Tuesday, February 27, 2024

ਕਵਿਤਾਵਾਂ

ਵਿਰਾਸਤੀ ਰੁੱਖ

ਲਸੂੜਾ ਪਿੱਪਲ ਤੂਤ ਨਾ ਛੱਡਿਆ ਲੱਕੜਹਾਰੇ ਨੇ। ਪਿਲਕਣ ਸਿੰਬਲ ਹਿੰਜ਼ਣ ਵੱਢਿਆ ਤਿੱਖੇ ਆਰੇ ਨੇ। ਕੰਡਿਆਂ ਕਰਕੇ ਰੁੱਖ ਗੇਰਤਾ ਤੂੰ ਓਏ ਬੇਰੀ ਦਾ। ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ। ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ। ਯਾਦ ਕਰੇਂਗਾ ਇਮਲੀ ਮਹਿੰਦੀ ਜੰਡ ਕਰੀਰਾਂ ਨੂੰ ਜਦ ਆਕਸੀਜਨ ਨਾ ਮਿਲੀ ਇਹਨਾਂ ਸੋਹਲ ਸਰੀਰਾਂ ਨੂੰ। ਟੁੱਟ ਜਾਊ ਘਮੰਡ `ਤੇਰਾ ਕੁਦਰਤ ਦੇ ਵੈਰੀ ਦਾ। …

Read More »

ਸਾਈਕਲ ਦੀ ਸਵਾਰੀ (ਬਾਲ ਕਵਿਤਾ)

ਸਾਈਕਲ ਦੀ ਸਵਾਰੀ ਸਾਈਕਲ ਦੀ ਸਵਾਰੀ ਮੈਨੂੰ ਲੱਗਦੀ ਪਿਆਰੀ ਵੱਡੇ ਪਹੀਆਂ ਦੇ ਨਾਲ, ਇਹਨੂੰ ਨਿੱਕੇ ਪਹੀਏ ਲੱਗੇ। ਮੈਨੂੰ ਡਿੱਗਣ ਨਾ ਦਿੰਦੇ, ਜਦੋਂ ਤੇਜ਼ੀ ਨਾਲ ਭੱਜੇ। ਸਾਰੇ ਕਹਿਣ ਬੜਾ ਸੋਹਣਾ, ਇਹਦੀ ਦਿੱਖ ਵੀ ਨਿਆਰੀ। ਸਾਈਕਲ ਦੀ ਸਵਾਰੀ, ਮੈਨੂੰ ਲੱਗਦੀ ਪਿਆਰੀ। ਲੱਗੀ ਨਿੱਕੀ ਜਿਹੀ ਘੰਟੀ। ਹੈਂਡਲ ਦੇ ਨਾਲ ਟਰਨ-ਟਰਨ ਜਦੋਂ ਵੱਜੇ, ਵੇਖਣ ਗੁਰਫਤਹਿ ਗੁਰਲਾਲ। ਇਹ ਨਾਨਕੇ ਲਿਆਏ, ਮੇਰੇ ਉਤੋਂ ਜਾਣ ਵਾਰੀ। ਸਾਇਕਲ …

Read More »

ਬਚ ਕੇ ਰਹਿ ਯਾਰਾ

ਭੈੜਾ ਬੜਾ ਜ਼ਮਾਨਾ, ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾ, ਬਚ ਕੇ ਰਹਿ ਯਾਰਾ। ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ ਫਿਰ ਪਉਂਦੇ ਚੋਗਾ-ਦਾਣਾ, ਬਚ ਕੇ ਰਹਿ ਯਾਰਾ। ਲੂੰਬੜ ਚਾਲਾਂ ਖੇਡ ਰਹੇ ਨੇ, ਰਾਣੀ ਖ਼ਾਂ ਦੇ ਸਾਲੇ ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ …

Read More »

ਵਾਤਾਵਰਨ

ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਰੁੱਖ਼ ਸਾਡੀ ਜ਼ਿੰਦ ਜਾਨ, ਜਿਉਂ ਪੁੱਤਾਂ ਉਤੇ ਮਾਣ। ਆਉ ਇਹਨਾਂ ਰੁਖਾਂ ਦਾ ਵੀ, ਕਰੋ ਸਨਮਾਨ। ਰੁੱਖ ਬੋਲਦਾ ਨਾ ਮੂਹੋਂ, ਬੜਾ ਹੁੰਦਾ ਏ ਵਿਚਾਰਾ, ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਪ੍ਰਦੂਸ਼ਣ ਮਕਾਉਣਾ ਸਾਡੀ, ਸੋਚ ਬੜੀ ਉਚੀ। ਹਵਾ ਐਸੀ ਵਗੇ, ਜਿਹੜੀ ਹੋਵੇ …

Read More »

ਰੱਬ ਕੋਲੋਂ ਖੈਰ ਮੰਗਾਂ (ਟੱਪੇ)

ਕੰਧੋਲੀਆ ਹਾਏ ਉਏ ਕੰਧੋਲੀਆ , ਉਂਝ ਸਾਰਾ ਜੱਗ ਕਹੇ ਜੱਗ ਜਨਣੀ ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,, ਕੰਧੋਲੀਆ ਹਾਏ ਓਏ ਕੰਧੋਲੀਆ…… ਆਪੇ ਹਾਏ ਓਏ ਆਪੇ, ਉਂਝ ਮਿਲਿਆ ਏ ਰੱਬ ਦਾ ਦਰਜ਼ਾ ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ, ਆਪੇ ਹਾਏ ਓਏ ਆਪੇ…… ਖੇੜੇ ਹਾਏ ਓਏ ਖੇੜੇ, ਹਇਓ ਰੱਬਾ ਉਹਨਾਂ ਡਾਕਟਰਾਂ ਨੂੰ ਢੋਈ ਨਾ ਮਿਲੇ ਚਾਰ ਛਿੱਲੜਾਂ ਖਾਤਰ ਧੀਆਂ ਨੂੰ ਮਾਰਦੇ …

Read More »

ਹੱਥਾਂ ਦੀ ਮੈਲ

ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ। ਮਸ਼ਟੰਡੇ ਚੋਰ ਚੁਗੱਟਿਆਂ ਨੂੰ, ਇਹ ਮੂਹਰੇ ਕਰ ਬਿਠਾਉਂਦੀ ਏ। ਰਿਸ਼ਵਤਖੋਰ ਖੁਸ਼ੀ ਵਿੱਚ ਭੂਤਰਦੇ, ਮੱਛਰ ਕੇ ਭੰਗੜੇ ਪਾਉਂਦੇ ਨੇ। ਰੁਲ਼ੇ ਇਮਾਨਦਾਰੀ ਵਿੱਚ ਪੈਰਾਂ ਦੇ, ਸਗੋਂ ਦੱਬ ਕੇ ਖੂੰਜ਼ੇ ਲਾੳਂੁਦੇ ਨੇ। ਇਹ ਦੁਨੀਆਂ ਖਾਤਰ ਪੈਸੇ ਦੇ, ਗਿਰਗਿਟ ਵਾਂਗ ਰੰਗ ਵਟਾਉਂਦੀ ਏ। ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ …

Read More »

ਕੋਰੋਨਾ ਵਿਗੜ ਗਿਆ

ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ ਬਚਾਉਣਾ ਪੈਣਾ ਹੈ ਛੋਟਿਆਂ ਬੱਚਿਆਂ ਤਾਈਂ ਸਮਝਾਉਣਾ ਪੈਣਾ ਹੈ ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ ਆਪਣਾ ਆਪ ਬਚਾਓ ਕਰੋਨਾ ਵਿਗੜ ਗਿਆ ਐਵੈਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਕੋਵਿਡ 19 ਦਾ ਟੀਕਾ ਵੀ, ਤਾਂ ਬੜਾ ਜਰੂਰੀ ਹੈ ਕਰੋਨਾ ਰੋਕਣ ਲਈ ਤਾਂ, ਕਹਿੰਦੇ ਦਸਤੂਰੀ ਹੈ …

Read More »

ਚੜ੍ਹਦੀ ਕਲਾ

ਭਲਾ ਕਿਸੇ ਦਾ ਕਰ ਕੇ ਹੱਥੀਂ, ਫਿਰ ਮੰਗੀਂ ਸਰਬਤ ਦਾ ਭਲਾ; ਤੂੰ ਔਖੀ ਘਾਟੀ ਜੇ ਚੜ੍ਹ ਜਾਵੇਂ, ਲੋਕ ਕਹਿਣਗੇ ਚੜ੍ਹਦੀ ਕਲਾ। ਜੀਵਨ ਸਫਲ ਬਣਾਉਣਾ ਹੈ ਜੇ, ਤਾਂ ਕਿਰਤ ਕਰਨ ਤੋਂ ਡੋਲੀਂ ਨਾ। ਮਿੱਠੀ ਬੜੀ ਹੈ ਗੁਰਾਂ ਦੀ ਬਾਣੀ, ਹੰਕਾਰ ‘ਚ ਕਦੇ ਵੀ ਬੋੋਲੀਂ ਨਾ। ਤੂੰ ਹੱਥ ‘ਚ ਫੜੀਂ ਛੁਰੀ ਨਾ ਹੋਵੇ ਨਾ ਛੁਰੀ ਦੇ ਹੇਠਾਂ ਹੋਵੇ ਗਲਾ; ਭਲਾ ਕਿਸੇ ਦਾ …

Read More »

ਲਿਖਤੀ ਬਿਆਨ

ਹੁਣ ਤਾਂ ਜਾਪਣ ਲੱਗ ਪਿਆ ਏ, ਕੁੱਝ ਇਸ ਤਰਾਂ, ਜਿਵੇਂ ਧਰਤੀ ਦੇ, ਉਪਰ ਵੱਲ ਨੂੰ ਉਠ ਰਿਹਾ ਹੈ, ਬੇਦੋਸ਼ ਲਾਸ਼ਾਂ ਦਾ, ਸ਼ਮਸ਼ਾਨਾਂ ਵਿੱਚ ਧੂੰਆਂ। ਚੁੱਪ-ਚਾਪ ਸੁਣ ਰਿਹਾ ਹੋਵੇ, ਅਕਾਸ਼ੀ ਖੇਲਾਂ ਦੀਆਂ ਆਪਣੀਆਂ, ਗਤੀਆਂ ਦਾ, ਬੜਾ ਹੀ, ਸ਼ੋਰਦਾਰ ਸੰਗੀਤ। ਅਕਾਸ਼ੀ ਤਾਰਿਆਂ ਦਾ ਝੁੰਡ, ਨਿੱਤ ਰਾਤ ਨੂੰ ਖੇਡ ਰਿਹਾ ਹੋਵੇ, ਆਪਣੀਆਂ ਹੀ ਰਹੱਸਮਈ ਖੇਡਾਂ। ਮਨੁੱਖ ਤਾਂ ਜਿਵੇਂ ਭੁੱਲ ਹੀ, ਗਿਆ ਹੋਵੇ, ਕਿਸੇ …

Read More »

ਔਰਤ

ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ ਗੁਲਾਬ ਦੀ ਖੁਸ਼ਬੋ ਹੈ ਔਰਤ ਰੱਬ ਦਾ ਰੂਪ ਹੈ ਔਰਤ ਮਾਈ ਭਾਗੋ, ਕਲਪਨਾ ਚਾਵਲਾ, ਸੁਨੀਤਾ ਵੀਲੀਅਮ ਹੈ ਔਰਤ ਨਿਰੀ ਪਿਆਰ ਦੀ ਮੂਰਤ ਹੈ ਔਰਤ ਦੁਰਗਾ ਮਾਂ ਦਾ ਰੂਪ ਹੈ ਔਰਤ। ਸਾਰੀਆਂ ਹੀ ਪੀੜਾਂ ਨੂੰ ਗਲ ਲਾਉਂਦੀ ਸਹਿਣਸ਼ੀਲਤਾ ਦੀ ਸ਼ਕਤੀ ਹੈ ਔਰਤ ਮੋਹ ਨਾਲ ਨਿਭਾਉਂਦੀ ਹਰ ਇੱਕ ਰਿਸ਼ਤੇ ਨੂੰ ਮਾਂ ਧੀ ਪਤਨੀ ਦਾ ਰੂਪ ਹੈ …

Read More »