Saturday, December 21, 2024

ਭਾਈ ਕਾਨ੍ਹ ਸਿੰਘ ਨਾਭਾ ਰਚਿਤ ਨਾਭਾ ਰਚਿਤ ਮਹਾਨ ਕੋਸ਼ ਦੀਆਂ ਕਾਪੀਆਂ ਤੁਰੰਤ ਨਸ਼ਟ ਕੀਤੀਆਂ ਜਾਣ – ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 31 ਅਗਸਤ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿਖੇ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ 161ਵਾਂ ਜਨਮ ਦਿਨ ਇੱਕ ਗੰਭੀਰ ਵਿਚਾਰ ਚਰਚਾ ਦੇ ਰੂਪ ਵਿੱਚ ਮਨਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਭਾ, ਸਾਬਕਾ ਆਈ.ਏ.ਐਸ ਗੁਰਤੇਜ ਸਿੰਘ, ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਜਗਮੇਲ ਸਿੰਘ ਭਾਠੂਆਂ ਅਤੇ ਅਮਰਜੀਤ ਸਿੰਘ ਧਵਨ ਵਲੋਂ ਕੀਤੀ ਗਈ।ਸਟੇਜ਼ ਸਕੱਤਰ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵਲੋਂ ਨਿਭਾਈ ਗਈ।ਸਭ ਨੂੰ ‘ਜੀ ਆਇਆ’ ਗਿਆਨੀ ਕੇਵਲ ਸਿੰਘ ਨੇ ਆਖਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਜਗਮੇਲ ਸਿੰਘ ਭਾਠੂਆਂ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਕੋਸ਼ਕਾਰ, ਟੀਕਾਕਾਰ, ਕਾਨੂੰਨਦਾਨ, ਵਿਆਖਿਆਕਾਰ, ਡਿਮਲੋਮੈਂਟਿਕ ਸਨ ਉੱਥੇ ਉਹ ਬਹੁਤ ਵੱਡੇ ਕਵੀ ਵੀ ਸਨ ਤੇ ਮਹਾਨ ਸੰਗੀਤਕਾਰ ਵੀ ਸਨ।ਉਹਨਾਂ ਭਾਈ ਨਾਭਾ ਦੀਆਂ ਕਵਿਤਾਵਾਂ ਵੀ ਸਰੋਤਿਆਂ ਨੂੰ ਗਾ ਕੇ ਸੁਣਾਈਆ। ਡਾ. ਭਾਠੂਆਂ ਨੇ ਆਪਣੇ ਵੱਲੋਂ ਸੰਪਾਦਤ ਕੀਤੀਆਂ ਦੋ ਕਿਤਾਬਾ ਵੀ ਭੇਟ ਕੀਤੀਆਂ।
ਅਮਰਜੀਤ ਸਿੰਘ ਧਵਨ ਨੇ ਮਹਾਨ ਕੋਸ਼ ਬਾਰੇ ਬੋਲਦਿਆਂ ਕਿਹਾ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਦੇ ਜੋ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਕਰਵਾਏ ਸਨ,               ਉਹਨਾਂ ਵਿੱਚ ਬੇਸ਼ੁਮਾਰ ਗਲਤੀਆਂ ਸਨ, ਜੋ ਭਾਈ ਕਾਨ੍ਹ ਸਿੰਘ ਜੀ ਦੇ ਕੰਮ ਨਾਲ ਘੋਰ ਅਨਾਚਾਰ ਸੀ।ਉਹਨਾਂ ਯੂਨੀਵਰਸਿਟੀ ਵਲੋਂ ਛਾਪੇ ਗਏ ਇਹਨਾਂ ਐਡੀਸ਼ਨਾਂ ਨੂੰ ਬੈਨ ਕਰਵਾਉਣ ਬਾਰੇ ਲੜੀ ਗਈ ਲੰਬੀ ਲੜਾਈ ਦੇ ਵੇਰਵੇ ਦਿੱਤੇ।ਉਹਨਾਂ ਕਿਹਾ ਭਾਵੇਂ ਹਾਈਕੋਰਟ ਗਲਤੀਆਂ ਨਾਲ ਭਰਪੂਰ ਮਹਾਨ ਕੋਸ਼ ਦੀਆਂ ਅੰਗਰੇਜ਼ੀ- ਹਿੰਦੀ ਐਡੀਸ਼ਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਹਾਲਾਂ ਤੱਕ ਯੂਨੀਵਰਸਿਟੀ ਨੇ ਇਹਨਾਂ ਐਡੀਸ਼ਨਾਂ ਨੂੰ ਨਸ਼ਟ ਨਹੀਂ ਕੀਤਾ।ਸਮਾਗਮ ਵਿੱਚ ਹਾਜ਼ਰੀਨਾ ਨੇ ਮੰਗ ਕੀਤੀ ਕਿ ਮਹਾਨ ਕੋਸ਼ ਦੀਆਂ ਕਾਪੀਆਂ ਤੁਰੰਤ ਨਸ਼ਟ ਕੀਤੀਆ ਜਾਣ।
ਸਿੱਖ ਚਿੰਤਕ ਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹਮ ਹਿੰਦੂ ਨਹੀਂ’ ਵਰਗੀ ਕਲਾਸਿਕ ਕਿਤਾਬ ਲਿਖ ਕੇ ਸਿੱਖਾਂ ਦੀ ਵੱਖਰੀ ਪਛਾਣ ਤੇ ਨਿਆਰੀ ਹਸਤੀ ਨੂੰ ਸਦਾ ਸਦਾ ਲਈ ਸਿੱਕੇਬੰਦ ਕਰ ਦਿੱਤਾ ਹੈ।ਭਾਈ ਕਾਨ੍ਹ ਸਿੰਘ ਨਾਭਾ ਨੇ ਜਾਤ-ਪਾਤ ਤੋੜ੍ਹਨ ਅਤੇ ਛੂਤ-ਛਾਤ ਦੂਰ ਕਰਨ ਵਿੱਚ ਵੀ ਭੂਮਿਕਾ ਨਿਭਾਈ ਸੀ।ਗੁਰਤੇਜ ਸਿੰਘ ਆਈ.ਏ.ਐਸ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਿਸ਼ਨਰੀ ਖੋਜ ਦਾ ਮੁੱਢ ਬੰਨ੍ਹਿਆ।
ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਸਿੰਘ ਸਭਾ ਲਹਿਰ ਦੀ ਪੈਦਾਵਾਰ ਸਨ।ਉਹਨਾਂ ਨੇ ਜੋ ਵੀ ਖੋਜ਼ ਦਾ ਕਾਰਜ ਕੀਤਾ ਉਹ ਸਿੰਘ ਸਭਾ ਸਕੂਲ ਆਫ ਥਾਟ ਅਨੁਸਾਰ ਸੀ। ਉਹਨਾਂ ਕਿਹਾ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਅਕਤੂਬਰ ਤੋਂ ਸਿੰਘ ਸਭਾ ਲਹਿਰ ਦੀ 150 ਸੌ ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ, ਜੇਕਰ ਭਾਈ ਸਾਹਿਬ ਦੀਆਂ ਕੋਈ ਅਣਪ੍ਰਕਾਸ਼ਿਤ ਰਚਨਾਵਾਂ ਹੋਣਗੀਆਂ ਤਾਂ ਉਹ ਸਭਾ ਪ੍ਰਕਾਸ਼ਤ ਕਰੇਗੀ।
ਭਾਈ ਕਾਨ੍ਹ ਸਿੰਘ ਨਾਭਾ ਦੇ ਪੜ੍ਹਪੋਤਰੇ ਮੇਜਰ ਆਦਰਸ਼ਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਪੜਦਾਦੇ ਨੂੰ ਆਏ ਸ਼ਾਹੀ ਸੱਦਾ ਪੱਤਰ ਅਤੇ ਹੋਰ ਸਮੱਗਰੀ ਸੰਭਾਲ ਕੇ ਰੱਖੀ ਹੋਈ ਹੈ।ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੇ ਜੋ ਮਹਾਨ ਕੋਸ਼ ਦੇ ਜੋ ਗਲਤੀਆਂ ਭਰਪੂਰ ਅਨੁਵਾਦ ਛਾਪੇ ਹਨ, ਉਹ ਤੁਰੰਤ ਨਸ਼ਟ ਕਰਨ ਦੇ ਹੁਕਮ ਦਿੱਤੇ ਜਾਣ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਰਾਜਦੂਤ ਪਰੀਪਰੂਨ ਸਿੰਘ, ਡਾ. ਜਸਵੰਤ ਸਿੰਘ. ਡਾ. ਕੁਲਵੰਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਹਰਸਿੰਦਰ ਸਿੰਘ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਰੂਪਾਲ, ਹਮੀਰ ਸਿੰਘ ਤੇ ਮਲਕੀਤ ਸਿੰਘ ਬਰਾੜ ਹਾਜ਼ਰ ਸਨ।

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …