Friday, April 26, 2024

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ’ਚ ਹਾਸਲ ਕੀਤਾ ਅਹਿਮ ਸਥਾਨ

PPN1104201813ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਵਿੱਦਿਅਕ ਖੇਤਰਾਂ ’ਚ ਮੈਰਿਟ ਪੁਜ਼ੀਸ਼ਨਾਂ ਨੂੰ ਪ੍ਰਾਪਤ ਕਰਕੇ ਆਪਣੀ ਸੰਸਥਾ ਲਈ ਨਾਮਣਾ ਖੱਟ ਰਹੀਆਂ ਹਨ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਮੈਰਿਟ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਲਗਾਤਾਰ ਸਫ਼ਲਤਾ ਦੀ ਕਾਮਨਾ ਕੀਤੀ।
ਡਾ. ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਬੀ.ਏ ਦੇ ਤੀਜੇ ਸਮੈਸਟਰ ਦੀ ਸਿਮਰਨ ਨੇ ਜੀ.ਐਨ.ਡੀ.ਯੂ ’ਚ ਲਗਾਤਾਰ ਪਹਿਲੇ ਸਥਾਨ ਨੂੰ ਪ੍ਰਾਪਤ ਕਰਕੇ ਕਾਲਜ ਦੀ ਸਰਵਉਚਤਾ ਨੂੰ ਕਾਇਮ ਰੱਖਿਆ ਹੈ।ਉਨ੍ਹਾਂ ਕਿਹਾ ਕਿ ਐਮ.ਕਾਮ ਕਲਾਸ ਦੀ ਨਿਧੀ ਠਾਕੁਰ (ਤੀਜਾ ਸਮੈਸਟਰ) ਨੇ ਅੰਮ੍ਰਿਤਸਰ ਜ਼ਿਲ੍ਹੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਐਮ. ਕਾਮ (ਤੀਜਾ ਸਮੈਸਟਰ) ਦੀ ਮਨਦੀਪ ਕੌਰ ਨੇ ਯੂਨੀਵਰਸਿਟੀ ’ਚ ‘ਡਿਸਟਿੰਕਸ਼ਨ’ ਪ੍ਰਾਪਤ ਕੀਤੀ, ਕੋਮਲਪ੍ਰੀਤ ਕੌਰ ਅਤੇ ਕੋਮਲ ਚਾਂਦ (ਰਿਟੇਲ ਮੈਨੇਜ਼ਮੈਂਟ ਐਂਡ ਆਈ.ਟੀ) ਸਮੈਸਟਰ ਤੀਜਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਸਮੈਸਟਰ 6ਵੇਂ ਦੀ ਦੀਪਿਕਾ ਨੇ ਪਹਿਲਾ ਅਤੇ ਹਰਮਨਪ੍ਰੀਤ ਬੀ. ਵਾਕ. (ਰਿਟੇਲ ਮੈਨੇਜ਼ਮੈਂਟ ਐਂਡ ਆਈ.ਟੀ) ਨੇ ਯੂਨੀਵਰਸਿਟੀ ’ਚ ਦੂਜਾ ਸਥਾਨ ਹਾਸਲ ਕੀਤਾ।ਇਸ ਮੌਕੇ ਉਨ੍ਹਾਂ ਵਣਜ ਵਿਭਾਗ ਦੇ ਮੁਖੀ ਡਾ. ਸੁਮਨ ਨਈਅਰ ਅਤੇ ਉਨ੍ਹਾਂ ਦੁਆਰਾ ਕਰਵਾਈ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਸ਼ਾਨਦਾਰ ਨਤੀਜ਼ਿਆਂ ਦੀ ਕਾਮਨਾ ਕੀਤੀ।
 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply