ਨਵੀਂ ਦਿੱਲੀ, 31 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਤੇ ਰਾਜੌਰੀ ਗਾਰਡਨ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਸ਼ਿਵਾਜੀ ਕਾਲਜ ਗਰਾਉਂਡ, ਰਾਜਾ ਗਾਰਡਨ ਵਿਖੇ ਸੀਨੀਅਰ ਸੀਟੀਜ਼ਨ ਦਿਹਾੜਾ ਮਨਾਇਆ ਗਿਆ। ਜਿਸ ਵਿਚ ਹਜ਼ਾਰਾਂ ਬਜ਼ੁਰਗਾਂ ਨੇ ਹਿੱਸਾ ਲੈਂਦੇ ਹੋਏ ਸੁੱਰਖਿਆ ਅਤੇ ਸਮਾਜਿਕ ਮਾਹੌਲ ਵਿਚ ਉਨ੍ਹਾਂ ਨੂੰ ਸਾਹਮਣੇ ਆ ਰਹੀਆਂ ਪਰੇਸ਼ਾਨੀਆਂ ਨੂੰ ਬਿਆਨ ਕੀਤਾ। ਸਰਕਾਰ ਤੱਕ ਬਜ਼ੁਰਗਾ ਦੀਆਂ ਪਰੇਸ਼ਾਨੀਆਂ ਨੂੰ ਪਹੁੰਚਾਉਣ ਵਾਸਤੇ ਇਕ ਮਾਧਿਅਮ ਦੀ ਤਲਾਸ਼ ਵਿੱਚ ਸਿਰਸਾ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਮਨੋਰਥ ਬਜ਼ੁਰਗਾ ਦੇ ਸਮਾਜਿਕ ਕਲਿਆਣ ਵੱਲ ਧਿਆਨ ਦੇਣਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਪਰਿਵਾਰਿਕ ਪਰਿਵੇਸ਼ ਵਿਚ ਮਜਬੂਤ ਕਰਨਾ ਸੀ। ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਿਰਸਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਵਿੱਚ ਵਿਧਾਨਸਭਾ ਚੋਣਾਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਤੇ ਬਜ਼ੁਰਗਾ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਨ ਦਾ ਭਰੋਸਾ ਵੀ ਦਿੱਤਾ। ਪਰਿਵਾਰਾਂ ਵਿੱਚ ਆਪਸੀ ਮਿਲਵਰਤਣ ਅਤੇ ਬੱਚਿਆਂ ਵੱਲੋਂ ਆਪਣੇ ਮਾਂਪਿਓ ਦੀ ਸੇਵਾ ਨੂੰ ਤਰਜੀਹ ਦਿੱਤੇ ਜਾਣ ਦੀ ਵੀ ਰਾਮੂਵਾਲੀਆਂ ਨੇ ਅਪੀਲ ਕੀਤੀ।
ਆਏ ਹੋਏ ਸਾਰੇ ਬਜ਼ੁਰਗਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਦੱਸਦੇ ਹੋਏ ਸਿਰਸਾ ਨੇ ਇਲਾਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾ ਨੂੰ ਹੱਲ ਕਰਨ ਵਾਸਤੇ ਜੰਗੀ ਪੱਧਰ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਵੇਰਵਾ ਦਿੱਤਾ। ਸਿਰਸਾ ਨੇ ਇਲਾਕੇ ਵਿੱਚ ਬਜ਼ੁਰਗਾ ਦੇ ਮਨੋਰੰਜਨ ਲਈ ਹੋਰ ਉਪਰਾਲੇ ਕਰਨ ਦਾ ਅਹਿਦ ਲੈਂਦੇ ਹੋਏ ਇਲਾਕੇ ਵਿੱਚ ਬਜ਼ੁਰਗਾ ਲਈ ਕਮਯੁਨਿਟੀ ਸੈਂਟਰ ਖੋਲਣ ਦਾ ਵੀ ਵਾਇਦਾ ਕੀਤਾ। ਬਜ਼ੁਰਗਾ ਦੀ ਸੇਵਾ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਉੱਤਮ ਸੇਵਾ ਦੱਸਦੇ ਹੋਏ ਸਿਰਸਾ ਨੇ ਇਸ ਨੂੰ ਮਨੁੱਖਤਾ ਦੀ ਸੇਵਾ ਵੀ ਐਲਾਨਿਆ। ਦਿੱਲੀ ਕਮੇਟੀ ਵੱਲੋਂ ਰਜਿੰਦਰ ਨਗਰ ਵਿਖੇ ਗੁਰੂ ਨਾਨਕ ਸੁੱਖਸ਼ਾਲਾ ਵਿੱਚ ਰਹਿੰਦੇ ਬਜ਼ੁਰਗਾ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਨਵੇਂ ਤਜਵੀਜ਼ 20 ਕਮਰੇ ਬ੍ਰਿਧ ਆਸ਼ਰਮ ਵਿੱਚ ਬਨਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਿਰਸਾ ਦੀ ਧਰਮ ਸੁਪਤਨੀ ਤੇ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਬੀਬਾ ਸਤਵਿੰਦਰ ਕੌਰ ਸਿਰਸਾ ਵੱਲੋਂ ਖੁਦ ਬਜ਼ੁਰਗਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਤਕਲੀਫਾ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …