Friday, March 29, 2024

ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 5 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੀਆਂ ਗਿੱਧਾ ਵਿਦਿਆਰਥਣਾਂ ਨੇ ‘ਲੋਕ ਨਾਚ ਪਿੜ’ ਅੰਮ੍ਰਿਤਸਰ ਅਤੇ ‘ਵੱਸਦਾ ਪੰਜਾਬ ਭੰਗੜਾ ਅਕੈਡਮੀ’ ਕੈਲੀਫੋਰਨੀਆ ਦੇ ਸਹਿਯੋਗ ਨਾਲ ਉਲੀਕੇ ਸੁਚੱਜੀ ਪੰਜਾਬਣ ਮੁਟਿਆਰ ਪ੍ਰੋਗਰਾਮ ’ਚ ਸ਼ਾਨਦਾਰ ਪੇਸ਼ਕਾਰੀਆਂ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਨਾਂ ਨੇ ਦੱਸਿਆ ਕਿ ਡੀ.ਏ.ਵੀ ਕਾਲਜ ਵਿਖੇ ਆਯੋਜਿਤ ਕੀਤੇ ਗਏ ਇਸ ਸੱਭਿਆਚਾਰਕ ਪ੍ਰੋਗਰਾਮ ਮੌਕੇ ਕਾਲਜ਼ ਦੀ ਗਿੱਧਾ ਟੀਮ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ।ਮੁਸਕਾਨ ਭਾਰਦਵਾਜ ਨੇ ਸੁਚੱਜੀ ਪੰਜਾਬਣ ਮੁਟਿਆਰ (ਮੁੱਖ ਖਿਤਾਬ), ਕਵਲਜੀਤ ਕੌਰ ਨੇ ਫ਼ਸਟ ਰਨਰ ਅੱਪ, ਸਿਮਰਨਪ੍ਰੀਤ ਕੌਰ ਨੇ ਸੈਕਿੰਡ ਰਨਰ ਅੱਪ, ਮਹਿਕਪ੍ਰੀਤ ਕੌਰ ਨੇ ਨਖ਼ਰਿਆਂ ਪੱਟੀ ਮੁਟਿਆਰ ਅਤੇ ਪ੍ਰੀਤੀ ਨੇ ਸੋਹਣੀ ਸੀਰਤ ਦਾ ਖਿਤਾਬ ਹਾਸਲ ਕਰਕੇ ਕਾਲਜ ਦਾ ਰੌਸ਼ਨ ਕੀਤਾ ਹੈ।  ਡਾ. ਮਹਿਲ ਸਿੰਘ ਅਤੇ ਡੀਨ ਯੁਵਕ ਭਲਾਈ ਤੇ ਸੱਭਿਆਚਾਰਕ ਗਤੀਵਿਧੀਆਂ ਪ੍ਰੋ: ਦੇਵਿੰਦਰ ਸਿੰਘ ਨੇ ਵਿਦਿਆਰਥਣਾਂ ਅਤੇ ਟੀਮ ਇੰਚਾਰਜ਼ ਡਾ. ਹਰਜੀਤ ਕੌਰ ਨੂੰ ਮੁਬਾਰਕ ਦਿੱਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਹੁਕਮਾਂ ’ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਨਿਪੁੰਨ ਬਣਾਇਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …