Sunday, September 8, 2024

ਇੰਡੀਆ ਗੇਟ ਸਕੂਲ ਵਿਖੇ ਮਨਾਇਆ ਗਿਆ ਖੇਡ ਦਿਹਾੜਾ

PPN3112201405
ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਜੁਨੀਅਰ ਵਿਭਾਗ ਦੇ ਬੱਚਿਆਂ ਦਾ ਖੇਡ ਸਮਾਗਮ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਵਿੱਚ ਖੇਡਾਂ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਵਾਸਤੇ ਕਰਵਾਇਆ ਗਿਆ।ਖੇਡ ਦਿਹਾੜੇ ਦੀ ਆਰੰਭਤਾ ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗੜਾ ਵੱਲੋਂ ਅਸਮਾਨ ਵਲ ਰੰਗੀਨ ਗੁਬਾਰੇ ਝੱਡ ਕੇ ਕੀਤੀ ਗਈ। ਜਿਸ ਵਿਚ ਐਰੋਬਿਕਸ, ਜਿਮਨਾਸਟਿਕ ਅਤੇ ਜੁਡੋ ਵਰਗੀਆਂ ਮੁੱਖ ਕਸਰਤਾਂ ਨੂੰ ਵੀ ਇਸ ਖੇਡ ਦਿਹਾੜੇ ਦਾ ਹਿੱਸਾ ਬਨਾਇਆ ਗਿਆ। ਬੱਚਿਆਂ ਨੇ ਅਥਲੈਟਿਕਸ ਅਤੇ ਬੋਰੀ ਦੋੜ ਵਿਚ ਵੀ ਹਿੱਸਾ ਪਾਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਦਿਆਰਥੀਆਂ ਲਈ ਸਕੂਲੀ ਸਿੱਖਿਆਂ ਦੇ ਨਾਲ ਹੀ ਮਾਨਸਿਕ ਅਤੇ ਸ਼ਰੀਰਕ ਵਿਕਾਸ ਲਈ ਖੇਡਾਂ ਨੂੰ ਵੀ ਜ਼ਰੂਰੀ ਦੱਸਿਆ। ਅੱਜ ਦੀ ਭੱਜਦੋੜ ਦੀ ਜ਼ਿੰਦਗੀ ਵਿੱਚ ਬੱਚਿਆਂ ਦੀ ਜੰਕ ਫੂਡ ਤੇ ਵਧਦੀ ਜਾ ਰਹੀ ਨਿਰਭਰਤਾ ਤੇ ਵੀ ਜੀ.ਕੇ ਨੇ ਚਿੰਤਾ ਪ੍ਰਗਟਾਈ।ਜੇਤੂ ਬੱਚਿਆਂ ਨੂੰ ਜੀ.ਕੇ., ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਅਤੇ ਮੈਨੇਜਰ ਕੁਲਮੋਹਨ ਸਿੰਘ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਵੇਲੇ ਬੱਚਿਆਂ ਵੱੱਲੋਂ ਰਾਸ਼ਟ੍ਰੀ ਗਾਯਨ ਨਾਲ ਕੀਤੀ ਗਈ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …

Leave a Reply