਦੀ ਬਿੰਦੀ

ਮੇਰੀਆਂ ਖਵਾਹਿਸ਼ਾਂ ਨੂੰ ਠੁਕਰਾਉਣਾ ਉਸ ਨੂੰ ਨਹੀਂ ਆਉਂਦਾ ਪਰ ਉਸਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾਂ ਮੈਥੋਂ ਪੁਰ ਨਹੀਂ ਹੁੰਦੀਆਂ ਕਦੀ ਪਾਉਣਾ ਚਾਹੁੰਦਾ ਹੈ ਉਹ ਮੇਰੀਆਂ ਬਾਹਵਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਕਦੇ ਸੁਣਨਾ ਚਾਹੁੰਦਾ ਹੈ ਉਹ ਮੇਰੀਆਂ ਝਾਂਜਰਾ ਦੇ ਬੋਲ ਕੱਜਲ ਤੋਂ ਬਿਨਾਂ ਸੁੰਨੀਆਂ ਅੱਖਾਂ ਵੀ ਮਨਜੂਰ ਨਹੀਂ ਉਸਨੂੰ ਬੁੱਲਾਂ ਦੀ ਲਾਲੀ ਵੀ ਫਿੱਕੀ ਪੈਣ ਨਹੀਂ ਦਿੰਦਾ ਕਦੀ ਲੋਚਦਾ ਹੈ ਉਹ ਮੇਰੇ ਹੱਥਾਂ …

Read More »