ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਨਿਗਮ ਪਾਰਸ਼ਦ ਜਥੇਦਾਰ ਸੁਰਜੀਤ ਸਿੰਘ ਠੇਕੇਦਾਰ ਦੀ ਯਾਦ ਵਿੱਚ ਪੰਜਵਾਂ ਟੀ-20 ਕ੍ਰਿਕੇਟ ਟੁਰਨਾਮੈਂਟ ਆਈ. ਡੀ. ਹਸਪਤਾਲ, ਕਿੰਗਜ਼ਵੇ ਕੈਂਪ ਵਿਖੇ ਕਰਵਾਇਆ ਗਿਆ। ਜਿਸ ਦਾ ੳਦਘਾਟਨ ਸਾਬਕਾ ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਜਥੇਦਾਰ ਠੇਕੇਦਾਰ ਨਾਲ ਨਜ਼ਦੀਕੀ ਸਬੰਧ ਰੱਖਣ ਵਾਲੇ ਇਲਾਕੇ ਦੇ ਪੱਤਵੰਤੇ ਸੱਜਣਾ ਵੱਲੋਂ ਉਨ੍ਹਾਂ ਦੀ ਮਿਠੀ ਯਾਦ ਵਿੱਚ ਪੰਜਵੀ ਵਾਰ ਕਰਵਾਏ ਜਾ ਰਹੇ ਇਸ ਟੁਰਨਾਮੈਂਟ ਨੂੰ ਕਰਵਾਉਣ ਤੇ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਹੀ ਗਰੀਬ ਗੁਰਬੇ ਦੀ ਮਦਦ ਬਿਨਾ ਕਿਸੇ ਲਾਲਚ ਦੇ ਕੀਤੀ ਸੀ ਜਿਸ ਕਰਕੇ ਇਲਾਕੇ ਦੇ ਲੋਕ ੳਨ੍ਹਾਂ ਵੱਲੋਂ ਦਿੱਲੀ ਕਮੇਟੀ ਮੈਂਬਰ ਅਤੇ ਨਿਗਮ ਪਾਰਸ਼ਦ ਵੱਜੋਂ ਕਿਤੇ ਗਏ ਕਾਰਜਾਂ ਨੂੰ ਯਾਦ ਰੱਖਦੇ ਹੋਏ ਆਪਣਾ ਪਿਆਰ ਤੇ ਸਤਿਕਾਰ ਜਥੇਦਾਰ ਜੀ ਦੇ ਪਰਿਵਾਰ ਨੂੰ ਅੱਜ ਦੇ ਰਹੇ ਹਨ। ਇਲਾਕੇ ਦੀ ਨਿਗਮ ਪਾਰਸ਼ਦ ਅਤੇ ਉਤਰੀ ਦਿੱਲੀ ਨਗਰ ਨਿਗਮ ਦੇ ਸਿਵੀਲ ਲਾਈਨ ਜ਼ੋਨ ਦੀ ਵਾਈਸ ਚੇਅਰਮੈਨ ਰੀਮਾ ਕੌਰ ਨੇ ਵੀ ਆਏ ਸਮੂਹ ਪੱਤਵੰਤਿਆ ਨੂੰ ਜੀ ਆਇਆ ਕਿਹਾ।
Check Also
ਤਿੰਨ ਰੋਜ਼ਾ ਜਿਲ੍ਹਾ ਪੱਧਰੀ ਸ਼ੂਟਿੰਗ ਟੂਰਨਾਮੈਂਟ ਇਨਾਮ ਵੰਡ ਸਮਾਗਮ ਨਾਲ ਹੋਇਆ ਸਮਾਪਤ
ਭੀਖੀ, 25 ਜੁਲਾਈ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਤਿੰਨ ਰੋਜ਼ਾ ਜਿਲ੍ਹਾ ਪੱਧਰੀ …