ਅੰਮ੍ਰਿਤਸਰ, 27 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਸੱਤਵੇਂ ਦਿਨ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਸਤਵੇਂ ਦਿਨ ਭਾਰਤ ਦੀ ਪਹਿਲੀ ਮਹਿਲਾ ਪ੍ਰਸਿੱਧ ਸੰਗੀਤਕਾਰ ਉਸ਼ਾ ਖੰਨਾ ਨੂੰ ਸਮਰਪਿਤ ਕੀਤਾ।ਪ੍ਰੋਗਰਾਮ ਦੇ …
Read More »Daily Archives: July 27, 2024
ਨਗਰ ਨਿਗਮ ਵਲੋਂ ਸ਼ਹਿਰ ਦੇ ਸਾਰੇ ਵਾਰਡਾਂ ‘ਚ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਲਈ 4.5 ਕਰੋੜ ਦੇ ਕੰਮ ਪਾਸ
ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੀ ਸਾਂਭ-ਸੰਭਾਲ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਸੀਵਰੇਜ ਦੀ ਸਾਂਭ-ਸੰਭਾਲ ਦਾ ਕੰਮ ਸਿੰਗਲ ਟੈਂਡਰ ਰਾਹੀਂ ਠੇਕੇਦਾਰ ਵਲੋਂ ਕੀਤਾ ਜਾਂਦਾ ਸੀ, ਜਿਸ ਕਾਰਨ …
Read More »ਤੀਜੇ ਅਤੇ ਚੌਥੇ ਪਾਤਸ਼ਾਹ ਨਾਲ ਸਬੰਧਤ ਸ਼ਤਾਬਦੀ ਸਮਾਗਮ ਯਾਦਗਾਰੀ ਹੋਣਗੇ- ਐਡਵੋਕੇਟ ਧਾਮੀ
ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਮੁਕੰਮਲ ਰੂਪ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੋ ਥਾਵਾਂ ’ਤੇ ਮੁੱਖ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ।ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ …
Read More »ਬਿਜਲੀ ਮੰਤਰੀ ਈ.ਟੀ.ਓ ਨੇ ਜਿਲ੍ਹਾ ਪਠਾਨਕੋਟ ‘ਚ ਪਾਵਰ ਹਾਊਸ ਦਾ ਕੀਤਾ ਅਚਨਚੇਤ ਨਿਰੀਖਣ
ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ (ਬੀ.ਐਂਡ ਆਰ) ਅਤੇ ਬਿਜਲੀ ਮੰਤਰੀ ਪੰਜਾਬ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ।ਉਨ੍ਹਾਂ ਅੱਜ ਅਚਨਚੇਤ ਦੋਰੇ ਦੋਰਾਨ ਯੂ.ਬੀ.ਡੀ.ਸੀ ਹੈਡਰਲ ਪ੍ਰੋਜੈਕਟ ਪਾਵਰ ਹਾਊਸ ਨੰਬਰ 3 ਸਰਨਾ ਜਿਲ੍ਹਾ ਪਠਾਨਕੋਟ ਦਾ ਨਿਰੀਖਣ ਕੀਤਾ।ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਦਾ ਜਿਲ੍ਹਾ ਪਠਾਨਕੋਟ ਵਿਖੇ ਪਹੁੰਚਣ ਤੇ …
Read More »ਰਾਜੇਸ਼ ਕੁਮਾਰ ਨੇ ਡੀ.ਈ.ਓ ਸੈਕੰਡਰੀ ਅਤੇ ਸ੍ਰੀਮਤੀ ਕਮਲਦੀਪ ਕੌਰ ਨੇ ਡੀ.ਈ.ਓ ਐਲੀਮੈਂਟਰੀ ਦਾ ਅਹੁੱਦਾ ਸੰਭਾਲਿਆ
ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਠਾਨਕੋਟ ਅਤੇ ਸ੍ਰੀਮਤੀ ਕਮਲਦੀਪ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹੋਸ਼ਿਆਰਪੁਰ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਨਿਯੁੱਕਤ ਕੀਤਾ ਗਿਆ ਹੈ।ਨਵਨਿਯੁੱਕਤ ਜਿਲ੍ਹਾ ਸਿੱਖਿਆ ਅਫ਼ਸਰਾਂ ਨੇ ਆਪਣੇ ਅਹੁੱਦੇ ਸੰਭਾਲ ਲਏ ਹਨ।ਰਾਜੇਸ਼ ਕੁਮਾਰ ਦੇ ਪਰਿਵਾਰਕ ਮੈਂਬਰ ਪਤਨੀ ਸ੍ਰੀਮਤੀ ਸੁਨੀਤਾ ਗੁਪਤਾ ਅਤੇ ਸ੍ਰੀਮਤੀ ਕਮਲਦੀਪ ਕੌਰ …
Read More »ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਸੀ.ਬੀ.ਐਸ.ਈ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ‘ਸਿੱਖਿਆ ਸਪਤਾਹ’ ਤਹਿਤ ਵਿਦਿਆਰਥੀਆਂ ਨੇ ‘ਕੇ.ਟੀ ਆਰਟ ਗੈਲਰੀ’ ਦਾ ਵਿੱਦਿਅਕ ਦੌਰਾ ਕਰਦਿਆਂ ਚਿੱਤਰਕਲਾ ਸਬੰਧੀ ਸੂਖਮ ਵਿਸ਼ੇਸ਼ਤਾਈਆਂ ਅਤੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ …
Read More »ਖ਼ਾਲਸਾ ਕਾਲਜ ਵਿਖੇ ‘ਸੂਰਜ ਦੀ ਧੀ’ ਨਾਵਲ ਰਲੀਜ਼
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਦਰਜ਼ਨ ਤੋਂ ਵੱਧ ਨਾਵਲਾਂ ਦੀ ਸਿਰਜਣਾ ਕਰ ਚੁੱਕੇ ਪੰਜਾਬੀ ਦੇ ਪ੍ਰਮੁੱਖ ਪਰਵਾਸੀ ਨਾਵਲਕਾਰ ਗ.ਸ ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ‘ਸੂਰਜ ਦੀ ਧੀ’ ਖ਼ਾਲਸਾ ਕਾਲਜ ਵਿਖੇ ਰਲੀਜ਼ ਕੀਤਾ ਗਿਆ।ਪੰਜਕੋਹਾ ਪੰਜਾਬੀ ਦਾ ਪ੍ਰਮੁੱਖ ਨਾਵਲਕਾਰ ਹੈ।ਉਸ ਨੇ ਹੁਣ ਤੱਕ ਇੱਕ ਦਰਜ਼ਨ ਤੋਂ ਵੱਧ ਨਾਵਲਾਂ ਦੀ ਰਚਨਾ ਕੀਤੀ ਹੈ, ਜਦਕਿ ਦੋ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਿਤ ਕੀਤੇ ਹਨ ਅਤੇ …
Read More »ਇੰਡੀਅਨ ਟੇਲੈਂਟ ਉਲੰਪਿਆਡ ‘ਚ ਐਸ.ਏ.ਐਸ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਸੈਸ਼ਨ ਦੌਰਾਨ ਇੰਡੀਅਨ ਟੈਲੈਂਟ ਓਲੰਪੀਆਡ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਗੁਰਜੋਤ ਸਿੰਘ (ਤੀਸਰੀ), ਗੁਰਮਨਜੋਤ ਸਿੰਘ (ਚੌਥੀ) ਅਤੇ ਸਿਮਰਨ ਕੌਰ (ਅੱਠਵੀਂ) ਨੇ ਆਪਣੀ-ਆਪਣੀ ਸ਼੍ਰੇਣੀ ਵਿਚੋਂ ਟਾਪ ਕੀਤਾ।ਇਸੇ ਤਰ੍ਹਾਂ ਪ੍ਰਭਨੂਰ ਕੌਰ ਸ਼੍ਰੇਣੀ ਤੀਸਰੀ, ਨਵਦੀਪ ਕੌਰ ਸ਼੍ਰੇਣੀ ਸੱਤਵੀਂ ਨੂੰ …
Read More »ਅਕਾਲ ਅਕੈਡਮੀ ਚੀਮਾ ਵਿਖੇ ਬੀਚ-ਵਾਲੀਬਾਲ ਖੇਡ ਦਾ ਆਯੋਜਨ
ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੀਮਾ ਵਿਖੇ ਚੱਲ ਰਹੀਆਂ 68ਵੀਆਂ ਜ਼ੋਨ ਖੇਡਾਂ ਮੁਤਾਬਿਕ ਬੀਚ-ਵਾਲੀਬਾਲ ਖੇਡ ਦਾ ਆਯੋਜਨ ਕੀਤਾ ਗਿਆ।ਚੀਮਾ ਜੋਨ ਦੇ ਚਾਰ ਸਕੂਲਾਂ ਸਰਕਾਰੀ ਸਕੂਲ ਧਰਮਗੜ, ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਤੇ ਪੰਜਾਬੀ ਮਾਧਿਅਮ) ਅਤੇ ਐਸ.ਯੂ.ਐਸ ਸਕੂਲ ਭੀਖੀ ਦੀਆਂ ਉਮਰ ਵਰਗ ਦੇ 14, 17, 19 ਦੀਆਂ ਟੀਮਾਂ ਸਨ।ਉਮਰ ਵਰਗ-19 ਮੁੰਡੇ ਵਿੱਚ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਨੇ ਪਹਿਲੀ …
Read More »ਲੋਕ ਸਭਾ ਚੋਣਾਂ ‘ਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ
ਅੰਮ੍ਰਿਤਸਰ 26 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵਧੀਆ ਅਤੇ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ।ਵਿਸ਼ੇਸ਼ ਸਨਮਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡੀ.ਸੀ ਥੋਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਵਾਉਣੀਆਂ ਹਰ ਵਾਰ ਇੱਕ ਨਵੀਂ ਚੁਣੌਤੀ ਹੁੰਦੀ ਹੈ।ਉਹਨਾਂ ਕਿਹਾ ਕਿ ਉਹ ਚਾਰ …
Read More »