Wednesday, November 25, 2026

Daily Archives: April 6, 2015

ਸਰਕਾਰ ਨੇ ਕੀਤਾ ਤੰਗਹਾਲ – ਐਨ.ਐਚ.ਐਮ ਮੁਲਾਜਮਾਂ ਨੇ ਰੋਸ ਵਜੋਂ ਵੇਚੀ ਭੇਲ ਪੂਰੀ

ਸਿਵਲ ਹਸਪਤਾਲ ਵਿੱਚ ਓ.ਪੀ.ਡੀ ਪਰਚੀ ਕੱਟਣ ਵਾਲੇ ਮੁਲਾਜ਼ਮਾਂ ਦੀ ਹੜਤਾਲ ਨੂੰ ਦਿੱਤਾ ਸਮਰਥਨ ਹੁਸ਼ਿਆਰਪੁਰ, 6 ਅਪ੍ਰੈਲ (ਸਤਵਿੰਦਰ ਸਿੰਘ) – ਅੱਜ ਹੜਤਾਲ ਦੇ 25ਵੇਂ ਦਿਨ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵੋਲੋਂ ਦਫਤਰ ਸਿਵਲ ਸਰਜਨ ਦੇ ਬਾਹਰ ਭੇਲ ਪੂਰੀ ਵੇਚ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟਾਇਆ ਗਿਆ। ਰਾਸ਼ਟਰੀ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕੀਤੀ …

Read More »

ਜ਼ਿਲ੍ਹੇ ਦੇ 62 ਖਰੀਦ ਕੇਂਦਰ ਵਿੱਚ 2,93,000 ਟਨ ਕਣਕ ਦੀ ਪਹੁੰਚਣ ਦੀ ਸੰਭਾਵਨਾ- ਡੀ. ਸੀ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਮੰਡੀਆਂ ਵਿੱਚ ਸੁੱਕਾ ਕੇ ਲਿਆਉਣ ਲਈ ਕੀਤੀ ਅਪੀਲ ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਸਾਲ ਕਣਕ ਦੀ ਖਰੀਦ ਲਈ ਬਣਾਏ ਗਏ 62 ਖਰੀਦ ਕੇਂਦਰਾਂ ਵਿੱਚ 2,93,000 ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਜੋ ਕਿ ਪਿਛਲੇ ਸਾਲ ਨਾਲੋਂ 4.66 ਪ੍ਰਤੀਸ਼ਤ ਵੱਧ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ …

Read More »

ਉਪਕਾਰ ਸਿੰਘ ਸੰਧੂ ਵੱਲੋਂ ਠੇਕੇਦਾਰ ਮਹਿੰਦਰ ਸਿੰਘ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 6 ਅਪ੍ਰੈਲ (ਗੁਰਪ੍ਰੀਤ ਸਿੰਘ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਠੇਕੇਦਾਰ ਗੁਰਮੀਤ ਸਿੰਘ ਦੇ ਪਿਤਾ ਸz: ਮਹਿੰਦਰ ਸਿੰਘ ਠੇਕੇਦਾਰ ਦੇ ਅਕਾਲ ਚਲਾਣਾ ਕਰਨ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਠੇਕੇਦਾਰ ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਪਹੁੰਚੇ।ਉਨਾਂ ਨੇ ਪਰਿਵਾਰ ਦੇ ਮੈਂਬਰਾਂ ਸ: ਹਰਜੀਤ ਸਿੰਘ ਜੇ.ਕੇ, ਸ: ਹਰਬੰਸ …

Read More »

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜਾ ਐਲਾਨਿਆ

ਅੰਮ੍ਰਿਤਸਰ, 6 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈ ਗਈ ਪ੍ਰੀਖਿਆ ਜਿਸ ਵਿਚ ਐਲ.ਐਲ.ਬੀ. (ਐਫ.ਵਾਈ.ਆਈ.ਸੀ) ਸਮੈਸਟਰ ਪਹਿਲਾ ਸ਼ਾਮਿਲ ਹੈ, ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜਾ ਯੂਨੀਵਰਸਿਟੀ ਵੈਬਸਾਈਟ ਾਾਾ.ਗਨਦੁ.ੳਚ.ਨਿ ‘ਤੇ ਮੌਜੂਦ ਹੋਵੇਗਾ।

Read More »

ਕਾਨੂੰਨੀ ਸਿਖਿਆ ਅਤੇ ਕਿੱਤੇ ਵਿਚ ਮੌਜੂਦਾ ਰੂਝਾਨ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਆਯੋਜਨ

ਅੰਮ੍ਰਿਤਸਰ, 6 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵੱਲੋਂ ਕਾਨੂੰਨੀ ਸਿਖਿਆ ਅਤੇ ਕਿੱਤੇ ਵਿਚ ਮੌਜੂਦਾ ਰੂਝਾਨ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ ਦੇ ਕਾਨੂੰਨ ਵਿਭਾਗ ਦੇ ਡਾ. ਅਫਜ਼ਲ ਵਾਨੀ ਨੇ ਇਹ ਭਾਸ਼ਣ ਦਿੱਤਾ। ਵਿਭਾਗ ਦੇ ਮੁਖੀ, ਪ੍ਰੋ. ਵਿਨੈ ਕਪੂਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। …

Read More »

ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਫਸਟ-ਏਡ ਟ੍ਰੇਨਿੰਗ ਕੈਂਪ

ਅੰਮ੍ਰਿਤਸਰ, 6 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਫਸਟ-ਏਡ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਫਸਟ-ਏਡ ਟ੍ਰੇਨਿੰਗ ਟੀਮ ਦਾ ਸਵਾਗਤ ਕੀਤਾ। ਜ਼ੀਕੁਟੀਜ਼ਾ ਹੈਲਥ ਕੇਅਰ ਲਿਮਟਿਡ ਤੋਂ ਪੀ.ਐਚ.ਸੀ. ਮੈਨੇਜਰ, ਡਾ. ਸੁਨੀਲ ਕੁਮਾਰ ਤੇ ਟੀਮ ਨੇ ਫਸਟ ਏਡ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ …

Read More »

ਜੋਸ਼ੀ ਫਾਊਂਡੇਸ਼ਨ ਦੀ ਡਰੱਗ ਮੁੁਹਿੰਮ ਪਹੁੰਚੀ ਜਲਿਆਂਵਾਲਾ ਬਾਗ

ਨਸ਼ਿਆਂ ਵਿਰੁੱਧ ਮਾਰਚ 7 ਅਪ੍ਰੈਲ ਨੂੰ, ਨੌਜਵਾਨ ਨਸ਼ਿਆਂ ਵਿਰੁੱਧ ਚੁੱਕਣਗੇ ਸਹੁੰੰ -ਵਿਨੀਤ ਜੋਸ਼ੀ ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਲਈ ਚੰਡੀਗੜ੍ਹ ਦੀ ਜੋਸ਼ੀ ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਗਈ ‘ਕਵਿਟ ਐਂਡ ਕਿੱਕ’ ਡਰੱਗ ਮੁਹਿੰਮ 7 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਵਿੱਚ ਪਹੁੰਚੇਗੀ, ਜਿੱਥੋਂ ਨਸ਼ਿਆਂ ਵਿਰੁੱਧ ਇਕ ਰੈਲੀ ਦਾ ਆਗਾਜ਼ ਹੋਵੇਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ …

Read More »

ਡੀ.ਡੀ.ਏ ਦੀ ਕਾਰਵਾਈ ਦੌਰਾਨ ਸਿੱਖ ਪਰਿਵਾਰਾਂ ਨਾਲ ਹੋਏ ਧੱਕੇ ਦੇ ਖਿਲਾਫ ਦਿੱਲੀ ਕਮੇਟੀ ਹੋਈ ਸਰਗਰਮ

ਨਵੀਂ ਦਿੱਲੀ, 6 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) –  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਦਿੱਲੀ ਡਵੈਲਪਮੈਂਟ ਅਥਾਰਟੀ (ਡੀ.ਡੀ.ਏ) ਵੱਲੋਂ ਸਿੱਖ ਪਰਿਵਾਰਾਂ ਦੇ ਭਗਤ ਸਿੰਘ ਪਾਰਕ ਵਿਖੇ ਮਕਾਨਾਂ ਨੂੰ ਢਾਉਣ ਵੇਲ੍ਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਦੇ ਖੰਡਿਤ ਹੋਣ ਦਾ ਖਦਸ਼ਾ ਜਤਾਇਆ ਹੈ। ਜੀ.ਟੀ ਕਰਨਾਲ ਰੋਡ ਤੇ ਸਿਰਸਪੁੁਰ ਨੇੜੇ ਭਗਤ ਸਿੰਘ ਪਾਰਕ ‘ਚ ਰਹਿੰਦੇ …

Read More »

ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਵਿਖੇ “ਬਜਟ 2015 ਅਤੇ ਇਸ ਦਾ ਭਾਰਤੀ ਆਰਥਿਕਤਾ ਤੇ ਅਸਰ” ਵਿਸ਼ੇ ਤੇ ਸੈਮੀਨਾਰ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ‘ਬਜਟ 2015 ਅਤੇ ਇਸ ਦਾ ਭਾਰਤੀ ਆਰਥਿਕਤਾ ਤੇ ਪ੍ਰਭਾਵ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਸਰੋਤ ਪਰਸਨ ਬੀ.ਬੀ. ਕੇ. ਡੀ.ਏ. ਵੀ. ਕਾਲਜ ਦੇ ਮੈਨੇਜਮੈਂਟ ਵਿਸ਼ੇ ਦੇ ਸੀਨੀਅਰ ਪ੍ਰੋਫੈਸਰ ਦੀਪਕ ਖੁੱਲਰ ਸਨ।ਉਹਨਾਂ ਮੋਦੀ ਸਰਕਾਰ ਦੇ ਬਜਟ ਅਤੇ ਭਾਰਤੀ ਆਰਥਿਕਤਾ  ਦੇ ਵੱਖ …

Read More »