Friday, October 16, 2026

ਮਾਂ ਬੋਲੀ ਪੰਜਾਬੀ

ਉਠੋ ਰਲਮਿਲ ਹੰਭਲਾ ਮਾਰੋ ਹੋਰ ਨਾ ਕਰੋ ਵੀਚਾਰ,
ਲੱਗਦਾ ਮਾਂ ਪੰਜਾਬੀ ਆਪਣੀ ਜੀਕਣ ਸਖਤ ਬੀਮਾਰ।
ਆਪਣਿਆਂ ਤੋਂ ਆਪਣੇ ਘਰ ਵਿੱਚ ਖਾ ਬੈਠੀ ਜੋ ਮਾਰ,
ਜਿਸ ਨੇ ਲੱਖਾਂ ਦੁਸ਼ਮਣਾਂ ਅੱਗੇ ਨਹੀਂ ਸੀ ਮੰਨੀ ਹਾਰ।
ਰਿਸ਼ੀ ਮੁਨੀ ਸੀ ਪੈਦਾ ਕੀਤੇ ਜਿਸਨੇ ਕਈ ਅਵਤਾਰ,
ਮਾਖਿਓਂ ਮਿੱਠੀ ਬਾਣੀ ਜਿਸਦੀ ਜੀਵਨ ਲਾਉਂਦੀ ਪਾਰ।
ਜਿਸ ਘਰ ਮਾਂ ਦਾ ਰੁਤਬਾ ਹੈ ਨਹੀਂ ਉਹ ਕਾਹਦਾ ਪਰਿਵਾਰ,
ਮਾਵਾਂ ਨੂੰ ਤਾਂ ਇਕੋ ਭੁੱਖ ਹੈ ਮਿਲਜੇ ਥੋੜਾ ਪਿਆਰ।
ਜਿਸ ਨੂੰ ਸਾਡੇ ਗੁਰੂਆਂ ਪੀਰਾਂ ਦਿੱਤਾ ਹੈ ਸਤਿਕਾਰ,
ਉਸ ਪੰਜਾਬੀ ਮਾਂ ਬੋਲੀ ਨੂੰ ਰਹੇ ਹਾਂ ਕਿਉਂ ਵਿਸਾਰ।
ਸਾਰੀ ਉਮਰ ਨਹੀਂ ਲਾਹ ਸਕਦੇ ਪੁੱਤ ਮਾਵਾਂ ਦਾ ਸਿਰੋਂ ਭਾਰ,
ਦੋਦੇ ਪਿੰਡ ‘ਬਲਵਿੰਦਰ ਰਾਏ ਰਿਹੈ ਸੱਚੀਂ ਗੱਲ ਉਚਾਰ।

Balwinder Doda1

 

 

 

 

 
ਬਲਵਿੰਦਰ ਰਾਏ ਦੋਦਾ
ਪਿੰਡ ਦੋਦਾ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋਬਾ : 93573-05252

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply