Tuesday, July 23, 2024

ਕਵਿਤਾਵਾਂ

ਰੱਖੜੀ (ਬਾਲ ਗੀਤ)

ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜਰੂਰ ਹੈ। ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ। ਲੈ …

Read More »

ਰੁੱਖ

ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …

Read More »

ਧੀਆਂ

ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ। ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ ਰੱਬ ਦਿਆਂ ਜੀਆਂ ਨੂੰ। ਇੱਕ …

Read More »

ਸ਼ਹੀਦ (ਕਵਿਤਾ)

ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।   ਸੁਖਵਿੰਦਰ ਕੌਰ ‘ਹਰਿਆਓ’ ਉਭਾਵਾਲ, ਸੰਗਰੂਰ ਮੋ – 8427405492  

Read More »

ਕ੍ਰਾਂਤੀ

ਜਿਸ ਤਰ੍ਹਾਂ ਜਵਾਲਾਮੁਖੀ , ਦੇ ਫਟਣ ਲਈ, ਉਚ ਦਬਾਅ ਹੈ ਜਰੂਰੀ, ਉਸ ਤੋਂ ਵੀ ਵੱਧ ਜਰੂਰੀ ਹੈ, ਲਾਵੇ ਦਾ ਹੋਣਾ। ਜਿਦਾਂ, ਧੁੱਪ ਦੀ ਹੋਂਦ ਲਈ, ਜਰੂਰੀ ਹੈ ਸੂਰਜ, ਅਤੇ ਸੂਰਜ ਦੇ ਲਈ, ਜਰੂਰੀ ਹੈ ਅੱਗ।   ਉਸੇ ਤਰ੍ਹਾਂ ਲਾਜ਼ਮੀ ਹੈ ਇੱਕ ਚੰਗਿਆੜੀ, ਇਨਕਲਾਬ ਦੀ ਕ੍ਰਾਂਤੀ ਦੀ, ਚੰਗੇ ਵਿਚਾਰਾਂ ਦੇ ਫਟਣ ਲਈ । ਫਿਰ ਇੰਨ੍ਹਾਂ ਵਿਚੋਂ ਫਟਣਗੇ, ਹਜ਼ਾਰਾਂ ਹੀ ਚਸ਼ਮੇ, ਜੋ …

Read More »

ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ…

ਮੈਂ ਡਾਇਰੀ ਦਾ ਪੰਨਾਂ ਉਹਦੀ ਯਾਦ ਨੂੰ ਸੰਭਾਲ ਰੱਖ ਲਿਆ ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵੱਸ ਗਿਆ ਕਾਲੀਆਂ ਰਾਤਾਂ ਤੋਂ ਪਹਿਲਾਂ ਹੀ ਹਨੇਰਾ ਉਨੂੰ ਕੱਟ ਗਿਆ ਤੜਫ ਤੜਫ ਉਹਦੇ ਹੰਝੂ ਜਿਹੇ ਹਿਚਕੀਆਂ ਲੈਂਦਾ ਦਿਲ ਨੱਸ ਗਿਆ ਰਿਸ਼ਤੇ ਨਾਤੇ ਤਾਂ ਜਾਨ ਜਿਹੇ ਉਹਨੇ ਹਰ ਇੱਕ ਨਾਲ ਪਾ ਦਿੱਤੇ ਰੋਣ ਹੀ ਲਾ ਤਾ ਫ਼ਤਹਿਵੀਰ ਨੇ ਬਸ ਤਰਸ ਦਿਲ ਨੂੰ ਤਰਸ ਰਿਹਾ ਜਰੂਰਤ ਤੋਂ …

Read More »

ਔਕਾਤ (ਖੁੱਲੀ ਕਵਿਤਾ)

ਮੈਂ ਕੋਈ ਕਲਪਨਾ ਨਹੀਂ ਕੋਈ ਸੁਪਨਾ ਨਹੀਂ ਕੋਈ ਪਾਤਰ ਨਹੀਂ ਕੋਈ ਕਹਾਣੀ ਨਹੀਂ ਮੈਂ ਤਾਂ ਹਕੀਕਤ ਹਾਂ ਜਿਊਂਦੀ ਤੇ ਜਾਗਦੀ ਤੁਰਦੀ ਫਿਰਦੀ, ਉਠਦੀ ਬਹਿੰਦੀ ਮੈਂ ਆਈ, ਆਈ, ਹੁਣੇ ਆਈ ਹਰ ਇੱਕ ਨੂੰ ਕਹਿੰਦੀ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਤੜਕੇ ਦੀ ਚਾਹ ਤੋਂ ਲੈ ਰਾਤ ਦੇ ਬਰਤਨਾਂ ਤੱਕ ਮੰਮਾ ਮੇਰੀਆਂ ਕਿਤਾਬਾਂ ਕਿੱਥੇ ਰੱਖੀਆਂ ਮੇਰੀ ਚੁੰਨੀ ਨਹੀਂ ਲੱਭਦੀ, ਕਿੱਥੇ ਹੈ ਮੇਰੀਆਂ ਜੁਰਾਬਾਂ …

Read More »

ਸੱਜਣ ਹੱਥ ਛੁਡਾ ਕੇ

ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ। ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ। ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ ਕਿਧਰੇ ਉਹ ਵੀ ਗਮ ਦੇ ਵਿੱਚ ਨਾ ਝੁਰ ਜਾਵੇ। ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ। ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ …

Read More »

ਫਰਕ

ਹੁਣ ਦੋਸਤਾਂ ਤੇ ਦੁਸ਼ਮਣਾਂ `ਚ ਬਹੁਤਾ ਫਰਕ ਨਹੀਂ ਬਚਿਆ, ਸਮਝਾਉਣ ਲਈ ਲੋਕਾਂ ਨੂੰ ਕੋਈ ਤਰਕ ਨਹੀਂ ਬਚਿਆ। ਸਾੜ ਦਿੰਦੀ ਹੈ ਖੁਸ਼ੀਆਂ ਜਿਵੇਂ ਹਉਮੈ ਦੀ ਅੱਗ, ਏਸੇ ਤਰਾਂ ਨਸ਼ਿਆਂ `ਚ ਕੋਈ ਗਿਰ ਨਹੀਂ ਬਚਿਆ।   ਸਭ ਲੋੜਾਂ ਦੇ ਰਿਸ਼ਤੇ ਨੇ ਏਨਾ ਸਮਝ ਲਵੋ, ਕੋਈ ਨੇੜੇ ਹੋ ਨਹੀਂ ਕੋਈ ਪਾਸੇ ਸਰਕ ਨਹੀਂ ਬਚਿਆ। ਕੀ ਮੁੱਲ ਪਾਉਣਾ ਕਿਸੇ ਨੇ ਮੁਰਝਾਏ ਗੁਲਾਬਾਂ ਦਾ, ਜਿਹਨਾਂ …

Read More »

ਕਿਸੇ ਨਾ ਪੁੱਛਣੀ ਬਾਤ ਸੱਜਣਾ…

ਦੁਨੀਆਂ ਤੋਂ ਤੁਰ ਜਾਣ ਦਾ ਜਦ ਵੇਲਾ ਆ ਗਿਆ, ਤੇਰੀ ਕਿਸੇ ਨਾ ਪੁੱਛਣੀ ਬਾਤ ਸੱਜਣਾ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਜਿਹਨਾਂ ਲਈ ਦਿਨ ਰਾਤ ਕਰੇ ਮੇਹਨਤਾਂ, ਉਹ ਵੀ ਔਖੇ ਵੇਲੇ ਛੱਡਣਗੇ ਸਾਥ ਸੱਜਣਾਂ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਇਕੱਲਾ ਆਇਆ ਸੀ ਇਕੱਲੇ ਤੁਰ ਜਾਣਾ, ਕਿਸੇ ਵੇਖਣੀ ਨੀ ਤੇਰੀ …

Read More »