Wednesday, March 18, 2026

ਕਵਿਤਾਵਾਂ

ਅਫਸਰ

ਅਫਸਰ, ਮੂੰਹ ਦਾ ਮਾੜਾ ਹੋਵੇ ਭਾਵੇਂ ਮਾੜਾ ਕਲਮ ਦਾ ਕਦੇ ਵੀ ਨਾ ਹੋਵੇ। ਸਹਿਣਸ਼ੀਲਤਾ, ਸੰਜ਼ਮ ਦਾ ਹੋਵੇ ਸੋਮਾ, ਅੰਦਰ ਗੁੱਸੇ ਦੀ ਨਾ ਕੋਈ ਥਾਂ ਹੋਵੇ। ਉਸ ਨੂੰ ਮਿਲ ਕੇ ਸਾਹ `ਚ ਸਾਹ ਆਵੇ, ਜਿਵੇਂ ਬੱਚੇ ਨੂੰ ਮਿਲਦੀ ਮਾਂ ਹੋਵੇ। ਬੁਰੇ ਦਾ ਭਲਾ ਕਰਨ ਦਾ ਉਪਦੇਸ਼ ਮਿਲਿਆ, `ਸੁਖਬੀਰ` ਜੀਵਨ ਇਹ ਸਫ਼ਲ ਤਾਂ ਹੋਵੇ।             ਸੁਖਬੀਰ ਸਿੰਘ …

Read More »

ਭਗਵਾਨ ਵਾਲਮੀਕਿ ਜੀ

ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ, ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ। ਵਿਦਿਆ ਦਾ ਬਖਸ਼ਿਆ ਚਾਨਣ ਐਸਾ, ਹਰ ਪਾਸੇ ਰੁਸ਼ਨਾਏ, ਲਵ ਕੁਸ਼ ਵਿੱਚ ਮੈਦਾਨੇ ਜੰਗ ਦੇ, ਸੂਰਮਿਆਂ ਸੰਗ ਟਕਰਾਏ, ਵੇਖ ਕੇ ਤੀਰ ਅੰਦਾਜ਼ੀ ਉਨਾਂ ਦੀ, ਸਾਰੇ ਸੀ ਘਬਰਾਏ, ਰਮਾਇਣ ਉਚਾਰ ਕੇ ਉਨਾਂ ਨੇ, ਕੀਤੇ ਦੂਰ ਅੰਧਿਆਰੇ। ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ। ਮਾਨਸ …

Read More »

ਮੈਨੂੰ ਬੋਲਣਾ ਪਿਆ

ਤੂੰ ਚੁੱਪ ਹੋ ਗਿਆ ਤਾਂ, ਮੈਨੂੰ ਬੋਲਣਾ ਪਿਆ, ਤੇਰੀਆਂ ਯਾਦਾਂ ਦਾ ਸੰਦੂਕ, ਮੈਨੂੰ ਖੋਲਣਾ ਪਿਆ। ਦਿਲ ਦਾ ਦਰਵਾਜ਼ਾ ਢੋਹ ਕੇ ਵੀ, ਖੋਲਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਨਾ ਕਿਸੇ ਨੇ ਸਾਡੇ ਨਾਲ, ਪਿਆਰ ਜਤਾਇਆ, ਨਾ ਹੀ ਪੂਰੀ ਤਰ੍ਹਾਂ, ਆਪਣਾ ਬਣਾਇਆ। ਫਿਰ ਵੀ ਇਹ ਸਭ ਕੁਝ, ਸਹਿਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਤੈਨੂੰ ਸੀ ਬਹੁਤ …

Read More »

ਨਾਨਕਾ ਪਿੰਡ

ਹੁੰਦੇ ਜੂਨ ‘ਚ ਸਕੂਲ ਜਦੋਂ ਬੰਦ ਸੀ, ਹੁੰਦੀ ਇੱਕੋ ਇੱਕ ਮਾਪਿਆਂ ਤੋਂ ਮੰਗ ਸੀ। ਮਾਪੇ ਬੜੇ ਲਾਰੇ ਲਾਉਂਦੇ, ਅਸੀ ਜਿਦੋਂ ਨਹੀਂ ਸੀ ਭਾਉਂਦੇ। ਜਦੋਂ ਝੂਠੀ ਮੂਠੀ ਰੁੱਸ ਕੇ ਮਨਾਉਂਦੇ ਹੁੰਦੇ ਸੀ, ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ, ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ। ਬੜੇ ਚਾਵਾਂ ਨਾਲ ਅਸੀ ਖੁਦ ਨੂੰ ਸਜਾਉਂਦੇ, ਉਦੋਂ ਖੁਸ਼ੀ ਵਿੱਚ ਫੁੱਲੇ ਨਾ ਸਮਾਉਂਦੇ …

Read More »

ਵਿਰਸਾ

ਇਹ ਸਮਾਂ ਹੈ ਕੈਸਾ ਆਇਆ ਓ ਲੋਕੋ ਅਸੀ ਵਿਰਸਾ ਆਪਣਾ ਭੁਲਾਇਆ ਓ ਲੋਕੋ। ਪਿੰਡ ਦੀ ਧੀਅ ਭੈਣ ਦੀ ਇੱਜ਼ਤ ਸਾਰੇ ਕਰਦੇ ਸੀ, ਅੱਖ ਚੁੱਕ ਕੇ ਵੇਖਣ ਤੋਂ ਸਾਰੇ ਹੀ ਡਰਦੇ ਸੀ। ਆਪਣੇ ਹੀ ਸੀ ਸਾਰੇ ਨਾ ਕੋਈ ਪਰਾਇਆ ਸੀ ਲੋਕੋ, ਇਹ ਸਮਾਂ ਹੈ ਕੈਸਾ… ਲੱਭਦੇ ਨਾ ਖੂਹ ਤੇ ਟਿੰਡਾਂ, ਨਾ ਬਲਦ ਟੱਲੀਆਂ ਵਾਲੇ, ਠੰਡੀਆਂ ਛਾਵਾਂ ਵਾਲੇ ਰੁੱਖ ਨਹੀਂ ਲੱਭਦੇ ਕਿਧਰੋਂ …

Read More »

ਬੰਦੇ ਦਾ ਤੁਰਨ

ਉਸ ਨੂੰ ਤੁਰਨਾ ਚੰਗਾ ਲੱਗਦਾ ਹੈ ਚੂੰਕਿ ਤੁਰਦਿਆਂ ਤੁਰਦਿਆਂ ਉਸਨੂੰ ਜੀਵਨ ਦਾ ਅਭਿਆਸ ਹੋਇਆ ਹੈ ਉਸ ਲਈ ਤੁਰਨਾ ਮਹਿਜ਼ ਸ਼ਕਤੀ ਦਾ ਪ੍ਰਦਰਸ਼ਨ ਨਹੀ ਜਿ਼ੰਦਗੀ ਜੀਊਣ ਦੀ ਮਹਾਰਤ ਹੈ ਤੇ ਇਸ ਕਲਾਤਮਕ ਸਫਰ ਨੂੰ ਉਹ ਬਾਖੂਬੀ ਅੰਜ਼ਾਮ ਦਿੰਦਾ ਹੈ ਤੁਰਨਾ ਉਸਨੂੰ ਸ਼ਾਇਦ ਇਸ ਲਈ ਵੀ ਚੰਗਾ ਲੱਗਦਾ ਹੈ ਕਿਉਕਿ ਤੁਰਦਿਆਂ ਤੁਰਦਿਆਂ ਉਹ ਵਿੱਚ ਵਿਚਾਲੇ ਰੁਕ ਵੀ ਜਾਂਦਾ ਹੈ ਤੇ ਫੇਰ ਉਹੀ …

Read More »

ਦਰਦਾਂ ਦਾ ਅੰਬਾਰ

ਮੈਂ ਸੀਨੇ ਅੰਦਰ ਦਰਦਾਂ ਦਾ ਅੰਬਾਰ ਸੰਭਾਲੀ ਫਿਰਦਾ ਹਾਂ। ਖੁੱਝ ਬੇਕਦਰੇ ਜਿਹੇ ਲੋਕਾਂ ਲਈ ਸਤਿਕਾਰ ਸੰਭਾਲੀ ਫਿਰਦਾ ਹਾਂ। ਲੜ ਲੜ ਦੁਨੀਆ ਜਿੱਤ ਲਈ ਫਿਰ ਵੀ ਕੱਲਾ ਕਾਰਾ ਹਾਂ। ਆਪਣਿਆਂ ਦੇ ਪਿੱਠ ਪਿਛੋਂ ਵਾਰ ਸੰਭਾਲੀ ਫਿਰਦਾ ਹਾਂ। ਦਿਲ ਕਹਿੰਦਾ ਕਹਿਦੇ ਜੋ ਕਹਿਣਾ ਮਨ ਕਹਿੰਦਾ ਮੂਰਖ ਕਿਉਂ ਬਣਨਾ। ਚੁੱਪ ਮਿਆਨ `ਚ ਲਫਜ਼ਾਂ ਦੀ ਤਲਵਾਰ ਸੰਭਾਲੀ ਫਿਰਦਾ ਹਾਂ। ਨਾ ਵਗ ਸਕੀ ਨਾ ਰੁਕ …

Read More »

ਬਿਰਹੋਂ ਦੀਆਂ ਪੀੜਾਂ

ਬਿਰਹੋਂ ਦੀਆਂ ਪੀੜਾਂ ਵਾਲੇ ਜ਼ਖ਼ਮਾਂ ‘ਤੇ ਲੂਣ ਸੁੱਟ, ਬੁਲ੍ਹਾਂ ਉਤੇ ਸਾਹਾਂ ਤਾਈਂ ਬਹੁਤਾ ਤੜਪਾਉ ਨਾ। ਹਿਜ਼ਰਾਂ ਦੀ ਮਾਰੀ ਹੋਈ ਮੁਕ ਚੱਲੀ ਜ਼ਿੰਦ ਮੇਰੀ, ਕਰ ਕੇ ਹਲਾਕ ਰੀਝਾਂ ਝੋਲੀ ਮੇਰੀ ਪਾਓ ਨਾ। ਹੋ ਨਾ ਜਾਣ ਗੁੰਗੇ ਬੋਲੇ ਗੀਤ ਮੇਰੇ ਸਬਰਾਂ ਦੇ, ਜੀਊਂਦੇ ਜੀਅ ਮੇਰੇ ‘ਤੇ ਇਹ ਕਹਿਰ ਕਮਾਉ ਨਾ। ਸੂਹੀ ਫ਼ੁੱਲਕਾਰੀ ਅੱਜ ਚਿੱਟੀ-ਚਿੱਟੀ ਜਾਪਦੀ ਏ, ਮਹਿੰਦੀ ਰੰਗੇ ਹੱਥਾਂ ਕੋਲੋਂ ਵਾਸਤੇ ਪਵਾਉ …

Read More »

ਆਓ ਬੱਚਿਓ ਲਗਾਈਏ ਰੁੱਖ

ਆਓ ਬੱਚਿਓ ਲਗਾਈਏ ਰੁੱਖ, ਦੂਰ ਕਰਨਗੇ ਸਾਡੇ ਦੁੱਖ। ਕਾਰਬਨ ਗੈਸ ਨੂੰ ਘਟਾਉਂਦੇ, ਮਨੁੱਖੀ ਜੀਵਨ ਸੰਭਵ ਬਣਾਉਂਦੇ। ਬੜੀ ਕਿਸਮ ਦੀ ਬਣੇ ਦਵਾਈ, ਵਾਤਾਵਰਨ ਦੀ ਕਰਨ ਸਫਾਈ। ਧਰਤੀ ਨੂੰ ਉਪਜਾਊਂ ਬਣਾਉਂਦੇ, ਭੂਮੀ ਖੁਰਨ ਤੋਂ ਨੇ ਬਚਾਉਂਦੇ। ਕੁਦਰਤ ਦਾ ਸੁੰਦਰ ਉਪਹਾਰ, ਰੋਗਾਂ ਦਾ ਕਰਦੇ ਉਪਚਾਰ। ਮੀਂਹ ਪਵਾਉਂਣ ਵਿੱਚ ਮਦਦਗਾਰ, ਆਓ ਇਨ੍ਹਾਂ ਨੂੰ ਕਰੀਏ ਪਿਆਰ। ਤੇਜ਼ ਧੁੱਪ ਤੋਂ ਸਾਨੂੰ ਬਚਾਉਂਣ, ਠੰਡੀ ਹਵਾ ਵੀ ਚਲਾਉਂਣ। …

Read More »

ਕਾਹਦੀ ਇਹ ਅਜ਼ਾਦੀ

ਦਮ ਘੁੱਟਦਾ ਜਾਂਦਾ ਹੈ, ਦੋਸਤੋ ਕਾਹਦੀ ਇਹ ਅਜ਼ਾਦੀ! ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਸ਼ਹੀਦਾਂ ਦੇ ਸੁਪਨਿਆਂ ਨੂੰ, ਅਸੀਂ ਕਰ ਨਾ ਸਕੇ ਪੂਰੇ! ਕਰੀ ਮਿਹਨਤ ਪੂਰੀ ਐ, ਫਿਰ ਵੀ ਰਹਿਗੇ ਚਾਅ ਅਧੂਰੇ!! ਕੀਤੀ ਕਿਰਤ ਜੋ ਹੱਕ ਦੀ ਸੀ, ਓਹੋ ਸਾਰੀ ਵਿਹਲੜਾਂ ਖਾਧੀ, ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!! ਨਿਤ ਵਧਦੇ ਰੇਟਾਂ ਨੇ, ਲੋਕਾਂ ਦੇ ਨੱਕ `ਚ …

Read More »