Friday, April 19, 2024

ਯਾਦਾਂ ਦੇ ਪੰਨੇ

ਅੱਜ ਮੈਂ ਬੈਠੀ ਬੈਠੀ ਨੇ
ਪੁਰਾਣੀ ਯਾਦਾਂ ਦੇ ਪੰਨੇ ਫਰੋਲੇ
ਸੋਚਿਆ ਅੱਜ ਮੈਂ ਬਣ ਗਈ ਹਾਂ
ਸਰਕਾਰੀ ਮਾਸਟਰਨੀ।

ਮੰਨਿਆ ਕੀਤੀ ਮੈਂ ਵੀ
ਨਹੀਂ ਸੀ ਮੇਹਨਤ ਘੱਟ
ਪਰ ਇਹ ਸਭ ਦੀ ਵਜਾਹ
ਸਿਰਫ਼ ਮੇਰੇ ਬੇਬੇ ਬਾਪੂ ਨੇ।

ਗਲਤੀ ਭਾਵੇਂ ਲੱਖ ਹੋ ਜੇ
ਕਦੇ ਵੀ ਦਿੱਤੀ ਝਿੜਕ ਨੀ
ਬਿਨ ਮੰਗੇ ਹੀ ਬਾਪੂ ਨੇ
ਹਰ ਪੂਰੀ ਕੀਤੀ ਮੰਗ ਮੇਰੀ।

ਆਪਣੀ ਖੁਸ਼ੀ ਭੁਲਾ ਛੱਡ
ਮੇਰੀ ਹਰ ਕੀਤੀ ਰੀਝ ਪੂਰੀ
ਬੜੇ ਅਫ਼ਸਰਾਂ ਸੰਗ ਬੈਠਣਾ
ਤੇ ਸ਼ਹਿਰ ਸ਼ਹਿਰ ਘੁੰਮਣਾ।

ਅੱਜ ਮੈਂ ਸਿੱਖ ਗਈ ਹਾਂ
ਦੂਜਿਆਂ ਦਾ ਗ਼ਮ ਵੀ
ਭੁੱਲਣਾ ਸਿੱਖ ਗਈ ਹਾਂ
ਤੇ ਮਾਪਿਆਂ ਦੀ ਸੇਵਾ ਕਰਨਾ
ਅੱਜ ਮੈਂ ਸਿੱਖ ਗਈ ਹਾਂ।

ਸੱਚੇ ਪਾਤਸ਼ਾਹ ਅੱਗੇ ਦੁਆ ਮੇਰੀ
ਸਭ ਨੂੰ ਮਿਲਣ ਤਰੱਕੀਆਂ
ਮਾਪਿਆਂ ਦੀ ਬਦੌਲਤ ਬੱਸ ਇਹੀ।

Usha Rani Mukatsar

 

 

 

 
ਊਸ਼ਾ ਰਾਣੀ
ਈ.ਟੀ.ਟੀ ਅਧਿਆਪਕਾ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ – 97809-56842

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply