ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ਤੇ ਸਿਵਲ ਹਸਪਤਾਲ, ਬਿਰਧ ਆਸ਼ਰਮ, ਚਿਲਡਰਨ ਹੋਮ, ਜ਼ਿਲ੍ਹਾ ਜੇਲ੍ਹ ਅਤੇ ਆਬਜ਼ਰਵੇਸ਼ਨ ਹੋਮ ਵਿਖੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਕੈਦੀਆਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਵੱਲੋਂ ਨਿਜੀ ਤੌਰ ਤੇ ਪਹੁੰਚ ਕੇ ਉਨ੍ਹਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਹਸਪਤਾਲ ਦੇ ਮਰੀਜਾਂ ਨੂੰ ਜਲਦੀ ਠੀਕ ਹੋਣ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਚੰਗੇ ਸ਼ਹਿਰੀ ਬਣਨ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਫ਼ਲ ਫਰੂਟ ਵੰਡੇ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਸਿਵਲ ਹਪਸਤਾਲ, ਬਿਰਧ ਆਸ਼ਰਮ, ਚਿਲਡਰਨ ਹੋਮ, ਜਿਲ੍ਹਾ ਜੇਲ੍ਹ ਅਤੇ ਆਬਜ਼ਰਵੇਸ਼ਨ ਹੋਮ ਵਿੱਚ ਰਹਿਣ ਵਾਲੇ ਕੈਦੀਆਂ, ਬੱਚਿਆਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਰੈਡ ਕਰਾਸ ਸੁਸਾਇਟੀ ਵੱਲੋਂ ਫ਼ਲ ਫਰੂਟ ਵੰਡੇ ਜਾਂਦੇ ਹਨ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੈਂਬਰ ਐਸ ਐਸ ਪਰਮਾਰ, ਰਾਜੀਵ ਬਜਾਜ, ਡਾ. ਓਮ ਪ੍ਰਕਾਸ਼ ਸਾਂਪਲਾ, ਨਰਿੰਦਰ ਕੌਰ ਖੱਖ, ਮਨੋਹਰਮਾ ਮਹਿੰਦਰਾ, ਪ੍ਰਸ਼ੋਤਮ ਕੁਮਾਰੀ, ਕੁਮਕੁਮ ਸੂਦ, ਅਵਿਨਾਸ਼ ਭੰਡਾਰੀ, ਕਮਲ ਓਹਰੀ, ਰਾਕੇਸ਼ ਕਪਿਲਾ, ਨਿਸ਼ਾ ਬਿਗ, ਡੋਲੀ ਚੀਮਾ, ਕਰਮਜੀਤ ਕੌਰ ਆਹਲੂਵਾਲੀਆ ਅਤੇ ਸਰਬਜੀਤ ਵੀ ਇਸ ਮੌਕੇ ਤੇ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …