ਖਾਲੜਾ, 26 ਜਨਵਰੀ (ਲਖਵਿੰਦਰ ਸਿੰਘ ਗੋਲਣ ਫ਼ ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਅਮੀਸ਼ਾਹ ਵਿਖੇ ਸਰਪੰਚ ਸਾਹਿਬ ਸਿੰਘ ਦੀ ਦੇਖ-ਰੇਖ ਹੇਠ ਅਤੇ ਸੀ.ਡੀ.ਪੀ.ਓ ਮੈਡਮ ਕੁਸੁਮ ਸ਼ਰਮਾ, ਬੀ.ਐਲ.ਓ ਮੈਡਮ ਬਲਜਿੰਦਰ ਕੌਰ ਵੱਲੋਂ ਸਨਾਖਤੀ ਕਾਰਡ ਵੰਡੇ ਗਏ।ਇਸ ਸਮੇਂ ਸਰਪੰਚ ਸਾਹਿਬ ਸਿੰਘ ਨੇ ਆਖਿਆ ਕਿ ਅਕਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਉਹਨਾਂ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਐਵਾਰਡ ਦੇ ਕੇ ਸਨਮਾਨਿਤ ਕਰਨ ਨਾਲ ਅਕਾਲੀ ਦਲ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।ਇਸੇ ਤਰਾਂ ਬੀ.ਐਲ.ਓ. ਲਖਵਿੰਦਰ ਕੌਰ ਪਿੰਡ ਥੇਹ ਕਲਾਂ ਵਿਖੇ ਨਵੇਂ ਬਣੇ ਵੋਟਰ ਕਾਰਡ ਵੰਡੇ ਗਏ।ਉਹਨਾਂ ਨਾਲ ਸੁਖਦੇਵ ਸਿੰਘ, ਡਾ. ਸਤਨਾਮ ਸਿੰਘ, ਮਿਲਖਾ ਸਿੰਘ ਸਰਪੰਚ ਅਤੇ ਸੇਵਾ ਸਿੰਘ ਪਹਿਲਵਾਨ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …