Wednesday, May 22, 2024

Monthly Archives: August 2022

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਵੇਦ ਪ੍ਰਚਾਰ ਸਪਤਾਹ’ ਦੌਰਾਨ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੇ ਕੁਸ਼ਲ ਮਾਰਗਦਰਸ਼ਨ ‘ਚ ਵੇਦ  ਪ੍ਰਚਾਰ ਸਪਤਾਹ ਦੇ ਆਯੋਜਨ ਦੌਰਾਨ ‘ਸੁਤੰਤਰਤਾ ਸੰਗਰਾਮ ‘ਚ ਆਰਿਆ ਸਮਾਜ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪਦਮਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਚਾਂਸਲਰ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਇਸ ਸੈਮੀਨਾਰ ‘ਚ ਮੁੱਖ ਬੁਲਾਰੇ ਵਜੋਂ ਪਹੁੰਚੇ।ਮੁੱਖ ਮਹਿਮਾਨ …

Read More »

‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੀ ਥੀਮ ਸਬੰਧੀ ਤਿੰਨ ਰੋਜ਼ਾ ਚਿੱਤਰ ਪ੍ਰਦਰਸ਼ਨੀ ਸੰਪਨ

ਵੱਖੋ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਦੇਸ਼ ਭਰ ਵਿੱਚ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਥੀਮ ਬਾਰੇ ਵੱਖੋ-ਵੱਖ ਥਾਵਾਂ ‘ਤੇ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਥੀਮ ‘ਤੇ ਲਾਈ ਗਈ ਤਿੰਨ ਰੋਜ਼ਾ ਪ੍ਰਦਰਸ਼ਨੀ …

Read More »

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਪਲੇਸਮੈਂਟ ਕੈਂਪ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿਚ 5 ਕੰਪਨੀਆਂ ਅਤੇ ਲਗਭਗ 147 ਉਮੀਦਵਾਰਾਂ ਨੇ ਭਾਗ ਲਿਆ।ਜਿਨ੍ਹਾਂ ਵਿਚੋਂ 66 ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ।ਇਹ ਰੋਜ਼ਗਾਰ ਮੇਲਾ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਹੇਠ ਲਗਾਇਆ ਗਿਆ।ਪ੍ਰਾਰਥੀਆਂ ਨੂੰ 10,000 ਤੋਂ ਲੈ ਕੇ 25000 ਰੁ: ਪ੍ਰਤੀ ਮਹੀਨਾ ਤਨਖ਼ਾਹ ਆਫ਼ਰ …

Read More »

ਭਾਈ ਕਾਨ੍ਹ ਸਿੰਘ ਨਾਭਾ ਰਚਿਤ ਨਾਭਾ ਰਚਿਤ ਮਹਾਨ ਕੋਸ਼ ਦੀਆਂ ਕਾਪੀਆਂ ਤੁਰੰਤ ਨਸ਼ਟ ਕੀਤੀਆਂ ਜਾਣ – ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 31 ਅਗਸਤ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿਖੇ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ 161ਵਾਂ ਜਨਮ ਦਿਨ ਇੱਕ ਗੰਭੀਰ ਵਿਚਾਰ ਚਰਚਾ ਦੇ ਰੂਪ ਵਿੱਚ ਮਨਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਭਾ, ਸਾਬਕਾ ਆਈ.ਏ.ਐਸ ਗੁਰਤੇਜ ਸਿੰਘ, ਸਭਾ ਦੇ …

Read More »

ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਨਿੱਤਰੇ ਡਾ.ਐਸ.ਪੀ ਸਿੰਘ ਓਬਰਾਏ

1001 ਪੀੜਤ ਪਰਿਵਾਰਾਂ ਦੇ ਇੱਕ ਮਹੀਨੇ ਦੇ ਰਾਸ਼ਨ ਲਈ ਭੇਜੇ 30 ਹਜ਼ਾਰ 30 ਪੌਂਡ ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ) – ਧਰਮਾਂ, ਜਾਤਾਂ ਤੇ ਦੇਸ਼ਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਆਪਣੇ ਸਰਬਤ ਦਾ ਭਲਾ ਸੰਕਲਪ ‘ਤੇ ਪਹਿਰਾ ਦੇਣ ਵਾਲੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੇ ਹੁਣ ਭਿਆਨਕ ਹੜ੍ਹਾਂ ਨਾਲ …

Read More »

ਵਿਦਿਆਰਥੀਆਂ ਦੇ ਵਿਕਾਸ ਲਈ ਸਹਾਇਕ ਹਨ ਬੁੱਧਵਾਰ ਮੈਪ ਗਤੀਵਿਧੀਆਂ – ਮਾਸਟਰ ਅਵਨੀਸ਼

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ, ਜ਼ਿਲ੍ਹਾ ਮੈਂਟਰ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਜ਼ਿਲ੍ਹਾ ਬਰਨਾਲਾ) ਵਿਖੇ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ ਦੀ ਅਗਵਾਈ ਹੇਠ ਬੁੱਧਵਾਰ ਮੈਪ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਵਿਭਾਗ ਵਲੋਂ ਇਸ ਸੰਬੰਧੀ ਸਲਾਈਡਾਂ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਨਕਸ਼ੇ ਭਰਨ ਲਈ …

Read More »

ਸਾਹਿਤ ਸੰਗਮ ਮਲੇਰਕੋਟਲਾ ਦਾ ਨਹੀਂ, ਸਗੋਂ ਕੇਂਦਰੀ ਸਾਹਿਤ ਸਭਾ ਪੰਜਾਬ ਦਾ ਮੈਂਬਰ ਹਾਂ – ਕੰਵਰ

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਰੇਤ ਦੇ ਸਫ਼ੇ ‘ਤੇ ਹਲ਼ ਦੇ ਫਾਲ਼ੇ ਨਾਲ ਕਵਿਤਾ ਉਲੀਕਣ ਵਾਲੇ ਅਨੁਭਵੀ ਕਵੀ ਕਿਸਾਨ ਕੰਵਰ ਨੇ ਮੀਡੀਆ ਨੂੰ ਨਿੱਜੀ ਤੌਰ `ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਲੰਘੀ 22 ਅਗਸਤ ਨੂੰ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਵਲੋਂ ਹੋਈ ਮੀਟਿੰਗ ਸਬੰਧੀ 23 ਅਗਸਤ ਨੂੰ ਪੰਜਾਬੀ ਦੇ ਕੁੱਝ ਅਖ਼ਬਾਰਾਂ ਵਿੱਚ ਛਪੀ ਖ਼ਬਰ ਅਨੁਸਾਰ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਵਲੋਂ …

Read More »

ਗੀਤਿਕਾ ਵਲੋਂ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨਾ ਸੂਲਰ ਘਰਾਟ ਲਈ ਮਾਣ ਦੀ ਗੱਲ – ਸੰਜੀਵ ਬਾਂਸਲ

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਮਿਹਨਤ ਅਤੇ ਦ੍ਰਿੜ ਸੰਕਲਪ ਨਾਲ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।ਇਹ ਵਿਚਾਰ ਮੰਡੀ ਸੂਲਰ ਘਰਾਟ ਨਿਵਾਸੀ ਗੀਤਿਕਾ ਗਰਗ ਨੇ ਪ੍ਰਗਟ ਕੀਤੇ ਹਨ।ਜਿਸ ਨੇ ਹਾਲ ਹੀ ਵਿੱਚ ਹੋਈ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਵਿੱਚੋਂ 18ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਬਾਂਸਲ`ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ …

Read More »

ਅਕੈਡਮਿਕ ਹਾਈਟਸ ਸਕੂਲ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿੱਚ ਸੈਕਿੰਡ ਕਲਾਸ ਦੇ ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਗਣੇਸ਼ ਜੀ ਦੀਆਂ ਤਸਵੀਰਾਂ ਬਣਾ ਕੇ ਆਪਣੀ ਪ੍ਰਤਿਭਾ ਦਿਖਾਈ।ਇਸ ਉਪਰੰਤ ਸਕੂਲ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਗਣੇਸ਼ ਚਤੁਰਥੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਚਾਰਟ ਮੇਕਿੰਗ ਮੁਕਾਬਲਿਆਂ …

Read More »