Friday, April 19, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ‘ਚ ਸੁਣੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਡੀਏ.ਵੀ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਤੇ ਬਾਰਹਵੀਂ ਤੱਕ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਹਾਜ਼ਰੀ ‘ਚ ਸੁਣਿਆ। ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਹਰ ਵਿਦਿਆਰਥੀ ਅਜ਼ਾਦ ਵਿਅਕਤੀਤਵ ਵਾਲਾ ਹੁੰਦਾ ਹੈ।ਉਸ ਦੀ ਯੋਗਤਾ ਤੇ ਸੁਪਨੇ ਅਲੱਗ ਹੁੰਦੇ ਹਨ।ਪ੍ਰੰਤੁ ਉਹ ਆਪਣੀ ਯੋਗਤਾ ਤੇ ਸੁਪਨੇ ਛੱਡ ਕੇ ਮਿੱਤਰਾਂ ਦੇ ਸੁਪਨਿਆਂ ਤੇ ਯੋਗਤਾ ਨਾਲ ਆਪਣੀ ਤੁਲਨਾ ਕਰਦਾ ਹੈ।ਉਹ ਉਨਾਂ ਨਾਲ ਮੁਕਾਬਲਾ ਕਰਦਾ ਹੈ, ਜੋ ਉਸ ਦੇ ਤਨਾਅ ਦਾ ਮੁੱਖ ਕਾਰਣ ਬਣਦਾ ਹੈ।ਵਿਦਿਆਰਥੀਆਂ ਨੂੰ ਮੁਕਬਾਲਾ ਛੱਡ ਕੇ ਆਪਣੇ ਨਿਸ਼ਾਨੇ ਵੱਲ ਵੱਧਣਾ ਚਾਹੀਦਾ ਹੈ ਤਾਂ ਹੀ ਉਹ ਸਫਲਤਾ ਪ੍ਰਾਪਤ ਕਰ ਸਕਦਾ ਹੈ।
              ਰਾਸ਼ਟਰੀ ਸਿਖਿਆ ਨੀਤੀ ਬਾਰੇ ਉਨਾਂ ਕਿਹਾ ਕਿ ਇਸ ਨੀਤੀ ਨੂੰ ਪੂਰੀ ਤਰਾਂ ਸਮਝ ਕੇ ਜੋ ਅਸਲੀਅਤ ਸਮਝੇਗਾ ਤਾਂ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ।ਅਧਿਆਪਕਾਂ ਨੂੰ ਉਨਾਂ ਕਿਹਾ ਕਿ ਉਹ ਬੱਚਿਆਂ ‘ਤੇ ਬਿਨਾਂ ਮਤਲਬ ਦਬਾਅ ਨਾ ਪਾਉਣ। ਆਪਣੇ ਅਧੂਰੇ ਸੁਪਨੇ ਬੱਚਿਆਂ ‘ਤੇ ਨਾ ਥੋਪਣ।ਬੱਚਿਆਂ ਰੁਚੀ, ਸ਼ਕਤੀ ਅਤੇ ਸੀਮਾ ਨੂੰ ਪਛਾਣ ਕੇ ਉਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
                 ਪ੍ਰਧਾਨ ਮੰਤਰੀ ਨੇੇ ਕਿਹਾ ਕਿ ਉਹ ਆਪਣੇ ਜੀਵਨ ‘ਚ ਆਉਣ ਸਮੱਸਿਆਵਾਂ ਤੋਂ ਨਿਰਾਸ਼ ਨਾ ਹੋਣ, ਬਲਕਿ ਉਹ ਆਪਣੇ ਆਪ ਨੂੰ ਮਜ਼ਬੂਤ ਬਣਾਉਣ।ਅਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਦੂਸਰਿਆਂ ਲਈ ਪ੍ਰੇਰਣਾ ਬਣਨ।ਉਹ ਅਧਿਆਪਾਂ ਵਲੋਂ ਪੜਾਏ ਗਏ ਪਾਠ ਬਾਰੇ ਆਪਣੇ ਮਿਤਰਾਂ ਨਾਲ ਚਰਚਾ ਕਰਨ।ਲਗਾਤਾਰ ਚਰਚਾ ਕਰਨ ਨਾਲ ਗਿਆਨ ਵਿੱਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਕਿ ਕਦੇ ਪ੍ਰੀਕਿਅ ਦੀ ਵੀ ਪ੍ਰੀਖਿਆ ਲੈਣ ਅਤੇ ਉਸ ਨੂੰ ਪੱਤਰ ਲਿਖੋ ਕਿ ਉਸੀਂ ਕਿੰੰਨੀ ਤਿਆਰੀ ਕੀਤੀ ਹੈ।ਇਸ ਨਾਲ ਉਹਾਡਾ ਆਤਮਵਿਸ਼ਵਾਸ਼ ਵਧੇਗਾ।ਕਲਾਸ ਵਿੱਚ ਬੈਠ ਕੇ ਆਪਣਾ ਸਾਰਾ ਧਿਆਨ ਕਲਾਸ ਵਿੱਚ ਹੀ ਰੱਖੋ।ਵਿਦਿਆਰਥੀਆਂ ਨੇ ਉਤਸ਼ਾਹ ਨਾਲ ਚਰਚਾ ਸੁਣੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਗੱਲਾਂ ਸੁਣ ਕੇ ਉਹ ਤਨਾਅ ਮੁਕਤ ਅਤੇ ਉਤਸ਼ਾਹਿਤ ਹੋ ਕੇ ਪ੍ਰੀਖਆ ਦੀ ਤਿਆਰੀ ਕਰਨਗੇ ਅਤੇ ਆਪਣਾ ਨਿਸ਼ਾਨਾ ਹਾਸਲ ਕਰਨ ਵਿੱਚ ਕਾਮਯਾਬ ਹੋਣਗੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …