ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਦੇ ਸੁੰਦਰ ਨਗਰ ਮੁਹੱਲੇ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਤੋ ਤੰਗ ਆਏ ਲੋਕਾਂ ਨੇ ਸੰਚਾਲਿਕਾ ਬਬੀਤਾ ਕੁਮਾਰੀ ਦੇ ਘਰ ਨੂੰ ਅੱਗ ਲਗਾ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਬਬੀਤਾ ਪਿਛਲੇ ਪੰਜ ਸਾਲਾ ਤੋ ਸੁੰਦਰ ਨਗਰ ਇਲਾਕੇ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ ਤੇ ਸਥਾਨਕ ਲੋਕਾ ਵਲੋ ਕਈ ਵਾਰ ਵਿਰੋਧ ਕੀਤਾ ਗਿਆ ਤੇ ਪੁਲਿਸ ਦੇ ਧਿਆਨ ਵਿਚ ਵੀ ਲਿਆਦਾ ਗਿਆ।ਕੱਝ ਸਮਾ ਪਹਿਲਾਂ ਸਥਾਨਕ ਲੋਕਾਂ ਵਲੋ ਬਬੀਤਾ ਨੂੰ ਮੌਕੇ ਤੇ ਪੁਲਿਸ ਹਵਾਲੇ ਕੀਤਾ ਸੀ।ਇਕ ਦੋ ਦਿਨ ਪਹਿਲਾਂ ਹੀ ਉਹ ਜਮਾਨਤ ਤੇ ਬਾਹਰ ਆਈ ਸੀ ਤੇ ਬਾਹਰ ਆਉਦੇ ਹੀ ਉਸ ਨੇ ਮੋਗਾ ਤੇ ਹੋਰ ਸ਼ਹਿਰਾ ਵਿੱਚੋ ਪੰਜ ਛੇ ਕੁੜੀਆ ਲਿਆਦੀਆ ਤੇ ਜਿਹਨਾ ਨੂੰ ਦੇੇਖ ਕੇ ਇਲਾਕੇ ਵਾਸੀਆ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਕਰਮਚਾਰੀਆ ਨੇ ਆ ਕੇ ਉਨਾਂ ਕੁੜੀਆ ਨੂੰ ਉਥੋ ਭਜਾ ਦਿੱਤਾ।ਪਰ ਅਗਲੇ ਦਿਨ ਸਵੇਰੇ ਉਹ ਕੁੜੀਆ ਬਬੀਤਾ ਦੇ ਘਰ ਵਿਚ ਦੇਖ ਪੁਲਿਸ ਨੂੰ ਸੂਚਨਾ ਦਿੱਤੀ, ਪਰ ਪੁਲਿਸ ਨੇ ਆ ਕੇ ਲੋਕਾ ਉਤੇ ਲਾਠੀਚਾਰਜ ਸੁਰੂ ਕਰ ਦਿੱਤਾ ਜਿਸ ਤੇ ਲੋਕਾ ਦਾ ਗੁੱਸਾ ਬੇਕਾਬੂ ਹੋ ਗਿਆ ਤੇ ਗੁੱਸਾਏ ਲੋਕਾ ਨੇ ਬਬੀਤਾ ਦੇ ਘਰ ਨੂੰ ਅੱਗ ਲਗਾ ਦਿੱਤੀ ਤੇ ਪੱਥਰਬਾਜੀ ਸੁਰੂ ਕਰ ਦਿੱਤੀ ਜਿਸ ਨਾਲ ਕੁਝ ਪੁਲਿਸ ਮੁਲਾਜਮਾ ਤੇ ਦੋ ਤੋ ਤਿੱਨ ਪੱਤਰਕਾਰ ਵੀ ਜਖਮੀ ਹੋਏ।ਖਬਰ ਲਿਖਣ ਤੱਕ ਕੋਈ ਮਾਮਲਾ ਦਰਜ ਨਹੀ ਹੋਇਆ ਸੀ ਤੇ ਸੁੰਦਰ ਨਗਰ ਪੁਲਿਸ ਛਾਉਣੀ ਬਣਿਆ ਹੋਇਆ ਸੀ ਤੇ ਮੌਕੇ ਉਤੇ ਨਰੋਸ਼ ਡੋਗਰਾ,ਸਤੀਸ਼ ਕੁਮਾਰ ਸ਼ਰਮਾ ਡੀ ਐਸ ਪੀ ਸਿਟੀ,ਪ੍ਰੇਮ ਕੁਮਾਰ ਐਸ ਐਚ ੳ ਸਦਰ ਥਾਣਾ, ਅਮਰਨਾਥ ਐਸ. ਐਚ. ਓ ਸਿਟੀ,ਭਰਤ ਮਸੀਹ ਐਸ ਐਚ ੳ ਮਾਡਲ ਟਾਊਨ ਤੋ ਇਲਾਵਾ ਵੱਡੀ ਗਿਣਤੀ ਵਿਚ ਪੁਲੀਸ ਮੁਲਾਜਮ ਹਾਜ਼ਰ ਸਨ।
ਪੁਲਿਸ ਦੇ ਸਾਹਮਣੇ ਘਰ ਨੂੰ ਅੱਗ ਲਾਉਣ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਵਿੱਚ 5-6 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਜਦ ਕਿ ਲੋਕਾਂ ਵਲੋਂ ਕੀਤੀ ਗਈ ਪੱਥਰਬਾਜੀ ਵਿਚ ਐਸ ਪੀ ਨਰੇਸ਼ ਡੋਗਰਾ ਤੇ ਦੋ ਹੋਰ ਪਲਿਸ ਮੁਲਾਜ਼ਮ ਜਖਮੀ ਹੋ ਹਏ। ਇਸ ਤੋਂ ਇਲਾਵਾ ਮੌਕੇ ‘ਤੇ ਕਵਰੇਜ ਕਰ ਰਹੇ ਪੱਤਰਕਾਰ ਵੀ ਫੱਟੜ ਹੋਏ ਹਨ। ਉਧਰ ਪੁਲਿਸ ਨੇ ਅੱਗ ਲਾਉਣ ਤੇ ਪਥਰਾਅ ਕਰਨ ‘ਤੇ 150 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸੇ ਦੌਰਾਨ ਐਸ਼ ਪੀ ਨਰੇਸ਼ ਡੋਗਰਾ ਨੇ ਕਿਹਾ ਹੈ ਕਿ ਮੋਗੇ ਦੀਆਂ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇੱਕ ਪੁਲਿਸ ਦੇ ਏ.ਐਸ. ਆਈ ਵਲੋਂ ਔਰਤ ਨੂੰ ਥੱਪੜ ਮਾਰਨ ਦੀ ਗੱਲ ਹੈ ਉਸ ਦੀ ਜਾਂਚ ਕੀਤੀ ਜਾਵੇਗੀ।
।