Friday, April 19, 2024

36ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਓਵਰ ਆਲ ਜੇਤੂ ਰਹੀ ਤਲਵੰਡੀ ਸਾਬੋ ਦੀ ਟੀਮ

ਚੰਗੇ ਪ੍ਰਦਰਸ਼ਨ ਲਈ ਆਪਣੀ ਪ੍ਰਤੀਭਾ ਵਿੱਚ ਹੋਰ ਵੀ ਨਿਖਾਰ ਲਿਆਉਣ ਵਿਦਿਆਰਥੀ – ਡੀ.ਈ.ਓ
ਖੇਡ ਅਮਲੇ ਤੇ ਬਹਿਮਣ ਦੀਵਾਨਾ ਦੇ ਪ੍ਰਾਇਮਰੀ ਸਕੂਲ ਨੂੰ ਕੱਲ ਦੀ ਛੁੱਟੀ ਦਾ ਐਲਾਨ

PPN30101408
ਬਠਿੰਡਾ, 30  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ੩੬ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅੰਤਲੇ ਦਿਨ ਤਿੰਨ ਦਿਨਾਂ ਪ੍ਰਾਇਮਰੀ ਖੇਡਾਂ ਅੱਜ ਬਾਅਦ ਦੁਪਿਹਰ ਪੂਰੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਈਆਂ।ਪ੍ਰਾਇਮਰੀ ਖੇਡਾਂ ਦੀ ਓਵਰ ਆਲ ਰਨਿੰਗ ਟ੍ਰਾਫੀ ਬਲਾਕ ਤਲਵੰਡੀ ਸਾਬੋ ਨੇ ਆਪਣੇ ਨਾਮ ਕੀਤੀ ਅਤੇ ਖੇਡਾਂ ਦਾ ਝੰਡਾ ਵੀ ਅੱਜ ਦੇ ਸਨਮਾਨ ਸਮਾਰੋਹ ਮੌਕੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਲਈ ਬਲਾਕ ਤਲਵੰਡੀ ਸਾਬੋਂ ਨੂੰ ਸੌਂਪਿਆ ਗਿਆ। ਪਿੰਡ ਬਹਿਮਣ ਦੀਵਾਨਾ ਦੇ ਖੇਡ ਮੈਦਾਨਾਂ ਵਿੱਚ ਚੱਲੇ ਇਸ ਖੇਡ ਟੂਰਨਾਮੈਂਟ ਦੇ ਅੰਤਲੇ ਦਿਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਅਮਰਜੀਤ ਕੌਰ ਏ. ਈ. ਓ. ਖੇਡਾਂ ਮੈਡਮ ਪਵਿੱਤਰ ਕੌਰ ਅਤੇ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਿਵਪਾਲ ਗੋਇਲ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਖੇਡਾਂ ਦੇ ਸੰਚਾਲਨ ਦੌਰਾਨ ਅਗਵਾਈ ਕਰ ਰਹੇ ਬੀ.ਪੀ.ਈ.ਓ ਹੈੱਡ ਕੁਆਰਟਰ ਕਰਮਜੀਤ ਕੌਰ ਅਤੇ ਦਰਸ਼ਨ ਸਿੰਘ ਜੀਦਾ (ਬਠਿੰਡਾ) ਤੋਂ ਇਲਾਵਾ ਬਲਾਕ ਅਫਸਰ ਅਮਰਜੀਤ ਕੌਰ (ਸੰਗਤ), ਹਰਫੂਲ ਸਿੰਘ ਤਲਵੰਡੀ ਸਾਬੋ ਨੇ ਵੀ ਇਨਾਮ ਤਕਸੀਮ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ।
ਇਸ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਿਵਪਾਲ ਗੋਇਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚੇ ਜਿੱਥੇ ਅੱਗੇ ਰਾਜ ਪੱਧਰੀ ਖੇਡਾਂ ਵਿੱਚ ਜ਼ਿਲ੍ਹੇ ਦੀ ਅਗਵਾਈ ਕਰਨਗੇ ਉੱਥੇ ਆਪਣੀ ਪ੍ਰਤੀਭਾ ਵਿੱਚ ਹੋਰ ਨਿਖਾਰ ਲਿਆਉਣ ਅਤੇ ਚੰਗੇ ਪ੍ਰਦਰਸ਼ਨ ਲਈ ਹੋਰ ਮਿਹਨਤ ਕਰਨ ਲਈ ਕਿਹਾ।ਜ਼ਿਲ੍ਹਾ ਖੇਡਾਂ ਵਿੱਚ ਵਿਸ਼ੇਸ਼ ਪ੍ਰੈਸ ਡਿਊਟੀ ਅਧਿਆਪਕ ਬਲਬੀਰ ਸਿੰਘ ਕਮਾਂਡੋ ਜੰਗੀਰਾਣਾ ਤੇ ਰਾਜਿੰਦਰ ਸਿੰਘ ਦਿਓਣ ਨੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਨਾਸਟਿਕ ਕੋਚ ਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਅੱਜ ਬਠਿੰਡਾ ਬਲਾਕ ਨੇ ਆਪਣੀ ਝੰਡੀ ਕਾਇਮ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਦੋਹੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਆਪਣੇ ਨਾਮ ਕੀਤਾ।ਜਦੋਂ ਕਿ ਲੜਕਿਆਂ ਵਿੱਚੋਂ ਸੰਗਤ ਬਲਾਕ ਤੇ ਲੜਕੀਆਂ ਵਿੱਚੋਂ ਤਲਵੰਡੀ ਸਾਬੋ ਦੀਆਂ ਟੀਮਾਂ ਦੂਜੇ ਸਥਾਨ ਤੇ ਰਹੀਆਂ।ਫੁੱਟਬਾਲ ਦੇ ਮੁਕਾਬਲੇ ਵਿੱਚ ਨਥਾਣਾ ਬਲਾਕ ਦੀ ਟੀਮ ਨੂੰ ਪੈਨੇਲਟੀ ਸ਼ੂਟ ਵਿੱਚ ੨-੦ ਨਾਲ ਮਾਤ ਪਾ ਕੇ ਬਲਾਕ ਭਗਤਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਕਬੱਡੀ ਸਰਕਲ ਵਿੱਚ ਤਲਵੰਡੀ ਨੂੰ ੨੯-੪੦ ਦੇ ਵੱਡੇ ਫਰਕ ਨਾਲ ਹਰਾ ਕੇ ਭਗਤਾ ਬਲਾਕ ਫਾਈਨਲ ਦੀ ਜੇਤੂ ਬਣੀ।ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਤਲਵੰਡੀ ਸਾਬੋ ਬਲਾਕ ਨੇ ਫਾਈਨਲ ਵਿੱਚ ਰਾਮਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਕਬੱਡੀ ਨੈਸ਼ਨਲ ਲੜਕਿਆਂ ਦੇ ਮੁਕਾਬਲੇ ਵਿੱਚ ਮੇਜ਼ਬਾਨ ਬਲਾਕ ਬਠਿੰਡਾ ਨੇ ੨੮-੩੨ ਦੇ ਫਰਕ ਨਾਲ ਫਾਈਨਲ ਮੈਚ ਨਥਾਣਾ ਬਲਾਕ ਤੋਂ ਜਿੱਤਿਆ।ਖੋ-ਖੋ ਲੜਕੀਆਂ ਦੇ ਮੁਕਾਬਲੇ ਵਿੱਚ ਤਲਵੰਡੀ ਸਾਬੋ ਪਹਿਲੇ ਤੇ ਰਾਮਪੁਰਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਅੱਜ ਦੀਆਂ ਖੇਡਾਂ ਮੌਕੇ ਬਲਜਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ ਸਟੇਜ ਸੰਚਾਲਕ, ਦਲਜੀਤ ਸਿੰਘ, ਵਨੀਤਾ ਧੀਰ, ਜਸਵਿੰਦਰ ਸਿੰਘ, ਮਨਸੁਖਜੀਤ ਸਿੰਘ, ਨਿਰਭੈ ਸਿੰਘ, ਹਰਤੇਜ ਸਿੰਘ, ਰਣਦੀਪ ਕੌਰ, ਜਸਪਾਲ ਸਿੰਘ, ਰੇਸ਼ਮ ਸਿੰਘ ਜੰਡਾਂਵਾਲਾ, ਰਣਜੀਤ ਸਿੰਘ ਬਰਾੜ ਮਲਕਾਣਾ, ਸੁਰਿੰਦਰਪਾਲ ਕੌਰ, ਗੁਰਮੇਲ ਸਿੰਘ ਬੱਲੂਆਣਾ ਆਦਿ ਨੇ ਡਿਊਟੀ ਨਿਭਾਈ।ਸਨਮਾਨ ਸਮਾਰੋਹ ਦੇ ਅੰਤ ਵਿੱਚ ਬਲਾਕ ਅਫਸਰ ਬਠਿੰਡਾ ਦਰਸ਼ਨ ਸਿੰਘ ਜੀਦਾ ਨੇ ਪਿੰਡ ਪੰਚਾਇਤ, ਗੁਰ ਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੇਰੇ ਪੰਜਾਬ ਕਲੱਬ ਤੇ ਚੜਦੀ ਕਲਾ ਕਲੱਬ ਵੱਲੋਂ ਖੇਡਾਂ ਵਿੱਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਡਿਊਟੀ ਨਿਭਾਉਣ ਵਾਲੇ ਸਮੁੱਚੇ ਅਧਿਆਪਕਾਂ ਤੇ ਅਧਿਕਾਰੀਆਂ ਦੇ ਵਧੀਆ ਸਹਿਯੋਗ ਲਈ ਸਭ ਨੂੰ ਵਧਾਈ ਵੀ ਦਿੱਤੀ ।
ਖੇਡ ਅਮਲੇ ਤੇ ਸਕੂਲ ਬਹਿਮਣ ਦੀਵਾਨਾ ਤੇ ਵਿਦਿਆਰਥੀਆਂ ਨੂੰ ਭਲਕੇ ਦੀ ਛੁੱਟੀ ਦਾ ਐਲਾਨ
ਜ਼ਿਲ੍ਹਾ ਪ੍ਰਾਇਮਰੀ ਖੇਡਾਂ ਮੌਕੇ ਡਿਊਟੀਆਂ ਦੇਣ ਵਾਲੇ ਸਮੁੱਚੇ ਅਧਿਆਪਕਾਂ ਤੇ ਬਹਿਮਣ ਦੀਵਾਨਾ ਤੇ ਸਕੂਲ ਸਟਾਫ ਤੇ ਬੱਚਿਆਂ ਨੂੰ ਡੀ.ਈ.ਓ ਪ੍ਰਾਇਮਰੀ ਨੇ ਛੁੱਟੀ ਦਾ ਐਲਾਨ ਕੀਤਾ ਹੈ। ਬਹਿਮਣ ਦੀਵਾਨਾ ਦੇ ਸਕੂਲ ਸਟਾਫ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਜ਼ਿਲ੍ਹਾ ਅਧਿਕਾਰੀਆਂ ਨੇ ਸਮੁੱਚੇ ਸਟਾਫ਼ ਨੂੰ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply