ਖੇਡ ਪ੍ਰਮੋਟਰ ਨੇ ਕੀਤੀ ਬਾਕਸਿੰਗ ਖਿਡਾਰਨਾ ਨਾਲ ਮੁਲਾਕਤ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ `ਚ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਦੇਖ-ਰੇਖ ਅਭਿਆਸ ਕਰਨ ਵਾਲੀਆਂ ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ਦੀਆਂ ਬਾਕਸਿੰਗ ਖਿਡਾਰਨਾਂ ਦੇ ਨਾਲ ਸੀਨੀਅਰ ਬਾਕਸਿੰਗ ਖਿਡਾਰੀ ਅਤੇ ਉੱਘੇ ਖੇਡ ਪ੍ਰਮੋਟਰ ਇੰਸਪੈਕਟਰ ਜੋਗਾ ਸਿੰਘ ਪੀ.ਪੀ ਨੇ ਮੁਲਾਕਾਤ ਕੀਤੀ।ਕੋਚ ਬਲਕਾਰ ਸਿੰਘ ਤੇ ਖਿਡਾਰਨਾਂ ਨੇ ਇੰਸਪੈਕਟਰ ਜੋਗਾ ਸਿੰਘ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ।ਕੋਚ ਬਲਕਾਰ ਸਿੰਘ ਨੇ ਬਾਕਸਿੰਗ ਖਿਡਾਰਨਾਂ ਦੀ ਜਾਣ-ਪਛਾਣ ਸਮੇਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਅੰਤਰਰਾਸ਼ਟੀ ਪੱਧਰ `ਤੇ ਵੀ ਉਨ੍ਹਾਂ ਦੀਆਂ ਸ਼ਾਗਿਰਦਾਂ ਖਿਡਾਰਨਾਂ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਉਣਗੀਆ।
ਇੰਸਪੈਕਟਰ ਜੋਗਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵੈ-ਰੱਖਿਆ ਦੇ ਲਈ ਧੀਆਂ ਦਾ ਬਾਕਸਿੰਗ ਖੇਡ ਖੇਤਰ ਵਿੱਚ ਆਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਆਧੁਨਿਕ ਤਕਨੀਕ ਤੇ ਸਹੂਲਤਾਂ ਭਰਪੂਰ ਹੋ ਚੁੱਕੇ ਹਨ।ਇਸ ਲਈ ਹਰੇਕ ਉਮਰ ਵਰਗ ਦੇ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੜਕੀਆਂ ਹਰੇਕ ੳਹ ਖੇਡ ਖੇਡਣੀ ਚਾਹੀਦੀ ਹੈ।ਜਿਸ ਨਾਲ ਆਤਮ ਰੱਖਿਆ ਤੇ ਆਤਮ-ਵਿਸ਼ਵਾਸ਼ ਵਧਦਾ ਹੈ।ਉਨ੍ਹਾਂ ਕਿਹਾ ਕਿ ਬਾਕਸਿੰਗ ਹੋਸ਼ ਤੇ ਜੋਸ਼ ਦਾ ਸੁਮੇਲ ਹੈ। ਇਸ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਾਸਾਰ ਹੋਣਾ ਚਾਹੀਦਾ ਹੈ।ਇਸ ਮੌਕੇ ਐਨਮ ਸੰਧੂ, ਕੁਲਜੀਤ ਕੌਰ, ਪੂਜਾ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।