Saturday, December 21, 2024

Daily Archives: December 9, 2022

ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਰੱਖਿਆ ਜਾਵੇਗਾ ਖਿਆਲ – ਨਿੱਜ਼ਰ

ਪਾਈਟੈਕਸ ਮੇਲੇ ਵਿੱਚ ਪੁੱਜੇ ਲੋਕਲ ਬਾਡੀਜ਼ ਮੰਤਰੀ ਨੇ ਐਮ.ਐਸ.ਐਮ.ਈ ਕਨਕਲੇਵ ‘ਚ ਲਿਆ ਭਾਗ ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ।ਇਸ ਨੀਤੀ ਨੂੰ ਬਣਾਉਣ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ …

Read More »

ਕਿਸਾਨ ਕਣਕ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ- ਡਾ. ਗਿੱਲ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਕੈਬਨਿਟ ਖੇਤੀਬਾੜੀ, ਪੰਚਾਇਤਾਂ, ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦਿਆਂ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੌਰਾ ਕੀਤਾ।ਉਹਨਾਂ ਨਾਲ ਡਾ. ਭੁਪਿੰਦਰ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਡਾ. ਅਜਮੇਰ ਸਿੰਘ, ਜਸਦੀਪ ਸਿੰਘ ਅਜਨਾਲਾ, ਸੁਖਮੀਤ ਸਿੰਘ ਆਦਿ ਸਟਾਫ਼ ਤੇ …

Read More »

ਐਚ.ਡੀ.ਐਫ਼.ਸੀ ਬੈਂਕ ਵਲੋਂ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ – ਛੀਨਾ

 ਖੂਨਦਾਨ ਕੈਂਪ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਖੁਰਮਣੀਆਂ) – ਮਨੁੱਖਤਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਐਚ.ਡੀ.ਐਫ਼.ਸੀ ਰਣਜੀਤ ਐਵੀਨਿਊ ਦੇ ਸਹਿਯੋਗ ਨਾਲ ਨੋਲਜ਼ ਵਿਲਾ ਵੈਲਫ਼ੇਅਰ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਟੀਮ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਰੀਬਨ ਕੱਟ …

Read More »

ਯੂਥ ਕਾਂਗਰਸ ਨੇ ਲੱਡੂ ਵੰਡ ਮਨਾਈ ਹਿਮਾਚਲ ਜਿੱਤ ਦੀ ਖੁਸ਼ੀ

ਭੀਖੀ, 9 ਦਸੰਬਰ (ਕਮਲ ਜ਼ਿੰਦਲ) – ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਬਹੁਮਤ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਯੂਥ ਕਾਂਗਰਸ ਮਾਨਸਾ ਵਲੋਂ ਕਾਂਗਰਸੀ ਨੇਤਾ ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਲਖਵਿੰਦਰ ਬੱਛੋਆਣਾ ਅਤੇ ਵਾਇਸ ਪ੍ਰਧਾਨ ਕਰਮਵੀਰ ਗੁੜਥੜੀ ਅਤੇ ਮਾਨਸਾ ਸਹਿਰੀ ਪ੍ਰਧਾਨ ਰਜਨੀਸ਼ ਸ਼ਰਮਾ, ਗੁਰਪ੍ਰੀਤ ਸਿੰਘ ਭੀਖੀ, ਬਲਰਾਜ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ ਰਾਜ ਪੱਧਰੀ ਰੈਡ ਕਰਾਸ ਦਿਵਸ ਸਮਾਰੋਹ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ) – ਰੈਡ ਕਰਾਸ ਦਿਵਸ ‘ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਭਾਈ ਘਨਈਆ ਜੀ ਦੀ ਯਾਦ ਵਿੱਚ ਦੋ ਦਿਨਾ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਕਵਿਤਾ ਗਾਇਣ, ਲੋਕ ਗੀਤ, ਸਮੂਹ ਗਾਣ, ਫਸਟ ਏਡ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।ਕਾਲਜ ਅਤੇ ਸਕੂਲ ਪੱਧਰ ‘ਤੇ ਕੁੱਲ 10 ਪ੍ਰਤੀਯੋਗਿਤਾਵਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ …

Read More »

ਸ਼ੁਭ ਵਿਆਹ ਮੁਬਾਰਕ – ਹਰਪਾਲ ਸਿੰਘ ਸਰਾਓ ਅਤੇ ਪਰਮਜੀਤ ਕੌਰ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਹਰਪਾਲ ਸਿੰਘ ਸਰਾਓ ਵਾਸੀ ਲਹਿਰਾਗਾਗਾ ਦਾ ਸ਼ੁਭ ਵਿਆਹ ਪਰਮਜੀਤ ਕੌਰ ਵਾਸੀ ਮੰਗਵਾਲ ਨਾਲ ਹੋਇਆ।ਨਵ ਵਿਆਹੀ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ।

Read More »