Thursday, March 28, 2024

ਦਰਸ਼ਕਾਂ ਦੇ ਪਿਆਰ ਸਦਕਾ ਯਾਦਗਾਰੀ ਹੋ ਨਿਬੜਿਆ ‘8 ਦਿਨਾਂ ਸੁਰ ਉਤਸਵ-2022’

ਅੰਮ੍ਰਿਤਸਰ, 31 ਜੁਲਾਈ (ਦੀਪ ਦਵਿੰਦਰ ਸਿੰਘ) – 8 ਦਿਨਾਂ ਸੁਰ ਉਤਸਵ ਆਖਰੀ ਦਿਨ ਅਮਿੱਟ ਯਾਦਾਂ ਛੱਡਦਾ ਹੋਇਆ ‘8 ਦਿਨਾਂ ਸੁਰ ਉਤਸਵ-2022’ ਅੱਜ ਸਫ਼ਲਤਾਪੂਰਵਕ ਸਮਾਪਤ ਹੋਇਆ।ਹਲਕਾ ਉਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ।ਉਨ੍ਹਾਂ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਪਲੇਅ ਬੈਕ ਸਿੰਗਰ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।ਉਤਸਵ ਦੇ ਅੰਤਲੇ ਦਿਨ ਮਸ਼ਹੂਰ ਬਾਲੀਵੁੱਡ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ 42ਵੀਂ ਬਰਸੀ ਨੂੰ ਸਮਰਪਿਤ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।ਹਰਿੰਦਰ ਸੋਹਲ ਅਤੇ ਅਨੂੰਜੋਤ ਕੌਰ ਨੇ ਰਫ਼ੀ ਸਾਹਿਬ ਦੇ ਗਾਏ ਹੋਏ ਸਦਾਬਹਾਰ ਗੀਤ ਪੇਸ਼ ਕੀਤੇ।ਅੰਮ੍ਰਿਤਸਰ ਦੇ ਜੰਮਪਲ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਜੀਵਨੀ, ਬਾਲੀਵੁੱਡ ਦੇ ਸਫ਼ਰ ਅਤੇ ਸੰਘਰਸ਼ਾਂ ਬਾਰੇ ਹਰਿੰਦਰ ਸੋਹਲ ਨੇ ਦੱਸਿਆ।ਮੁੱਖ ਮਹਿਮਾਨ ਕੰਵਰ ਵਿਜੇ ਪਤਾਪ ਸਿੰਘ ਨੇ ਸੁਰ ਉਤਸਵ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਹਰਪ੍ਰੀਤ ਸਿੰਘ, ਉਪਾਸਨਾ ਭਾਰਦਵਾਜ ਅਤੇ ਰਾਧਿਕਾ ਸ਼ਰਮਾ ਨੇ ਕੀਤਾ।
                        ਇਸ ਮੌਕੇ ਸ਼ਮਸ਼ੇਰ ਸਿੰਘ ਢਿੱਲੋਂ, ਤਰਲੋਚਨ ਤੋਚੀ, ਦਲਜੀਤ ਅਰੋੜਾ, ਡਾ. ਕੁਲਬੀਰ ਸਿੰਘ ਸੂਰੀ, ਫ਼ਿਲਮ ਡਾਇਰੈਕਟਰ ਨਵਤੇਜ ਸਿੰਘ, ਗੁਰਵਿੰਦਰ ਕੌਰ ਸੂਰੀ, ਟੀ.ਐਸ ਰਾਜਾ, ਰਾਣਾ ਪ੍ਰਤਾਪ ਸ਼ਰਮਾ, ਰਘਬੀਰ ਸਿੰਘ ਸੋਹਲ, ਜਸਪਾਲ ਸਿੰਘ ਪਾਲੀ, ਵਿਪਨ ਧਵਨ, ਗੁਰਤੇਜ ਮਾਨ, ਗੋਬਿੰਦ ਕੁਮਾਰ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ ਸਮੇਤ ਰਫ਼ੀ ਸਾਹਿਬ ਦੇ ਪ੍ਰਸੰਸ਼ਕ ਤੇ ਸਰੋਤੇ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …