ਅੰਮ੍ਰਿਤਸਰ, 6 ਜੂਨ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਵਿੱਦਿਅਕ ਸੈਸ਼ਨ 2014-15 ਦੀ ‘ਦਾਖਲਾ ਸੂਚੀ’ ਜਾਰੀ ਕਰਦੇ ਹੋਏ ਆਪਣੇ ਸਾਰੇ ਕਾਲਜਾਂ ਅਤੇ ਸਕੂਲਾਂ ‘ਚ ਦਾਖਲਾ ਲੈਣ ਲਈ ਸੂਚਨਾਵਾਂ ਮੁਹੱਈਆ ਕੀਤੀਆਂ ਹਨ। ਕੌਂਸਲ ਦੇ ਅਧੀਨ ਇਤਿਹਾਸਿਕ ਖਾਲਸਾ ਕਾਲਜ ‘ਚ ਗ੍ਰੇਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਸਾਰੀਆਂ ਕਲਾਸਾਂ ਲਈ ਦਾਖਲਾ ਜਾਰੀ ਹੈ। ਕਾਲਜ ‘ਚ ਵਿਸ਼ੇਸ਼ ਵਿਸ਼ੇ ਬੀ. ਐੱਸ. ਸੀ. (ਐਗਰੀਕਲਚਰ) ਦੇ ਲਈ ਦਾਖਲਾ ਪ੍ਰੀਖਿਆ 14 ਜੂਨ ਨੂੰ ਰੱਖੀ ਗਈ ਹੈ, ਜਿਸਦੇ ਬਾਅਦ ਇਸ ਇਮਤਿਹਾਨ ‘ਚ ਬਣੀ ਮੈਰਿਟ ਦੇ ਅਧਾਰ ‘ਤੇ ਇਸ ਕੋਰਸ ‘ਚ ਦਾਖਲਾ ਹੋਵੇਗਾ। ਇਸਦੇ ਇਲਾਵਾ ਕਾਲਜ ‘ਚ ਐੱਮ. ਐੱਸ. ਸੀ., ਐੱਮ. ਏ., ਐੱਮ. ਕਾਮ, ਬੀ. ਐੱਸ. ਸੀ., ਬੀ. ਸੀ. ਏ., ਬੀ. ਕਾਮ ਆਦਿ ਲਈ ਵੀ ਦਾਖਲਾ ਜਰੀ ਹੈ। ਕਾਲਜ ਇਸ ਸਾਲ ਨਵੇਂ ਕੋਰਸ ‘ਐੱਮ. ਐੱਸ. ਸੀ. (ਬਾਇਓਟਿਕ), ਐੱਮ. ਐੱਸ. ਸੀ. (ਫ਼ੂਡ ਸਾਇੰਸ ਐਂਡ ਟੈਕਨਾਲੋਜੀ), ਮਾਸਟਰ ਆਫ਼ ਫ਼ਿਜ਼ੀਓਥਰੈਪੀ, ਬੈਚਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਨਿਊਕੇਸ਼ਨ ਅਤੇ ਐੱਮ. ਬੀ. ਏ.’ ਦੀ ਸ਼ੁਰੂਆਤ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਖਾਲਸਾ ਕਾਲਜ ਫ਼ਾਰ ਵੂਮੈਨ ‘ਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦਾਖਲਾ ਸੂਚਨਾ ਦੇ ਤਹਿਤ ਆਰਟਸ, ਸਾਇੰਸ ਅਤੇ ਕਾਮਰਸ ਦੀਆਂ ਸਾਰੀਆਂ ਕਲਾਸਾਂ ਦੇ ਲਈ ਦਾਖਲਾ ਜਾਰੀ ਹੈ। ਇਸ ਕਾਲਜ ‘ਚ ਫ਼ੈਸ਼ਨ ਡਿਜ਼ਾਈਨਿੰਗ ਅਤੇ ਕੰਪਿਊਟਰ ਸਾਇੰਸ ਕੋਰਸ ਖਾਸ ਮਹੱਤਵ ਰੱਖਦੇ ਹਨ। ਇਸਦੇ ਇਲਾਵਾ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ (ਰਣਜੀਤ ਐਵੀਨਿਊ) ਜਿਹੜਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਨਾਲ ਐਫ਼ੀਲੇਟਿਡ ਹੈ, ‘ਚ ਦਾਖਲਾ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਹੋਵੇਗਾ। ਖਾਲਸਾ ਕਾਲਜ ਚਵਿੰਡਾ ਦੇਵੀ ‘ਚ ਬੀ. ਐੱਸ. ਸੀ. (ਇਕਨਾਮਿਕਸ), ਬੀ. ਸੀ. ਏ., ਬੀ. ਕਾਮ ਅਤੇ ਸਟੀਚਿੰਗ ਤੇ ਟੇਲਰਿੰਗ ਦੇ ਡਿਪਲੋਮਾ ‘ਚ ਦਾਖਲਾ ਜੀ. ਐੱਨ. ਡੀ. ਯੂ. ਦੇ ਨਿਯਮਾਂ ਅਨੁਸਾਰ ਸ਼ੁਰੂ ਹੈ। ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਖਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਆਫ਼ ਫ਼ਾਰਮੇਸੀ ਤੇ ਖਾਲਸਾ ਕਾਲਜ ਆਫ਼ ਨਰਸਿੰਗ ‘ਚ ਦਾਖਲੇ ਸਬੰਧਿਤ ਯੂਨੀਵਰਸਿਟੀਆਂ ਵੱਲੋਂ ਲਏ ਜਾਣ ਵਾਲੀਆਂ ਦਾਖਲਾ ਪ੍ਰੀਖਿਆਵਾਂ ਅਤੇ ਮੈਰਿਟ ਦੇ ਅਧਾਰ ਤਹਿਤ ਹੋਵੇਗਾ। ਇਸੇ ਤਰ੍ਹਾਂ ਖਾਲਸਾ ਕਾਲਜ ਪਬਲਿਕ ਸਕੂਲ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਖਾਲਸਾ ਕਾਲਜ ਸੀ: ਸੈ: ਸਕੂਲ (ਲੜਕੇ), ਖਾਲਸਾ ਕਾਲਜ ਗਰਲਜ਼ ਸੀ: ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਹੇਰ ‘ਚ ਵੀ ਦਾਖਲਾ ਸ਼ੁਰੂ ਹੈ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …