Saturday, June 3, 2023

ਮਹਿਲਾ ਅਗਰਵਾਲ ਸਭਾ (ਰਜਿ:) ਸੁਨਾਮ ਵਲੋਂ ਅਗਰੋਹਾ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ

ਸੰਗਰੂਰ, 11 ਸਤੰਬਰ (ਜਗਸੀਰ ਲੌਂਗੋਵਾਲ) – ਪੂਰਨਮਾਸ਼ੀ ਦੇ ਪਵਿੱਤਰ ਦਿਨ ਮਹਿਲਾ ਅਗਰਵਾਲ ਸਭਾ (ਰਜਿ:) ਵਲੋ ਸਭਾ ਦੀ ਮੰਜ਼ੂ ਗਰਗ ਦੀ ਅਗਵਾਈ ਹੇਠ ਸਰਪ੍ਰਸਤ ਇੰਦਰਾ ਬਾਂਸਲ, ਖਜ਼਼ਾਨਚੀ ਰੇਖਾ ਜ਼ਿੰਦਲ ਦੀ ਦੇਖ-ਰੇਖ ਹੇਠ ਆਪਣੇ ਪੁਰਖਿਆਂ ਦੀ ਕਰਮ ਭੂਮੀ ਅਗਰੋਹਾ ਧਾਮ ਦੇ ਦਰਸ਼ਨਾਂ ਲਈ ਸਥਾਨਕ ਮਹਾਰਾਜਾ ਅਗਰਸੇਨ ਚੌਕ ਤੋਂ ਬੱਸ ਰਵਾਨਾ ਹੋਈ।
ਪੰਜਾਬ ਮਹਿਲਾ ਅਗਰਵਾਲ ਸਭਾ (ਰਜਿ.) ਦੀ ਪ੍ਰਧਾਨ ਰੇਵਾ ਛਾਹੜੀਆ, ਸਰਪਰਸਤ ਅੰਜ਼ੂ ਗਰਗ, ਕੈਸ਼ੀਅਰ ਰਿਧੀਮਾ ਗੁਪਤਾ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਬੱਸ ਰਵਾਨਾ ਹੋਣ ਤੋਂ ਪਹਿਲਾਂ ਸਾਰਿਆਂ ਨੇ ਮਹਾਰਾਜਾ ਅਗਰਸੇਨ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਆਰਤੀ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।ਸੁਨਾਮ ਨਗਰ ਪਾਲਿਕਾ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਪ੍ਰੇਮ ਗੁਪਤਾ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ।ਮਹਿਲਾ ਅਗਰਵਾਲ ਸਭਾ ਵਲੋਂ ਅਗਰੋਹਾ ਧਾਮ ਵਿਖੇ ਅਗਰੋਹਾ ਵਿਕਾਸ ਟਰੱਸਟ ਦੇ ਪ੍ਰਧਾਨ ਬਜਰੰਗ ਦਾਸ ਗਰਗ, ਅਗਰੋਹਾ ਵਿਕਾਸ ਟਰੱਸਟ ਮਹਿਲਾ ਸਮਿਤੀ ਹਰਿਆਣਾ ਦੀ ਪ੍ਰਧਾਨ ਮਰੰਮੀ ਗੁਪਤਾ ਅਤੇ ਅਗਰੋਹਾ ਵਿਕਾਸ ਟਰੱਸਟ ਦੇ ਚੂੜੀਆ ਰਾਮ ਗੋਇਲ ਨੇ ਮੁਲਾਕਾਤ ਕੀਤੀ।ਉਨ੍ਹਾਂ ਸਾਰਿਆਂ ਨੇ ਮਾਂ ਕੁਲਦੇਵੀ, ਮਹਾਰਾਜਾ ਅਗਰਸੇਨ, ਮਹਾਰਾਣੀ ਮਾਧਵੀ ਦਾ ਆਸ਼ੀਰਵਾਦ ਲਿਆ।
ਇਸ ਮੌਕੇ ਸੀਮਾ ਗਰਗ, ਵਿਨੀਤਾ ਰਾਣੀ, ਕਮਲੇਸ਼ ਗਰਗ, ਮ੍ਰਿਗਨਾਨੀ ਗਰਗ, ਕੈਲਾਸ਼ ਰਾਣੀ ਬਾਂਸਲ, ਸੁਦੇਸ਼ ਸਿੰਗਲਾ, ਸਵੀਟੀ ਰਾਣੀ, ਰਜਨੀ ਗਰਗ, ਪ੍ਰਿਆ ਰਾਣੀ ਸ਼ਾਂਤੀ ਰਾਣੀ, ਊਸ਼ਾ ਰਾਣੀ, ਆਸ਼ਾ ਰਾਣੀ, ਕੇਵਲ ਸਿੰਗਲਾ ਐਸ.ਡੀ.ਓ, ਰਾਧੇਸਿਆਮ ਗਰਗ, ਮੁਕੇਸ਼ ਗਰਗ, ਪਵਨ ਛਾਹੜੀਆ, ਮਨੀਸ਼ ਕੁਮਾਰ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …