Wednesday, November 25, 2026

Daily Archives: January 1, 2015

ਆਈ.ਈ.ਆਰ.ਟੀ.ਦਾ ਵਫਦ ਜਿਲਾ ਸਿੱਖਿਆ ਅਫਸਰ ਐ.ਸਿ. ਫਾਜਿਲਕਾ ਨੂੰ ਮਿਲਿਆ

ਰੈਸ਼ਲਾਈਜੇਸ਼ਨ ਰੱਦ ਕਰਨ ਦੀ ਕੀਤੀ ਮੰਗ ਫਾਜ਼ਿਲਕਾ, 31 ਦਸੰਬਰ ( ਵਿਨੀਤ ਅਰੋੜਾ ) – ਆਈ.ਈ.ਆਰ.ਟੀ. ਦਾ ਵਫਦ ਜਿਲਾ ਸਿੱਖਿਆ ਅਫਸਰ ਐ. ਸਿ. ਫਾਜਿਲਕਾ ਹਰਿਚੰਦ ਕੰਬੋਜ ਨੂੰ ਮਿਲਿਆ ਅਤੇ ਆਈ.ਈ.ਆਰ.ਟੀ. ਦੀ ਹੋ ਰਹੀ ਰੈਸ਼ਲਾਈਜੇਸ਼ਨ ਰੱਦ ਕਰਨ ਸਬੰਧੀ ਮੰਗ ਕੀਤੀ ਜਿਸ ਵਿੱਚ ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਪਾਲਿਸੀ ਤੋਂ ਸਿਰਫ ਆਧਿਆਪਕ ਦਾ ਹੀ ਨਹੀਂ ਸਗੋ ਵਿਸ਼ੇਸ਼ ਲੌੜਾਂ ਵਾਲੇ ਬੱਚਿਆਂ …

Read More »

ਕੌਫੀ ਇੰਟਨੈਸ਼ਨਲ ਸਕੂਲ ਵਿਖੇ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਕੀਤਾ ਗਿਆ ਲੇਖਾ ਜੋਖਾ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਕੌਫੀ ਇੰਟਨੇਸ਼ਨਲ ਸਕੂਲ ਵਿੱਚ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਰੇ ਮੈਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਨੇ ਆਪਣੇ-ਆਪਣੇ ਅਨੁਭਵ ਵੀ ਦੱਸੇ।ਸਾਰੇ ਨੇ ਇਹ ਪ੍ਰਣ ਲਿਆ ਕਿ ਪਹਿਲਾਂ ਅਸੀ ਖੁਦ ਵੀ ਉਹ ਸਿੱਖਿਆ ਸੰਸਕਾਰ ਲੈ ਕੇ ਆਣਉਗੇ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਜ਼ਿੰਮੇਵਾਰੀ ਚੁੱਕਣਗੇ ਅਤੇ …

Read More »

 ਮੁੱਖ ਮੰਤਰੀ ਸ. ਬਾਦਲ ਵਲੋਂ ਚੜ੍ਹਦੀਕਲਾ ਟਾਈਮਜ਼ ਟੀ.ਵੀ ‘ਤੇ ਸ਼ੁੱਧ ਸਹਿਜ ਪਾਠ ਦਾ ਕੀਤਾ ਸ਼ੁੱਭ ਆਰੰਭ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਵਿਸ਼ਵ ਭਰ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅਤੇ ਸ਼ੁੱਧ ਸਹਿਜ ਪਾਠ ਸੁਨਣ ਅਤੇ ਟਾਈਮ ਟੀ.ਵੀ. ਚੈਨਲ ‘ਤੇ ਦੇਖ ਸਕੇਗੀ।ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਕਰਵਾਏ ਸਮਾਗਮ ਜਿਸ ਵਿਚ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ …

Read More »

ਸਰਕਾਰੀ ਸੰਸਥਾਵਾਂ ਵਿੱਚ ਮੁਫਤ ਲੱਗੇਗੀ ਪੈਂਟਾਵਲੇਂਟ ਵੈਕਸੀਨ – ਡਾ. ਮਲੇਠਿਆ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹੰਸਰਾਜ ਮਲੇਠਿਆ ਦੀ ਦੇਖਰੇਖ ਵਿੱਚ ਅੱਜ ਸੀ. ਐਚ. ਸੀ. ਖੁਈਖੇੜਾ ਵਿੱਚ ਪੈਂਟਾਵਲੇਂਟ ਦੀ ਬਲਾਕ ਪੱਧਰੀ ਇੱਕ ਦਿਨਾਂ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਜਿਲਾ ਨੋਡਲ ਅਫਸਰ ਡਾ. ਹੰਸਰਾਜ ਮਲੇਠੀਆ, ਬਲਾਕ ਮਾਸ ਮੀਡਿਆ ਅਧਿਕਾਰੀ ਸੁਸ਼ੀਲ ਕੁਮਾਰ ਬੇਗਾਂਵਾਲੀ, ਬਲਾਕ ਖੁਈਖੇੜਾ …

Read More »

ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਨੂੰ ਖਤਮ ਕਰਨ ਲਈ ਲਗਾਏਗਾ ਧਰਨਾ – ਬਾਦਲ

ਅਕਾਲੀ-ਭਾਜਪਾ ਗਠਜੋੜ ਨੂੰ ਕੋਈ ਖਤਰਾ ਨਹੀ – ਮੁੱਖ ਮੰਤਰੀ, ਪੰਜਾਬ ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ (ਬਾਦਲ) ਨਸ਼ਿਆਂ ਨੂੰ ਖਤਮ ਕਰਨ ਲਈ ਧਰਨੇ ਲਗਾਏਗਾ ਹੈ ਨਾ ਕਿ ਕਿਸੇ ਸਰਕਾਰੀ ਏਜੰਸੀ ਵਿਰੁੱਧ। ਇਹ ਪ੍ਰਗਟਾਵਾ ਸ. ਬਾਦਲ ਨੇ ਪੱਤਰਕਾਰਾਂ ਨਾਲ ਸ਼ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਕੇਂਦਰ ਦੇ ਦਫਤਰ …

Read More »

ਬਜੁੱਰਗਾਂ ਦੀ ਸੇਵਾ ਹੀ ਮਨੁੱਖਤਾ ਦੀ ਸੇਵਾ – ਸਿਰਸਾ

ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਤੇ ਰਾਜੌਰੀ ਗਾਰਡਨ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਸ਼ਿਵਾਜੀ ਕਾਲਜ ਗਰਾਉਂਡ, ਰਾਜਾ ਗਾਰਡਨ ਵਿਖੇ ਸੀਨੀਅਰ ਸੀਟੀਜ਼ਨ ਦਿਹਾੜਾ ਮਨਾਇਆ ਗਿਆ। ਜਿਸ ਵਿਚ ਹਜ਼ਾਰਾਂ ਬਜ਼ੁਰਗਾਂ ਨੇ ਹਿੱਸਾ ਲੈਂਦੇ ਹੋਏ ਸੁੱਰਖਿਆ ਅਤੇ ਸਮਾਜਿਕ ਮਾਹੌਲ ਵਿਚ ਉਨ੍ਹਾਂ ਨੂੰ ਸਾਹਮਣੇ ਆ ਰਹੀਆਂ ਪਰੇਸ਼ਾਨੀਆਂ ਨੂੰ ਬਿਆਨ ਕੀਤਾ। ਸਰਕਾਰ …

Read More »

Sports Day of GHPS India Gate celebrated

New Delhi, Dec. 31 (Amrit Lal Manan) – The Annual Sports Day of the Junior Segment of GHPS India Gate was celebrated in the school premises. The meet was declared open with the release of colourful balloons by the worthy Principal, Ms. Davinderjeet Kaur Dhingra. The programme commenced with the prayer to the Almighty. The event was marked by a …

Read More »

ਇੰਡੀਆ ਗੇਟ ਸਕੂਲ ਵਿਖੇ ਮਨਾਇਆ ਗਿਆ ਖੇਡ ਦਿਹਾੜਾ

ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਜੁਨੀਅਰ ਵਿਭਾਗ ਦੇ ਬੱਚਿਆਂ ਦਾ ਖੇਡ ਸਮਾਗਮ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਵਿੱਚ ਖੇਡਾਂ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਵਾਸਤੇ ਕਰਵਾਇਆ ਗਿਆ।ਖੇਡ ਦਿਹਾੜੇ ਦੀ ਆਰੰਭਤਾ ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗੜਾ ਵੱਲੋਂ ਅਸਮਾਨ ਵਲ ਰੰਗੀਨ ਗੁਬਾਰੇ ਝੱਡ ਕੇ ਕੀਤੀ ਗਈ। ਜਿਸ ਵਿਚ ਐਰੋਬਿਕਸ, ਜਿਮਨਾਸਟਿਕ ਅਤੇ ਜੁਡੋ …

Read More »

ਠੇਕੇਦਾਰ ਦੀ ਯਾਦ ਵਿੱਚ ਹੋਇਆ ਪੰਜਵਾਂ ਟੀ-20 ਕ੍ਰਿਕੇਟ ਟੁਰਨਾਮੈਂਟ

ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਨਿਗਮ ਪਾਰਸ਼ਦ ਜਥੇਦਾਰ ਸੁਰਜੀਤ ਸਿੰਘ ਠੇਕੇਦਾਰ ਦੀ ਯਾਦ ਵਿੱਚ ਪੰਜਵਾਂ ਟੀ-20 ਕ੍ਰਿਕੇਟ ਟੁਰਨਾਮੈਂਟ ਆਈ. ਡੀ. ਹਸਪਤਾਲ, ਕਿੰਗਜ਼ਵੇ ਕੈਂਪ ਵਿਖੇ ਕਰਵਾਇਆ ਗਿਆ। ਜਿਸ ਦਾ ੳਦਘਾਟਨ ਸਾਬਕਾ ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਜਥੇਦਾਰ ਠੇਕੇਦਾਰ ਨਾਲ ਨਜ਼ਦੀਕੀ ਸਬੰਧ ਰੱਖਣ ਵਾਲੇ …

Read More »