ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਚੀਫ ਪਾਵਰਕਾਮ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਹੈ।ਕੋਰ ਕਮੇਟੀ ਦੀ ਮੀਟਿੰਗ ਅੱਜ ਮੁੱਖ ਦਫ਼ਤਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਾਰ ਭਵਨ ਵਿਖੇ ਬਿਜਲੀ ਸਬੰਧੀ ਤੇ ਹੋਰ ਭੱਖਦੇ ਮਸਲੇ ਵਿਚਾਰਨ ਲਈ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ …
Read More »Daily Archives: July 5, 2017
ਸਰਕਾਰੀ ਹਾਈ ਪੁਤਲੀਘਰ ਵਿਖੇ ਸੜਕ ਸੁਰੱਖਿਆ ਸੈਮੀਨਾਰ ਲਗਾਇਆ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰੀ ਹਾਈ ਪੁਤਲੀਘਰ ਵਿਖੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਟਰੈਫਿਕ ਐਜੂਕੇਸ਼ਨ ਅਫਸਰ ਇੰਸਪੈਕਟਰ ਕੁਲਦੀਪ ਕੌਰ ਐਸ.ਆਈ, ਪਰਮਜੀਤ ਸਿੰਘ ਐਚ.ਸੀ ਤੇ ਸਲਵੰਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੜਕ ‘ਤੇ ਚੱਲਣ ਦੇ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਅਤੇ ਸੜਕ ਹਾਦਸਿਆਂ ਤੋ ਬਚਣ ਬਾਰੇ ਬਾਰੇ ਜਾਣਕਾਰੀ ਦਿੱਤੀ ਗਈ।ਇਸ …
Read More »ਇਸਾਈ ਕਬਰਸਤਾਨਾਂ ਨੂੰ ਹਰਿਆ-ਭਰਿਆ ਕਰਨ ਲਈ ਨਵੇਂ ਪ੍ਰਾਜੈਕਟ ਦਾ ਆਗਾਜ਼
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਸਾਈ ਕਬਰਸਤਾਨਾਂ ਨੂੰ ਹਰਿਆ-ਭਰਿਆ ਕਰਨ ਲਈ ਡਾਇਓਸਿਸ ਆਫ ਅੰਮ੍ਰਿਤਸਰ, ਡਬਲਿਊ ਡਬਲਿਊ ਐਫ ਵਾਲੰਟੀਅਰ ਅਤੇ ਦਿਲਬੀਰ ਫਾਊਂਡੁਸ਼ਨ ਦੀ ਇਕ ਸਾਂਝੀ ਪਹਿਲ ਤਹਿਤ ਸ਼ਹਿਰ ਦੇ ਇਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ਜਿਸ ਤਹਿਤ ਹਾਲ ਦੀ ਘੜੀ ਗੁਰੂ ਨਗਰੀ ਦੇ ਤਿੰਨ ਪ੍ਰਮੁੱਖ ਕਬਰਸਤਾਨ ਪੁਤਲੀਘਰ ਵਿਖੇ ਯੌਰਪੀਅਨ ਸਿਮੈਟਰੀ, ਇਸਲਾਮਾਬਾਦ ਵਿਖੇ ਮਿਸ਼ਨਰੀ ਸਿਮੈਟਰੀ ਅਤੇ ਗੋਬਿੰਦਗੜ ਵਿਖੇ …
Read More »‘ਦਾ ਸਲੱਮ ਸਟਾਰਜ਼’ ਦੀ ਪ੍ਰੋਮੋਸ਼ਨ ਲਈ ਬਠਿੰਡਾ ਪੁੱਜੀ ਫ਼ਿਲਮ ਦੀ ਟੀਮ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਮਾਜਿਕ ਬੁਰਾਈਆਂ ਨੂੰ ਲੈ ਕੇ ਬਣਾਈ ਗਈ ਫਿਲਮ ‘ਦਾ ਸਲੱਮ ਸਟਾਰਜ਼’ ਦੀ ਟੀਮ ਅੱਜ ਫਿਲਮ ਦੀ ਪ੍ਰਮੋਸ਼ਨ ਲਈ ਬਠਿੰਡਾ ਪਹੁੰਚੀ।ਫਿਲਮ ਦੀ ਸੂਟਿੰਗ ਆਡੀਓ ਲੈਬ ਮੀਡਿਆ ਕਾਰਪੋਰੇਸ਼ਨ ਫਾਰਵਰਡ ਫ਼ਿਲਮਜ਼ ਚੰਡੀਗਡ੍ਹ ਵਲੋਂ ਪੰਜਾਬ ਦੇ ਸ਼ਹਿਰਾਂ ਵਿਚ ਕੀਤੀ ਗਈ ਹੈ। ਇਸ ਫਿਲਮ ਦੀ ਨਿਰਮਾਤਾ ਹਰਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਫ਼ਿਲਮ ਦੀ …
Read More »ਸੁਮੇਰ ਸਿੰਘ ਗੁਰਜਰ ਨੇ ਕਮਿਸ਼ਨਰ ਫਰੀਦਕੋਟ ਵਜੋਂ ਅਹੁੱਦਾ ਸੰਭਾਲਿਆ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੁਮੇਰ ਸਿੰਘ ਗੁਰਜਰ ਆਈ.ਏ.ਐਸ ਨੇ ਕਮਿਸ਼ਨਰ ਫਰੀਦਕੋਟ ਡਵੀਜ਼ਨ ਵਜੋਂ ਅਹੁੱਦਾ ਸੰਭਾਲ ਲਿਆ ਹੈ।ਫਰੀਦਕੋਟ ਡਵੀਜ਼ਨ ’ਚ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹਾ ਸ਼ਾਮਲ ਹੈ। ਉਹ 1998 ਬੈਚ ਦੇ ਆਈ. ਏ.ਐਸ ਅਧਿਕਾਰੀ ਹਨ।ਸੁਮੇਰ ਸਿੰਘ ਇਸ ਤੋਂ ਪਹਿਲਾਂ ਸਕੱਤਰ ਪੰਜਾਬ ਬਾਲ ਸੁਰੱਖਿਆ ਕਮਿਸ਼ਨ ਦੇ ਅਹੁਦੇ ‘ਤੇ ਤਾਇਨਾਤ ਸਨ।ਉਨ੍ਹਾਂ ਨੂੰ ਸਕੱਤਰ ਬਾਲ ਅਧਿਕਾਰ …
Read More »ਪੰਜਾਬ ਸਵਰਨਕਾਰ ਸੰਘ ਵਲੋਂ ਅਜੈਬ ਸਿੰਘ ਭੱਟੀ ਦੇ ਡਿਪਟੀ ਸਪੀਕਰ ਬਣਨ `ਤੇ ਵਧਾਈ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਅਤੇ ਵਪਾਰ ਮੰਡਲ ਦੇ ਸਟੇਟ ਚੈਅਰਮੈਨ ਕਰਤਾਰ ਸਿੰਘ ਜੌੜਾ ਨੇ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਬਣਾਏ ਜਾਣ ਤੇ ਵਧਾਈ ਦਿੰਦਿਆਂ ਆਪਣੇ ਸਾਥੀਆਂ ਸਮੇਤ ਫੁੱਲਾਂ ਦਾ ਬੁੱਕੇ ਭੇਟ ਕਰਕੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ।ਜੌੜਾ ਦੇ ਨਾਲ ਪੰਜਾਬ ਸਵਰਨਕਾਰ ਸੰਘ …
Read More »ਯੁਵਕ ਕਲੱਬ ਵਲੋਂ ਲੜਕੀਆਂ ਲਈ 15 ਰੋਜ਼ਾਂ ਵਾਲੀਬਾਲ ਖੇਡ ਕੈਂਪ ਲਗਾਇਆ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਖੇਡ ਗਰਾਊਂਡ ਵਿਖੇ ਯੁਵਕ ਕਲੱਬ ਲੜਕੀਆਂ ਵਲੋਂ ਪਿਛਲੇ ਦਿਨੀਂ ਲੜਕੀਆਂ ਲਈ ਖੇਡ ਕੈਂਪ ਲਗਾਇਆ ਗਿਆ।16 ਤੋਂ 30 ਜੂਨ ਤੱਕ ਲਗਾਏ ਗਏ ਇਸ ਕੈਂਪ ਵਿਚ ਲਗਾਤਾਰ 15 ਦੇ ਕਰੀਬ ਵਾਲੀਬਾਲ ਖਿਡਾਰਨਾਂ ਨੇ ਭਾਗ ਲਿਆ।ਕਲੱਬ ਪ੍ਰਧਾਨ ਤੇਜਿੰਦਰ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਮੰਤਵ …
Read More »ਨੌਜਵਾਨ ਵਲੋਂ ਪੱਖੇੇ ਨਾਲ ਲਟਕ ਕੇ ਆਤਮ ਹੱਤਿਆ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰੀ ਅਬਾਦੀ ਵਾਲੇ ਇਲਾਕੇ ਅਗਰਵਾਲ ਕਲੋਨੀ ਵਿਚ ਆਪਣੀ ਮਾਸੀ ਦੇ ਘਰ ‘ਚ ਰਹਿਣ ਵਾਲੇ ਨੌਜਵਾਨ ਅਭਿਨਬ ਚੁੱਘ ਨੇ ਸਵੇਰੇ ਕਰੀਬ 9.00 ਵਜੇ ਉਸ ਸਮੇਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ, ਜਦ ਉਹ ਘਰ ਵਿਚ ਇਕੱਲਾ ਸੀ। ਸੂਚਨਾ ਮਿਲਣ `ਤੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ …
Read More »ਕੱਚੇ ਚਮੜੇ ’ਤੇ ਜੀ.ਐਸ.ਟੀ ਲੱਗਣ `ਤੇ ਹੱਡਾ ਰੋੜੀ ਠੇਕੇਦਾਰਾਂ ਵਲੋਂ ਮੁਰਦਾ ਪਸ਼ੂ ਚੁੱਕਣ ਤੋਂ ਨਾਂਹ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀ.ਐਸ.ਟੀ ਲਾਗੂ ਹੋਣ ਕਾਰਨ ਵਪਾਰੀ ਆਪਣੇ ਆਪਣੇ ਢੰਗ ਨਾਲ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਵਿਚ ਹੀ ਕੱਚੇ ਚਮੜੇ ’ਤੇ ਸਰਕਾਰ ਵਲੋਂ ਜੀ.ਐਸ.ਟੀ ਲਾਗੂ ਕਰਨ ’ਤੇ ਕੱਚੇ ਚਮੜੇ ਦੇ ਵਪਾਰੀਆਂ ਵਲੋਂ ਹੜਤਾਲ ਕੀਤੀ ਗਈ।ਨਗਰ ਨਿਗਮ ਬਠਿੰਡਾ ਵਲੋ ਬਠਿੰਡਾ ਸ਼ਹਿਰ ਵਿਚੋ ਮੁਰਦਾ ਪਸੂ ਚੁੱਕਣ ਦਾ ਕੰਮ ਠੇਕੇ ਤੇ …
Read More »ਸ਼ਹੀਦੀ ਗੈਲਰੀ ਦੀ ਕਾਰਸੇਵਾ ਲਈ ਦਮਦਮੀ ਟਕਸਾਲ ਵੱਲੋਂ ਸ੍ਰੀ ਅਖੰਡ ਪਾਠ ਆਰੰਭ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਉੱਸਾਰੇ ਗਏ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਜ਼ਮੀਨਦੋਜ਼ ਹਾਲ ’ਚ ਸ਼ਹੀਦੀ ਗੈਲਰੀ ਸਥਾਪਿਤ ਕਰਨ ਪ੍ਰਤੀ 6 ਜੁਲਾਈ ਨੂੰ ਸ਼ੁਰੂ ਕੀਤੀ ਜਾ ਰਹੀ ਕਾਰਸੇਵਾ ਲਈ ਅੱਜ ਗੁਰਦਵਾਰਾ ਯਾਦਗਾਰ ਸ਼ਹੀਦਾਂ ਵਿਖੇ ਦਮਦਮੀ ਟਕਸਾਲ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ …
Read More »
Punjab Post Daily Online Newspaper & Print Media