ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕਰਵਾਈ ਗਈ ਚੇਤਨਾ ਪਰਖ ਪ੍ਰੀਖਿਆ ਦਾ ਆਯੋਜਨ ਸਰਕਾਰੀ ਹਾਈ ਸਕੂਲ ਤਕੀਪੁਰ ‘ਚ ਇਕਾਈ ਮੁਖੀ ਕਮਲਜੀਤ ਵਿੱਕੀ ਦੀ ਅਗਵਾਈ ਹੇਠ ਕੀਤਾ ਗਿਆ।ਤਰਕਸ਼ੀਲ ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਅਜੋਕੇ ਵਿਗਿਆਨਕ ਯੁੱਗ ਦੇ ਹਾਣ ਦੇ ਬਣਨ ਲਈ ਸਾਨੂੰ ਵੇਲਾ ਵਿਹਾ ਚੁੱਕੀਆਂ ਰੂੜੀਵਾਦੀ ਰਸਮਾਂ ਤੇ ਅੰਧਵਿਸਵਾਸ਼ ਦੇ ਜੂਲੇ ਨੂੰ ਲਾਹ ਕੇ ਤਰਕਸ਼ੀਲ ਅਤੇ ਵਿਗਿਆਨਕ ਵਿਚਾਰਧਾਰਾ ਦਾ ਲੜ ਫੜਨਾ ਪੈਣਾ ਹੈ।ਮੀਡੀਆ ਰਾਹੀ ਫੈਲਾਏ ਜਾ ਰਹੇ ਅੰਧਕਾਰ ਦਾ ਮੁਕਾਬਲਾ ਕਰਨ ਲਈ ਕਿਤਾਬ ਕਲਚਰ ਨੂੰ ਪ੍ਫੁੱਲਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਗੂਆਂ ਨੇ ਕਿਹਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਘਰ ਘਰ ਕਿਤਾਬਾਂ ਪਹੁੰਚਾਉਣ ਲਈ ਵਚਨਬੱਧ ਹੈ।ਇਸ ਪ੍ਰੀਖਿਆ ਵਿੱਚ ਸਾਹੋਕੇ, ਰੱਤੋਕੇ, ਢੱਡਰੀਆਂ ਅਤੇ ਤਕੀਪੁਰ ਦੇ ਮਿਡਲ ਅਤੇ ਸੈਕੰਡਰੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …