ਸਵੇਰੇ-ਸ਼ਾਮ ਮਾਹਿਰ ਕੋਚ ਦੇ ਰਹੇ ਹਨ ਖੇਡਾਂ ਦੀ ਸਿਖਲਾਈ ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਖੇਡ ਵਿਭਾਗ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਦੀ ਜਾਚ ਸਿਖਾਉਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਿਲ੍ਹੇ ਭਰ ਵਿਚ ਸ਼ਹਿਰ ਤੇ ਕਸਬਿਆਂ ਵਿਚ 20 ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ।ਇਨਾਂ ਕੈਂਪਾਂ ਵਿਚ ਨੌਜਵਾਨਾਂ ਨੂੰ ਸਾਫਟਬਾਲ, ਤੈਰਾਕੀ, ਬਾਕਸਿੰਗ, ਕਬੱਡੀ, ਸਾਈਕਲਿੰਗ, ਫੁੱਟਬਾਲ, …
Read More »ਖੇਡ ਸੰਸਾਰ
ਜੱਜ ਬਣਨ ਦੀ ਚਾਹਵਾਨ ਹੈੈ ਖਿਡਾਰਣ ਸਿਮਰਨਜੋਤ
ਦੇਸ਼ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਅੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਤੇ ਜਿਮਨਾਸਟਿਕ ਦੀ ਕੌਮੀ ਖਿਡਾਰਨ ਸਿਮਰਨਜੋਤ ਕੌਰ ਨੇ ਬੀ.ਏ.ਐਲ.ਐਲ.ਬੀ ਦੇ ਦੂਸਰਾ ਸਾਲ ਦੇ ਤੀਸਰੇ ਸਮੈਸਟਰ ਵਿੱਚ ਹੀ ਇੱਕ ਪਹੁੰਚੀ ਵਕੀਲ ਬਣਨ ਤੋਂ ਇਲਾਵਾ ਇਨਸਾਫ ਪਸੰਦ ਜੱਜ ਬਣਨ ਦੀ ਇੱਛਾ ਵੀ ਜਾਹਿਰ ਕੀਤੀ ਹੈ। 27 ਨਵੰਬਰ 1998 ਨੂੰ ਮਾਤਾ ਜਸਪਾਲ ਕੌਰ ਦੀ ਕੁੱਖੋਂ ਪਿਤਾ ਸਤਪਾਲ …
Read More »ਬਾਕਸਿੰਗ ਖੇਡ ਖੇਤਰ ਦਾ ਜਨੂੰਨੀ ਕੋਚ ਬਲਕਾਰ ਸਿੰਘ
ਦੁਨੀਆਂ `ਚ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਇਸ ਕਹਾਵਤ ਨੂੰ ਸੱਚ ਕਰ ਰਿਹਾ ਹੈ ਬਾਕਸਿੰਗ ਖੇਡ ਖੇਤਰ ਦਾ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ।6 ਦਸੰਬਰ 1975 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਕਸਿੰਗ ਕੋਚ ਬਲਕਾਰ ਸਿੰਘ ਨੂੰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਦਿਆਂ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਮਰ ਕੈਂਪ ਦਾ ਸੰਪਨ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਸਥਾਨਕ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਵਿਖੇ ਗਰਮੀਆਂ ਦੀਆਂ ਛੱਟੀਆਂ `ਚ ਆਯੋਜਿਤ ਕੈਂਪ ਦਾ ਅੱਜ ਸਮਾਪਨ ਸਮਾਰੋਹ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ 3 ਜੂਨ ਤੋਂ ਆਰੰਭ ਹੋਏ ਇਸ …
Read More »ਅੰਤਰਰਾਸ਼ਟਰੀ ਜੂਨੀਅਰ ਰਿਧਮਿਕ ਜਿਮਨਾਸਟਿਕ ਮੁਕਾਬਲਿਆਂ ਦੀ ਤਿਆਰੀ `ਚ ਜੁੱਟੀਆਂ ਕੁਲਨੂਰ ਤੇ ਗੁਰਸੀਰਤ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਸੰਧੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਚੂੜ੍ਹੀਆਂ ਰੋਡ ਦੀਆਂ ਸੱਤਵੀਂ ਜਮਾਤ ਦੀਆਂ ਦੋ ਰਿਧਮਿਕ ਜਿਮਨਾਸਟਿਕ ਖਿਡਾਰਨਾਂ ਕੁਲਨੂਰ ਕੌਰ ਤੇ ਗੁਰਸੀਰਤ ਕੌਰ ਨੇ ਛੋਟੀ ਉਮਰੇ ਖੇਡ ਖੇਤਰ ਵਿੱਚ ਉਹ ਕਰ ਦਿਖਾਇਆ ਹੈ, ਜੋ ਕਿਸੇ ਵੀ ਖਿਡਾਰੀ ਵਾਸਤੇ ਕਰਨਾ ਸੰਭਵ ਹੀ ਨਹੀਂ।ਅੰਤਰਰਾਸ਼ਟਰੀ ਜਿਮਨਾਸਟਿਕ ਕੋਚ ਮੈਡਮ ਨੀਤੂ ਬਾਲਾ ਦੀਆਂ ਲਾਡਲੀਆਂ ਕੁਲਨੂਰ ਕੌਰ ਤੇ ਗੁਰਸੀਰਤ ਕੌਰ …
Read More »ਰਾਸ਼ਟਮੰਡਲ ਖੇਡਾਂ ਦੇ ਜੇਤੂਆਂ ਨੂੰ ਛੇਤੀ ਦਿੱਤੀ ਜਾਵੇਗੀ ਇਨਾਮੀ ਰਾਸ਼ੀ- ਖੇਡ ਮੰਤਰੀ
ਕਿਹਾ ਹਰ ਸਾਲ ਦਿੱਤੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਖੇਡ ਅਤੇ ਨੌਜਵਾਨ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਰਾਸ਼ਟਰਮੰਡਲ ਖੇਡਾਂ ਵਿਚ ਜੇਤੂ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਐਲਾਨੀ ਗਈ ਇਨਾਮੀ ਰਾਸ਼ੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਸਾਫਟਬਾਲ ਐਸੋਸੀਏਸ਼ਨ ਵਲੋਂ ਕਰਵਾਏ …
Read More »ਖੇਡ ਵਿਭਾਗ ਵਲੋਂ ਜਿਲ੍ਹੇ `ਚ ਲਗਾਏ ਜਾ ਰਹੇ ਹਨ ਵਿਸ਼ੇਸ਼ ਸਮਰ ਕੈਂਪ – ਜਸਮੀਤ ਕੌਰ
ਪਠਾਨਕੋਟ, 25 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਬੱਚਿਆਂ ਨੂੰ ਵਧੀਆ ਸਿਹਤ ਅਤੇ ਉਨ੍ਹਾਂ ਦੇ ਵਿਕਾਸ ਲਈ ਪਠਾਨਕੋਟ ਵਿਖੇ ਹੀ ਵੱਖ ਵੱਖ ਕੋਚਿੰਗ ਸੈਂਟਰਾਂ ‘ਤੇ ਸਮਰ ਕੈਂਪ ਲਗਾਏ ਜਾ ਰਹੇ ਹਨ।ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਜਸਮੀਤ ਕੌਰ ਨੇ ਦਿੰਦਿਆ ਦੱਸਿਆ ਕਿ ਬੱਚਿਆਂ …
Read More »ਖ਼ਾਲਸਾ ਕਾਲਜ ਮੈਨੇਜ਼ਮੈਂਟ ਵਿਖੇ ਹਾਕੀ ਇੰਡੀਆ ਦੇ ਪ੍ਰਧਾਨ ਰਜਿੰਦਰ ਸਿੰਘ ਦਾ ਛੀਨਾ ਨੇ ਕੀਤਾ ਸਨਮਾਨ
ਭਾਰਤ ਦੇ ਸਾਰੇ ਵਿੱਦਿਅਕ ਅਦਾਰਿਆਂ ’ਚ ਸਥਾਪਿਤ ਕੀਤੇ ਜਾ ਰਹੇ ‘ਹਾਕੀ ਵਿੰਗ’ – ਪ੍ਰਧਾਨ ਰਜਿੰਦਰ ਸਿੰਘ ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ ) – ਹਾਕੀ ਇੰਡੀਆ ਦੇ ਨਵਨਿਯੁੱਕਤ ਪ੍ਰਧਾਨ ਰਜਿੰਦਰ ਸਿੰਘ ਦਾ ਖ਼ਾਲਸਾ ਕਾਲਜ ਮੈਨੇਜ਼ਮੈਂਟ ਦਫ਼ਤਰ ਵਿਖੇ ਪੁੱਜਣ ’ਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ।ਉਨ੍ਹਾਂ ਨੇ …
Read More »ਭਾਰਤੀ ਹਾਕੀ ਪ੍ਰਧਾਨ ਰਜਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਭਾਰਤੀ ਹਾਕੀ ਦੇ ਪ੍ਰਧਾਨ ਰਜਿੰਦਰ ਸਿੰਘ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੀ ਪਤਨੀ ਬੀਬੀ ਹਰਜੀਤ ਕੌਰ ਅਤੇ ਸਪੁੱਤਰ ਕਰਨਬੀਰ ਸਿੰਘ ਤੇ ਮਨਮੋਹਿਤ ਸਿੰਘ ਵੀ ਮੌਜੂਦ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਰਜਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਕਰਵਾਇਆ ਯੋਗਾ ਪ੍ਰੋਗਰਾਮ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੌਗਾ ਦਿਵਸ ਮੌਕੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਯੌਗਾ ਪ੍ਰੌਗਰਾਮ ਕਰਵਾਇਆ ਗਿਆ।ਜਿਸ ਵਿੱਚ 500 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਸਕੂਲ ਦੇ ਯੋਗਾ ਅਧਿਆਪਕ ਅਜੇ ਸ਼ਰਮਾ ਨੇ ਅਲੱਗ ਅਲ਼ੱਗ ਤਰਾਂ ਦੇ ਯੋਗਾ ਆਸਨ ਕਰਵਾਏ, ਜਿੰਨਾਂ ਵਿੱਚ ਅਧਵਾਸਨ, ਅਗਨੀਸਤੰਭ ਆਸਨ, ਵਜਰ …
Read More »
Punjab Post Daily Online Newspaper & Print Media