Wednesday, February 12, 2025

Daily Archives: January 22, 2025

“ਡਰੋਨ ਡਾਇਨਾਮਿਕਸ: ਡਰੋਨ ਤਕਨਾਲੋਜੀ, ਰੁਝਾਨ ਅਤੇ ਐਪਲੀਕੇਸ਼ਨ” ਵਿਸ਼ੇ `ਤੇ 5-ਦਿਨਾਂ ਬੂਟ ਕੈਂਪ ਸ਼ੁਰੂ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ, ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵੱਲੋਂ ਡਾ. ਬੀ.ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਦੇ ਸਹਿਯੋਗ ਨਾਲ “ਡਰੋਨ ਡਾਇਨਾਮਿਕਸ: ਡਰੋਨ ਤਕਨਾਲੋਜੀ, ਰੁਝਾਨ ਅਤੇ ਐਪਲੀਕੇਸ਼ਨ” ਵਿਸ਼ੇ `ਤੇ 5-ਦਿਨਾਂ ਬੂਟ ਕੈਂਪ ਸ਼ੁਰੂ ਹੋ ਗਿਆ।ਇਸ ਬੂਟ ਕੈਂਪ ਦਾ ਉਦੇਸ਼ ਡਰੋਨ ਤਿਆਰ ਕਰਨ …

Read More »

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਕੈਲੰਡਰ ਡਿਪਟੀ ਕਮਿਸ਼ਨਰ ਨੇ ਕੀਤਾ ਜਾਰੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਵਲੋਂ ਨਵੇਂ ਸਾਲ ਦਾ ਕੈਲੰਡਰ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਗਿਆ।ਸੰਸਥਾ ਪ੍ਰਧਾਨ ਜੀਤ ਸਿੰਘ ਢੀਂਡਸਾ ਅਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਐਸੋਸੀਏਸ਼ਨ ਵਲੋਂ ਪਿਛਲੇ ਸਾਲ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਲਈ ਕੀਤੇ ਭਲਾਈ ਦੇ ਕਾਰਜ਼ ਅਤੇ ਸਮਾਜਿਕ ਸੇਵਾਵਾਂ ਬਾਰੇ ਦੱਸਿਆ।ਡਿਪਟੀ ਕਮਿਸ਼ਨਰ ਨੇ ਇਸ ਦੀ ਸ਼ਲਾਘਾ ਕੀਤੀ ਅਤੇ …

Read More »

ਯਾਦਗਾਰੀ ਹੋ ਨਿੱਬੜਿਆ ਜੇ.ਈ ਹੀਰਾ ਸਿੰਘ ਦਾ ਸੇਵਾ ਮੁਕਤੀ ਸਨਮਾਨ ਸਮਾਰੋਹ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਪੀ.ਐਸ.ਪੀ.ਸੀ.ਐਲ ਸਬ ਡਵੀਜ਼ਨ ਦਫਤਰ ਲੌਂਗੋਵਾਲ ਦੇ ਮੁਲਾਜ਼ਮਾਂ ਵਲੋਂ ਜੇ.ਈ ਹੀਰਾ ਸਿੰਘ ਦੀ ਸੇਵਾ ਮੁਕਤੀ ਮੌਕੇ ਅਗਰਵਾਲ ਧਰਮਸ਼ਾਲਾ ਵਿੱਚ ਸ਼ਾਨਦਾਰ ਯਾਦਗਾਰੀ ਹੋ ਨਿੱਬੜਿਆ। ਹੀਰਾ ਸਿੰਘ ਸਬ ਡਵੀਜ਼ਨ ਲੌਂਗੋਵਾਲ ਤੋਂ ਬਤੌਰ ਜੂਨੀਅਰ ਇੰਜੀਨੀਅਰ ਸੇਵਾ ਮੁਕਤ ਹੋਏ ਹਨ।ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।ਗੁਰਸ਼ਰਨ ਸਿੰਘ ਐਕਸੀਅਨ ਸੁਨਾਮ, ਸ਼ਰਨਜੀਤ ਸਿੰਘ ਕਾਰਜ਼ਕਾਰੀ ਇੰਜੀਨੀਅਰ ਸਬ …

Read More »

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ ਅਤੇ ਸਕੂਲ ਅਧਿਆਪਕਾਂ ਦੇ ਸੱਦੇ `ਤੇ ਡਾ. ਇਕਬਾਲ ਸਿੰਘ ਸਕਰੌਦੀ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਮੇਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਮਾਂ ਹੀ ਸਭ ਤੋਂ ਵੱਡੀ ਦੌਲਤ ਹੈ।ਉਨ੍ਹਾਂ ਮੈਕਸਿਮ ਗੋਰਕੀ ਦੀ ਟੁਕ ਦਾ ਜ਼ਿਕਰ ਕਰਦਿਆਂ ਕਿਹਾ …

Read More »

ਪਿੰਗਲਵਾੜਾ ਸੰਸਥਾ ਦੇ ਆਨਰੇਰੀ ਸੇਵਕ ਮਾਸਟਰ ਸਤਪਾਲ ਨੂੰ ਸਦਮਾ, ਪੁੱਤਰ ਦਾ ਦੇਹਾਂਤ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਪਿੱਛਲੇ 22 ਸਾਲਾਂ ਤੋਂ ਪਿੰਗਲਵਾੜਾ ਸੰਗਰੂਰ ਬ੍ਰਾਂਚ ਦੀ ਤਰੱਕੀ `ਚ ਲੱਗੇ ਮਾਸਟਰ ਸਤਪਾਲ ਸ਼ਰਮਾ ਦਾ ਛੋਟਾ ਸਪੁੱਤਰ ਮਨਦੀਪ ਕੁਮਾਰ ਬਿਮਾਰੀ ਨਾਲ ਜੂਝਦੇ ਹੋਏ ਡੀ.ਐਮ.ਸੀ ਲੁਧਿਆਣਾ ਵਿਖੇ ਸਰੀਰ ਤਿਆਗ ਗਿਆ।ਸ਼ਰਮਾ ਪਰਿਵਾਰ ਅਤੇ ਪਿੰਗਲਵਾੜਾ ਨਾਲ ਜੁੜੀ ਸੰਗਤ ਲਈ ਇਹ ਅਕਹਿ ਸਦਮਾ ਹੈ।ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਬੀਬੀ ਇੰਦਰਜੀਤ ਕੌਰ, ਪਰਮਿੰਦਰ ਸਿੰਘ ਭੱਟੀ, ਰਾਜਬੀਰ …

Read More »

ਨਵੀਆਂ ਵਿਕਸਿਤ ਹੋ ਰਹੀਆਂ ਅਣ-ਅਧਿਕਾਰਿਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ

ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਪੀ.ਸੀ.ਐਸ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਰੈਗੂਲੇਟਰੀ ਵਿੰਗ ਜਿਲ੍ਹਾ ਨਗਰ ਯੋਜਨਾਕਾਰ (ਰ) ਪਠਾਨਕੋਟ ਵਲੋਂ ਬਤੌਰ ਡਿਊਟੀ ਮੈਜਿਸਟਰੇਟ ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ ਅਤੇ ਥਾਣਾ ਬਾਰਠ ਸਾਹਿਬ ਅਤੇ ਥਾਣਾ …

Read More »

ਗਣਤੰਤਰ ਦਿਵਸ ਦੇ ਮੱਦੇਨਜ਼ਰ ਸਟੇਡੀਅਮ ਦੇ ਇਲਾਕਿਆਂ ‘ਤੇ ਡਰੋਨ ਗਤੀਵਿਧੀਆਂ ਉਪਰ ਪਾਬੰਦੀ

ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰ ਦਿਵਸ ਮਿਤੀ 26 ਜਨਵਰੀ 2025 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ।ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵਲੋਂ ਖੇਡ ਸਟੇਡੀਅਮ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਡਰੋਨ ਗਤੀਵਿਧੀਆਂ ਉਪਰ ਰੋਕ ਲਗਾਉਣਾ ਅਤਿ ਜਰੂਰੀ ਹੈ।ਅਦਿੱਤਿਆ ਉਪਲ ਆਈ.ਏ.ਐਸ ਜਿਲ੍ਹਾ …

Read More »