Wednesday, November 25, 2026

Monthly Archives: July 2015

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਆਯੋਜਿਤ

ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸੇਂਟ ਜਾੱਨ ਯੂਨੀਵਰਸਿਟੀ, ਨਿਊਯਾਰਕ ਤੋਂ ਅਧਿਆਪਕਾਂ ਦੇ ਵਫਦ ਦੇ ਵਿਸ਼ੇਸ਼ ਤਿੰਨ ਹਫਤਿਆਂ ਦੇ ਸ਼ਾਰਟ ਟਰਮ ਕੋਰਸ ਦੌਰਾਨ ਇੰਗਲੈਂਡ ਤੋਂ ਉੱਘੇ ਲੇਖਕ, ਇਤਿਹਾਸਕਾਰ ਅਤੇ ਫਿਲਮ ਮੇਕਰ, ਬੌਬੀ ਸਿੰਘ ਬਾਂਸਲ ਵੱਲੋਂ ਉਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ” ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। …

Read More »

ਰੈੱਡ ਕਰਾਸ ਵੱਲੋਂ ਸਿਵਲ ਹਸਪਤਾਲ ਵਿਚ ਖੋਲ੍ਹਿਆ ਜਾਵੇਗਾ ਜਨ ਔਸ਼ੁਧੀ ਕੇਂਦਰ ਡੀ.ਸੀ

ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਮੰਤਵ ਸਮਾਜ ਦੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਅਤੇ ਮਾਲੀ ਮਦਦ ਦੇਣਾ ਹੈ ਤਾਂ ਕਿ ਸਮਾਜ ਦੇ ਅਤਿ ਗਰੀਬ ਅਤੇ ਲੋੜਵੰਦ ਲੋਕਾਂ ਲਈ ਚੰਗਾ ਕੰਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ. ਰਵਿੰਦਰ ਸਿੰਘ ਆਈ.ਏ.ਐਸ.ਨੇ ਸੁਸਾਇਟੀ ਦੀ ਮੀਟਿੰਗ ਦੌਰਾਨ …

Read More »

ਜ਼ਿਲ੍ਹੇ ਦੇ ਕਿਸਾਨਾਂ ਨੇ 15000 ਏਕੜ ਵਿਚ ਜੰਤਰ ਦੀ ਬਿਜਾਈ ਕਰਕੇ ਤਿਆਰ ਕੀਤੀ ਹਰੀ ਖਾਦ

ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਇਆ ਗਿਆ ਸੀ ਜੰਤਰ ਦਾ ਬੀਜ ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਵਿਚ ਡੀ.ਏ.ਪੀ. ਦੇ ਨਾਲ ਨਾਲ ਯੂਰੀਆ ਖਾਦ ਦੀ ਖਪਤ ਘੱਟ ਕਰਨ ਲਈ ਕਿਸਾਨਾਂ ਵੱਲੋਂ ਜੰਤਰ ਤੋਂ ਬਣਾਈ ਗਈ ਹਰੀ ਖਾਦ ਦੀ ਵਰਤੋਂ ਤੇ ਜੋਰ ਦਿੱਤਾ ਗਿਆ ਹੈ। ਇਸ ਲਈ ਜ਼ਿਲ੍ਹੇ ਵਿਚ 15000 ਏਕੜ ਰਕਬੇ ਵਿਚ ਜੰਤਰ (ਝੀਜ਼ਣ) ਦੀ ਬਿਜਾਈ ਕਰਕੇ …

Read More »

ਰੈਡ ਕਰਾਸ ਦੇ ਪਘੂੰੜੇ ਵਿਚ ਤਿੰਨ ਬੱਚਿਆਂ ਦੀ ਆਮਦ ਨਾਲ ਗਿਣਤੀ 100 ਤੋਂ ਵੱਧ ਹੋਈ

 ਪਘੂੰੜਾ ਬੇਸਹਾਰਿਆਂ ਲਈ ਬਣਿਆ ਸਹਾਰਾ-ਡਾ. ਤਰੁਨਦੀਪ ਕੌਰ ਡਾ. ਤਰੁਨਦੀਪ ਕੌਰ ਆਈ.ਆਰ.ਐਸ ਬੱਚਿਆਂ ਨਾਲ ਨਜ਼ਰ ਆ ਰਹੇ ਹਨ ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਜ਼ਿੰਦਗੀ ਬਹੁਤ ਮਹੱਤਵਪੂਰਨ ਹੈ ਅਤੇ ਜ਼ਿੰਦਗੀ ਬਚਾਉਣ ਵਿਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਸਥਾਪਿਤ ਪੰਘੂੜਾ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ।ਅੱਜ ਪਘੂੰੜਾ 102 ਜ਼ਿੰਦਗੀਆਂ ਨੂੰ ਬਚਾਉਣ ਵਿਚ ਸਫਲ ਹੋਇਆ ਹੈ ਅਤੇ ਇਹ ਬੇਸਹਾਰਿਆਂ ਲਈ ਸਹਾਰੇ …

Read More »

ਆਰਮੀ ਵਿਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਤਿਆਰੀ ਲਈ ਕੋਚਿੰਗ ਮੁਫ਼ਤ

ਪੰਜਾਬ ਸਰਕਾਰ ਵਲੋਂ ਖਾਣਾ ਤੇ ਰਿਹਾਇਸ਼ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਹੂਲਤ ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ.ਪਾਈਟ) ਕੈਂਪ ਆਈ.ਟੀ.ਆਈ ਰਣੀਕੇ ਦੇ ਐਡਜੁਡੈਂਟ ਸ੍ਰੀ ਰਵਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜੋ ਯੁਵਕ ਖਾਸਾ ਵਿਖੇ ਆਰਮੀ ਦੀ ਭਰਤੀ ਰੈਲੀ 14 ਜੁਲਾਈ 2015 ਤੋਂ 20 ਜੁਲਾਈ 2015 ਨੂੰ ਹੋਈ ਸੀ।ਉਸ ਸਬੰਧੀ ਇਸ …

Read More »

 ਪਸ਼ੂਆਂ ਦੀ ਸਾਂਭ ਸੰਭਾਲ ਦੀ ਸਿਖਲਾਈ ਲੈਣ ਲਈ ਇੰਟਰੀਵਿਊ 28 ਨੂੰ

ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਪੰਜਾਬ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਵਿਚੋਂ ਵਧੇਰੇ ਮੁਨਾਫਾ ਕਮਾਉਣ ਦੇ ਮਨੋਰਥ ਨਾਲ ਸਿਖਲਾਈ ਆਦਿ ਪ੍ਰਦਾਨ ਕੀਤੀ ਜਾਂਦੀ ਹੈ।ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, …

Read More »

ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਅਯੋਜਿਤ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ ਸੱਗੂ) -ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ, ਵਿਖੇ ‘ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਸੇਠੀ, ਸ. ਜਸਵਿੰਦਰ ਸਿੰਘ ਐਡਵੋਕੇਟ ਤੇ ਸ. ਕੁਲਜੀਤ ਸਿੰਘ ਸਾਹਨੀ ਨੇ ਬੱਚਿਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਸ਼ਹੀਦੀ ਤੋ ਪ੍ਰੇਰਣਾ ਲੈ ਕੇ ਸਿੱਖੀ ਤੇ …

Read More »

ਪੰਜਾਬ ਗਤਕਾ ਐਸੋਸੀਏਸ਼ਨ ਦਾ ਯਤੀਮਖ਼ਾਨਾ ਵਿਖੇ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਸਮਾਪਤ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ ਸੱਗੂ) -ਪੰਜਾਬ ਗਤਕਾ ਐਸੋਸੀਏਸ਼ਨ ਵਲੋਂ 22 ਸਾਲ ਤੋਂ ਵੱਧ ਉੱਮਰ ਦੀਆਂ ਲੜਕੀਆਂ ਨੂੰ ਗਤਕੇ ਦੀ ਆਫੀਸ਼ਲ ਟ੍ਰੇਨਿੰਗ ਦੇਣ ਹਿੱਤ ਗਤਕਾ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰ. ਸਰਬਜੀਤ ਸਿੰਘ ਮੈਂਬਰ ਇੰਚਾਰਜ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੀ ਅਗਵਾਈ ਹੇਠ ਯਤੀਮਖ਼ਾਨਾ (ਪੁਤਲੀਘਰ) ਵਿਖੇ ਚਲ ਰਹੇ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਦਾ ਸਮਾਪਤੀ ਸਮਾਰੋਹ ਹੋਇਆ।ਜਿਸ ਵਿਚ ਸ੍ਰ. ਉਦੈ ਸਿੰਘ ਕੋਆਰਡੀਨੇਟਰ, ਸ੍ਰੀਮਤੀ …

Read More »

ਨਾਮ ਦੇ ਰਸੀਏ, ਨਿਮਰਤਾ ਦੇ ਪੁੰਜ ਸਨ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲੇ – ਵੀਰ ਮਨਪ੍ਰੀਤ ਸਿੰਘ

ਸੰਦੌੜ, 20 ਜੁਲਾਈ (ਹਰਮਿੰਦਰ ਸਿੰਘ)- ਸੰਤ ਬਾਬਾ ਬਲਵੰਤ ਸਿੰਘ ਮਹਾਂਪੁਰਖ ਸਾਧੂ ਬਿਰਤੀ ਵਾਲੇ, ਨਾਮ ਦੇ ਰਸੀਏ, ਨਿਮਰਤਾ ਦੇ ਪੁੰਜ ਸਨ ਬਾਬਾ ਜੀ 24 ਘੰਟੇ ਵਾਹਿਗੁਰੂ ਵਿਚ ਲੀਨ ਤੇ ਕੀਰਤਨ ਕਰਨ ਸਮੇਂ ਸੰਗਤ ਨੂੰ ਪ੍ਰਭੂ ਚਰਨਾਂ ਵਿਚ ਲੀਨ ਕਰ ਦਿੰਦੇ ਸਨ।ਇਨ੍ਹਾਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਵੀਰ ਮਨਪ੍ਰੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਾਲਿਆਂ ਨੇ ਸੰਦੌੜ ਵਿਖੇ ਧਾਰਮਿਕ …

Read More »

ਸਿੱਖ ਸੇਵਾ ਸੁਸਾਇਟੀ ਕੈਲੀਫੋਰਨੀਆਂ ਨੇ ਕੀਤੀ ਗ਼ਰੀਬ ਪਰਿਵਾਰ ਦੀ ਸਹਾਇਤਾ

ਸੰਦੌੜ, 20 ਜੁਲਾਈ (ਹਰਮਿੰਦਰ ਸਿੰਘ) – ਪਿੰਡ ਜਮਾਲਪੁਰ ਦੀ ਬਜ਼ੁਰਗ ਮਾਤਾ ਪਰਮਜੀਤ ਕੌਰ ਅਤੇ ਉਸ ਦੀ ਇੱਕ ਤਲਾਕਸ਼ੁਦਾ ਕੁੜੀ ਅਤੇ ਉਸ ਕੁੜੀ ਦੇ ਦੋ ਬੱਚੇ ਜੋ ਕਿ ਗ਼ਰੀਬੀ ਦੀ ਚੱਕੀ ਥੱਲੇ ਦਿਨ ਪਰ ਦਿਨ ਪਿਸ ਰਹੇ ਹਨ ਅਤੇ ਆਪਣਾ ਗੁਜ਼ਾਰਾ ਲੋਕਾਂ ਦੇ ਘਰਾਂ ਵਿਚ ਝਾੜੂ ਪੋਚਾ ਕਰ ਕੇ ਕਰ ਰਹੇ ਹਨ। ਇਨ੍ਹਾਂ ਦੇ ਘਰ ਦੀ ਛੱਤ ਵੀ ਬੀਤੇ ਦਿਨਾਂ ਵਿਚ …

Read More »