Wednesday, November 25, 2026

Monthly Archives: January 2015

ਹਿਸਾਬ ‘ਚ ਪ੍ਰਾਪਤੀਆਂ ਕਾਰਨ ਗਣਤੰਤਰ ਦਿਵਸ ‘ਤੇ ਮਾਸਟਰ ਵਿਨੋਦ ਕੁਮਾਰ ਪੰਜਗਰਾਈਆਂ ਸਨਮਾਨਿਤ

ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਬਟਾਲਾ ਵਿਖੇ ਮਨਾਏ ਗਏ 66ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਸਮਾਜ ਵਿਚ ਵਧੀਆਂ ਕਾਰਜ ਕਰਨ ਵਾਲੀਆ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ।ਇਹਨਾ ਸਖਸੀਅਤਾਂ ਵਿਚ ਸਰਕਾਰੀ ਹਾਈ ਸਕੂਲ ਪੰੰਜਗਰਾਈਆਂ ਦੇ ਮੈਥ ਮਾਸਟਰ ਨੂੰ ਉਹਨਾ ਦੀਆ ਬੱਚਿਆਂ ਪ੍ਰਤੀ ਪ੍ਰਾਪਤੀਆ ਬਾਰੇ ਸਨਮਾਨਿਤ ਕੀਤਾ ਗਿਆ।ਜਿਕਰ ਯੌਗ ਹੈ ਕਿ ਮੈਥ ਮਾਸਟਰ …

Read More »

ਮੁੱਖ ਪਾਰਲੀਮਾਨੀ ਸਕੱਤਰ ਸ. ਬੁਲਾਰੀਆ ਨੇ ਬਟਾਲਾ ਵਿਖੇ ਲਹਿਰਾਇਆ ਕੌਮੀ ਝੰਡਾ

ਪੰਜਾਬ ਪੁਲਿਸ, ਹੋਮਗਾਰਡ ਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਬਟਾਲਾ, 26 ਜਨਵਰੀ (ਨਰਿੰਦਰ ਸਿੰਘ ਬਰਨਾਲ) – 66ਵਾਂ ਗਣਤੰਤਰ ਦਿਵਸ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੋਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਨਫਰੰਸ ਵਾਸਤੇ ਡੀ. ਈ. ੳ (ਸ) ਰਵਾਨਾ

ਬਟਾਲਾ, 27  ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਸੁਧਾਰਾਂ ਵਾਸਤੇ ਗੁਰੂਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਾਸਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਆਪਣੇ ਜਿਲੇ ਸਮੂਹ ਪ੍ਰਿੰਸੀਪਲਾਂ ਨਾਲ ਰਵਾਨਾ ਹੋਏ।ਜਿਕਰਯੋਗ ਹੈ ਕਿ ਗੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤਾ ਜਾ ਰਹੀ ਕਾਨਫਰੰਸ ਵਿਚ ਸਿਖਿਆ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਤੋ ਇਲਾਵਾ ਉਪ ਜਿਲਾ ਸਿਖਿਆ ਅਫਸਰਾਂ ਸਮੇਤ ਡੀ …

Read More »

ਰੈਡ ਕਰਾਸ ਸੁਸਾਇਟੀ ਵੱਲੋਂ 113 ਬਾਲ ਕੈਦੀਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਜੁਰਾਬਾਂ ਤਕਸੀਮ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਬਾਲ ਕੈਦੀਆਂ ਦੀ ਜੇਲ੍ਹ ਅਤੇ ਆਬਜਰਵੇਸ਼ਨ ਹੋਮ ਵਿਖੇ ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਰੈਡ ਕਰਾਸ ਸੁਸਾਇਟੀ ਵੱਲੋਂ 113 ਬਾਲ ਕੈਦੀਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਜੁਰਾਬਾਂ ਤਕਸੀਮ ਕੀਤੀਆਂ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਡੱਪਾ ਕਾਰਤਿਕ,  ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਕੁਮਾਰ ਗੁਪਤਾ, ਜ਼ਿਲ੍ਹਾ ਸਮਾਜਿਕ ਸੁੁਰੱਖਿਆ ਅਫ਼ਸਰ ਸ੍ਰੀ ਜਗਦੀਸ਼ …

Read More »

ਖੇਡ ਵਿਭਾਗ ਵੱਲੋਂ ਸੀਨੀਅਰ ਪੰਜਾਬ ਤੇ ਫੁੱਟਬਾਲ ਕਲੱਬ ਮਾਹਿਲਪੁਰ ਦੀਆਂ ਟੀਮਾਂ ਦਰਮਿਆਨ ਨੁਮਾਇਸ਼ੀ ਮੈਚ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਧਰੀ ਗਣਤੰਤਰ ਸਮਾਗਮ ਉਪਰੰਤ ਬਾਅਦ ਦੁਪਹਿਰ ਆਊਟਡੋਰ ਸਟੇਡੀਅਮ ਵਿਖੇ ਖੇਡ ਵਿਭਾਗ ਵੱਲੋਂ ਫੁਟਬਾਲ ਦਾ ਨੁਮਾਇਸ਼ੀ ਮੈਚ ਫੁਟਬਾਲ ਟੀਮ ਸੀਨੀਅਰ ਪੰਜਾਬ ਅਤੇ ਫੁਟਬਾਲ ਕਲੱਬ ਮਾਹਿਲਪੁਰ ਦੀ ਟੀਮ ਦਰਮਿਆਨ ਕਰਵਾਇਆ ਗਿਆ।ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਬੀਰ ਸਿੰਘ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਾਮਲ ਹੋਏ।ਇਸ ਮੌਕੇ ਤੇ ਉਨ੍ਹਾਂ ਨੇ ਖਿਡਾਰੀਆਂ …

Read More »

ਰੈਡ ਕਰਾਸ ਸੁਸਾਇਟੀ ਦੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ਤੇ  ਸਿਵਲ ਹਸਪਤਾਲ, ਬਿਰਧ ਆਸ਼ਰਮ, ਚਿਲਡਰਨ ਹੋਮ, ਜ਼ਿਲ੍ਹਾ ਜੇਲ੍ਹ ਅਤੇ ਆਬਜ਼ਰਵੇਸ਼ਨ ਹੋਮ ਵਿਖੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਕੈਦੀਆਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਵੱਲੋਂ ਨਿਜੀ ਤੌਰ ਤੇ ਪਹੁੰਚ ਕੇ ਉਨ੍ਹਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਹਸਪਤਾਲ ਦੇ ਮਰੀਜਾਂ ਨੂੰ ਜਲਦੀ ਠੀਕ ਹੋਣ …

Read More »

ਦੇਹ ਵਪਾਰ ਦੇ ਧੰਦੇ ਤੋ ਤੰਗ ਆਏ ਲੋਕਾਂ ਨੇ ਸੰਚਾਲਿਕਾ ਦੇ ਘਰ ਨੂੰ ਲਗਾਈ ਅੱਗ

ਹੁਸ਼ਿਆਰਪੁਰ, 27  ਜਨਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਦੇ ਸੁੰਦਰ ਨਗਰ ਮੁਹੱਲੇ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਤੋ ਤੰਗ ਆਏ ਲੋਕਾਂ ਨੇ ਸੰਚਾਲਿਕਾ ਬਬੀਤਾ ਕੁਮਾਰੀ ਦੇ ਘਰ ਨੂੰ ਅੱਗ ਲਗਾ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਬਬੀਤਾ ਪਿਛਲੇ ਪੰਜ ਸਾਲਾ ਤੋ ਸੁੰਦਰ ਨਗਰ ਇਲਾਕੇ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ ਤੇ ਸਥਾਨਕ ਲੋਕਾ ਵਲੋ ਕਈ ਵਾਰ ਵਿਰੋਧ ਕੀਤਾ ਗਿਆ ਤੇ …

Read More »

ਰਾਸ਼ਟਰਪਤੀ ਵਲੋਂ ਮਸ਼ਹੂਰ ਕਾਰਟੂਨਨਿਸਟ ਆਰ. ਕੇ ਲਕਸ਼ਮਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ, 27 ਜਨਵਰੀ (ਪੰਜਬ ਪੋਸਟ ਬਿਊਰੋ) – ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਪ੍ਰਸਿੱਧ ਕਾਰਟੂਨਨਿਸਟ ਆਰ ਕੇ ਲਕਸ਼ਮਣ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸੋਗ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਆਰ ਕੇ ਲਕਸ਼ਮਣ ਦੇ ਦੇਹਾਂਤ ਦੀ ਖਬਰ ਸੁਣ ਕੇ ਉਹਨਾਂ ਨੂੰ ਬੇਹੱਦ ਦੁਖ ਪਹੁੰਚਿਆ ਹੈ। ਉਹਨਾਂ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਉਹਨਾਂ ਦੀ ਕਮੀ ਮਹਿਸੂਸ ਕਰ …

Read More »

ਪਿੰਡ ਅਮੀਸ਼ਾਹ ਵਿਖੇ ਸ਼ਨਾਖਤੀ ਕਾਰਡ ਵੰਡੇ

ਖਾਲੜਾ, 26 ਜਨਵਰੀ (ਲਖਵਿੰਦਰ ਸਿੰਘ ਗੋਲਣ ਫ਼ ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਅਮੀਸ਼ਾਹ ਵਿਖੇ ਸਰਪੰਚ ਸਾਹਿਬ ਸਿੰਘ ਦੀ ਦੇਖ-ਰੇਖ ਹੇਠ ਅਤੇ ਸੀ.ਡੀ.ਪੀ.ਓ ਮੈਡਮ ਕੁਸੁਮ ਸ਼ਰਮਾ, ਬੀ.ਐਲ.ਓ ਮੈਡਮ ਬਲਜਿੰਦਰ ਕੌਰ ਵੱਲੋਂ ਸਨਾਖਤੀ ਕਾਰਡ ਵੰਡੇ ਗਏ।ਇਸ ਸਮੇਂ ਸਰਪੰਚ ਸਾਹਿਬ ਸਿੰਘ ਨੇ ਆਖਿਆ ਕਿ ਅਕਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਉਹਨਾਂ ਖੁਸ਼ੀ ਪ੍ਰਗਟ ਕਰਦਿਆ …

Read More »

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਮਨਾਇਆ

ਭਿੱਖੀਵਿੰਡ, 26 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ / ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਦੇ ਨਾਲ ਲੱਗਦੇ ਪਿੰਡ ਪਹੂਵਿੰਡ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੱਦੀ ਪਿੰਡ ‘ਚ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਖੁਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ।ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਅਤੇ ਵਾਚਕਾਂ ਵੱਲੋਂ …

Read More »