Thursday, March 28, 2024

ਮਾਪਿਆਂ ਕੋਲੋਂ ਸਹਿਮਤੀ ਪੱਤਰ ਮਿਲਣ ‘ਤੇ ਹੀ ਬੱਚਿਆਂ ਨੂੰ ਸਕੂਲਾਂ ‘ਚ ਮਿਲੇਗਾ ਦਾਖਲਾ – ਸੋਨੀ

ਕਿਹਾ ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਹਨ ਕਈ ਕੀਮਤੀ ਜਾਨਾਂ

ਅੰਮ੍ਰਿਤਸਰ 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ 26 ਜੁਲਾਈ ਸੋਮਵਾਰ ਤੋਂ ਜ਼ਿਲ੍ਹੇ ਦੇ 10ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਕੂਲ ਖੋਲੇ ਜਾ ਰਹੇ ਹਨ।ਬੱਚਿਆਂ ਦੇ ਮਾਪਿਆਂ ਕੋਲੋਂ ਸਹਿਮਤੀ ਪੱਤਰ ਮਿਲਣ ‘ਤੇ ਹੀ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇਗਾ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਢੱਪਈ ਰੋਡ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਲਗਾਏ ਗਏ ਪੰਜਵੇਂ ਖੂਨਦਾਨ ਕੈਪ ਦਾ ਉਦਘਾਟਨ ਕਰਨ ਸਮੇਂ ਕੀਤਾ।
                  ਸ੍ਰੀ ਸੋਨੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਗਤੀ ਕਾਫੀ ਧੀਮੀ ਪੈ ਗਈ ਹੈ ਅਤੇ ਸਰਕਾਰ ਵਲੋ ਲਗਾਈਆਂ ਗਈਆਂ ਪਾਬੰਦੀਆਂ ਵਿਚ ਕਾਫੀ ਛੂਟ ਦਿੱਤੀ ਜਾ ਰਹੀ ਹੈ।ਸਾਰੇ ਸਕੁਲਾਂ ਦੇ ਬਾਹਰ ਬੱਚਿਆਂ ਨੂੰ ਸੈਨੀਟਾਈਜ਼ ਕਰਕੇ ਹੀ ਸਕੂਲ ਵਿਚ ਪ੍ਰਵੇਸ਼ ਕਰਨ ਦਿੱਤਾ ਜਾਵੇਗਾ ਅਤੇ ਬੱਚਿਆਂ ਲਈ ਮਾਸਕ ਲਗਾਉਣਾ ਵੀ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਸਾਰੇ ਸਕੂਲੀ ਅਧਿਆਪਕਾਂ ਨੂੰ ਵੈਕਸੀਨ ਦੀਆਂ ਦੋਵੇ ਡੋਜ਼ਾਂ ਲਗਣੀਆਂ ਜ਼ਰੂਰੀ ਹਨ ਅਤੇ ਕਲਾਸ ਰੂਮਾਂ ਵਿਚ ਵੀ ਬੱਚਿਆਂ ਨੂੰ ਉਚਿਤ ਦੂਰੀ ਤੇ ਬੈਠਾਇਆ ਜਾਵੇਗਾ।
                  ਸੋਨੀ ਨੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਫਾਊਂਡੇਸ਼ਨ ਵਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।ਕੈਂਪਾਂ ਦੋਰਾਨ ਇਕੱਠਾ ਕੀਤਾ ਖੂਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੱਖਿਆ ਜਾਂਦਾ ਹੈ ਅਤੇ ਜਰੂਰਤ ਅਨੁਸਾਰ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਇਕ ਯੂਨਿਟ ਦੇ ਖੂਨ ਨਾਲ 4 ਵਿਅਕਤੀਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।ਇਸ ਖੂਨਦਾਨ ਕੈਪ ਮੋਕੇ 119 ਯੂਨਿਟ ਖੂਨ ਇਕੱਠਾ ਕੀਤਾ ਗਿਆ।
                     ਇਸ ਮੌਕੇ ਕੋਸਲਰ ਵਿਕਾਸ ਸੋਨੀ, ਸੁਰਿੰਦਰ ਛਿੰਦਾ, ਸਰਬਜੀਤ ਸਿੰਘ ਲਾਟੀ, ਸੋਭਿਤ ਬੱਬਰ, ਗੁਰਨਾਮ ਸਿੰਘ ਗਾਮਾ, ਫਾਊਡੇਸ਼ਨ ਦੇ ਰਾਕੇਸ਼ ਸੇਠੀ, ਸੂਰਜ ਕੁਮਾਰ, ਦੇਸਰਾਜ, ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …