Saturday, August 2, 2025
Breaking News

‘ਸੁਰ ਉਤਸਵ- 2022’ ਸਤਵਾਂ ਦਿਨ ਬਾਲੀਵੁਡ ਸਦਾਬਹਾਰ ਅਦਾਕਾਰ ਜਤਿੰਦਰ ਕਪੂਰ ਨੂੰ ਕੀਤਾ ਸਮਰਪਿਤ

ਅੰਮ੍ਰਿਤਸਰ, 30 ਜੁਲਾਈ ( ਦੀਪ ਦਵਿੰਦਰ ਸਿੰਘ) – 8 ਦਿਨਾਂ ਸੁਰ ਉਤਸਵ ਦੇ ਸਤਵੇਂ ਦਿਨ ਮੁੱਖ ਮਹਿਮਾਨ ਮਨਦੀਪ ਸਿੰਘ ਮੰਨਾ ਸਮਾਜ ਸੇਵਕ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।8 ਦਿਨਾਂ ਸੁਰ ਉਤਸਵ ਦੇ ਸਤਵੇਂ ਦਿਨ ਬਾਲੀਵੁਡ ਦੇ ਪ੍ਰਸਿੱਧ ਸਦਾਬਹਾਰ ਅਦਾਕਾਰ ਜਤਿੰਦਰ ਕਪੂਰ ਤੇ ਫਿਲਮਾਏ ਹੋਏ ਗੀਤਾਂ ਨੂੰ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਗਾਏ।ਜਤਿੰਦਰ ਕਪੂਰ ‘ਤੇ ਫਿਲਾਮਾਏ ਹੋਏ ਫਿਲਮੀ ਗੀਤਾਂ ਨੂੰ ਗਾਉਣ ਵਾਲੇ ਰੋਹਿਤ ਅਰੋੜਾ, ਦੈਵਿਕ ਧਵਨ, ਰਾਮ ਗੁਲਾਟੀ, ਸੁਨੀਲ ਕੁਮਾਰ, ਨਿਤਿਆ ਰਨਦੇਵ, ਰਾਜੀਵ ਬਹਿਲ, ਅਜੇ ਮਹਾਜਨ, ਰਾਕੇਸ਼ ਕੁਮਾਰ, ਨਵੀਨ ਬਜਾਜ, ਡਾ. ਰਵੀ ਸੈਣੀ, ਡਾ. ਭੁਪਿੰਦਰ ਨੇ ਖ਼ੂਬਸੂਰਤ ਗੀਤ ਗਾਏ।
                    ਯੂ.ਐਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤਕ ਚੱਲਣ ਵਾਲੇ ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਤੇ ਅੰਮ੍ਰਿਤਸਰ ਦੇ ਜ਼ੰਮਪਲ ਬਾਲੀਵੁਡ ਦੇ ਬਿਹਤਰੀਨ ਅਤੇ ਸਦਾਬਹਾਰ ਅਦਾਕਾਰ ਜਤਿੰਦਰ ਕਪੂਰ ਦੀ ਜੀਵਨੀ ਬਾਰੇ ਅਤੇ ਸੰਘਰਸ਼ਾਂ ਬਾਰੇ ਦੱਸਿਆ।ਸਮਾਗਮ ਉਪਰੰਤ ਮੁੱਖ ਮਹਿਮਾਨ ਮਨਦੀਪ ਸਿੰਘ ਮੰਨਾ ਨੇ ਸੁਰ ਉਤਸਵ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਲਾਕਾਰਾਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਕ ਦੀ ਭੂਮਿਕਾ ਹਰਪ੍ਰੀਤ ਸਿੰਘ, ਉਪਾਸਨਾ ਭਾਰਦਵਾਜ ਅਤੇ ਰਾਧਿਕਾ ਸ਼ਰਮਾ ਨੇ ਬਾਖੂਬੀ ਨਿਭਾਈ।
                  ਇਸ ਮੌਕੇ ਸ਼੍ਰੋਮਣੀ ਬਾਲ ਸਹਿਤ ਪੁਰਸਕਾਰ ਕੁਲਬੀਰ ਸਿੰਘ ਸੂਰੀ, ਗੁਰਵਿੰਦਰ ਕੌਰ ਸੂਰੀ, ਦਲਜੀਤ ਅਰੋੜਾ, ਡਾ. ਦਰਸ਼ਨਦੀਪ, ਟੀ.ਐਸ ਰਾਜਾ, ਤਰਲੋਚਨ ਤੋਚੀ, ਗੁਰਤੇਜ ਮਾਨ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ, ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …