Saturday, April 20, 2024

ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਅਹੁਦੇਦਾਰਾਂ ਦੀ ਚੋਣ ਮੀਟਿੰਗ 16 ਨੂੰ

ਬੇਦੀ, ਕੰਗ, ਸੰਧੂ ਤੇ ਅਵਤਾਰ ਸਿੰਘ ਦੇ ਨਾਵਾਂ ‘ਤੇ ਹੋਵੇਗੀ ਚਰਚਾ
ਅੰਮ੍ਰਿਤਸਰ, 14 ਸਤੰਬਰ (ਸੰਧੂ) – 30 ਸਾਲ ਤੋਂ ਲੈ ਕੇ 100 ਸਾਲ ਤੱਕ ਉਮਰ ਵਰਗ ਦੇ ਸੂਬਾ, ਕੌਮੀ ਤੇ ਕੌਮਾਤਰੀ ਪੱਧਰ ਦੇ ਮਹਿਲਾ ਪੁਰਸ਼ ਖਿਡਾਰੀਆਂ ਦੀ ਤਰਜ਼ਮਾਨੀ ਲਈ ਨਵੀ ਹੋਂਦ ਵਿੱਚ ਆ ਰਹੀ ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਵੱਲੋਂ ਨਵੀਆਂ ਨਿਯੁੱਕਤੀਆਂ ਦੇ ਸਿਲਸਿਲੇ ਤਹਿਤ ਸੂਬਾ ਪੱਧਰ ਦੇ ਢਾਂਚੇ ਲਈ ਅਹੁੱਦੇਦਾਰਾਂ ਦੀ ਇਕ ਜਰੂਰੀ ਮੀਟਿੰਗ 16 ਸਤੰਬਰ ਦਿਨ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਜਾਵੇਗੀ।
             ਇਸ ਸਬੰਧੀ ਜਾ ਣਕਾਰੀ ਦੇਂਦਿਆਂ ਪੀ.ਆਰ.ਓ ਸਪੋਰਟਸ ਜੀ.ਐਸ ਸੰਧੂ ਨੇ ਦੱਸਿਆ ਕਿ ਚੀਫ ਪੈਟਰਨ ਦੇ ਲਈ ਜੀ.ਐਨ.ਡੀ.ਯੂ ਦੇ ਫਾਰਮੈਸੀ ਵਿਭਾਗ ਦੇ ਸਾਬਕਾ ਮੁੱਖੀ ਪ੍ਰੋਫੈਸਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਪੈਟਰਨ ਲਈ ਐਸ.ਜੀ.ਆਰ.ਡੀ ਇੰਸਟੀਚਿਊਟ ਪੰਧੇਰ ਦੀ ਐਮ.ਡੀ ਮੈਡਮ ਹਰਜਿੰਦਰਪਾਲ ਕੌਰ ਕੰਗ, ਪ੍ਰਧਾਨ ਲਈ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਸੰਧੂ ਤੇ ਸੈਕਟਰੀ ਵਜੋਂ ਕੌਮਾਂਤਰੀ ਐਥਲੈਟਿਕ ਖਿਡਾਰੀ ਅਵਤਾਰ ਸਿੰਘ ਦੇ ਨਾਮ ‘ਤੇ ਚਰਚਾ ਕੀਤੀ ਜਾਵੇਗੀ। ਸੰਧੂ ਨੇ ਦੱਸਿਆਂ ਕਿ ਉਪਰੋਕਤ ਨਾਵਾਂ ਦੀ ਚੋਣ ਲਗਭਗ ਤੈਅ ਹੈ।ਜਿਲ੍ਹਾ ਪੱਧਰੀ ਢਾਂਚੇ ਲਈ ਵੱਖ-ਵੱਖ ਜਿਲ੍ਹਿਆਂ ਦੇ ਵੈਟਰਨ ਖਿਡਾਰੀਆਂ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੂਬਾ ਪੱਧਰ ‘ਤੇ ਵਿਸ਼ਾਲ ਤੇ ਮਜ਼ਬੂਤ ਢਾਂਚਾ ਬਣਾਉਣ ਤੋਂ ਬਾਅਦ ਪੰਜਾਬ ਮਾਸਟਰ/ਵੈਟਰਨ ਪਲੇਅਰ ਟੀਮ ਵੱਲੋਂ ਖਿਡਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਉਪਰਾਲੇ ਕੀਤੇ ਜਾਣਗੇ ਤੇ ਖੇਡ ਪ੍ਰਤੀਯੋਗਤਾਵਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …