‘ਅਧਿਆਪਕ ਮੇਲੇ’ ਲਾਉਣਾ ਸਮੇਂ ਦੀ ਮੁੱਖ ਲੋੜ -ਸੁਨਮ ਲਤਾ ਪ੍ਰਿੰਸੀਪਲ
ਸ਼ਮਰਾਲਾ, 13 ਸਤੰਬਰ (ਇੰਦਰਜੀਤ ਸਿੰਘ ਕੰਗ) – ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬੀ.ਐਨ.ਓ ਸਮਰਾਲਾ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਸਥਾਨਕ ਸ.ਸ.ਸ.ਸ.ਸ ਸਮਰਾਲਾ (ਲੜਕੇ) ਵਿਖੇ ਅਧਿਆਪਕਾਂ ਦੀ ਰਚਨਾਤਮਕਤਾ ਅਤੇ ਸਿਰਜਣਾਤਮਕਤਾ ਵਿੱਚ ਨਿਖਾਰ ਲਿਆਉਣ ਲਈ ਬਲਾਕ ਪੱਧਰੀ ਅਧਿਆਪਕ ਮੇਲੇ ਦਾ ਆਯੋਜਨ ਕੀਤਾ ਗਿਆ।ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਬਹੁਤ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ।ਮੁਕਾਬਲਿਆਂ ਦਾ ਪ੍ਰਬੰਧ ਬਲਾਕ ਸਮਰਾਲਾ ਦੇ ਸਮੂਹ ਬੀ.ਐਮ ਅਤੇ ਜੱਜਾਂ ਵਲੋਂ ਕੀਤਾ ਗਿਆ।
ਪੰਜਾਬੀ ਸੁੰਦਰ ਲਿਖਾਈ ਵਿੱਚ ਪਹਿਲਾ ਸਥਾਨ ਹਰਦਮਨਦੀਪ ਸਿੰਘ ਸ.ਹ.ਸ ਘੁਲਾਲ, ਦੂਜਾ ਸਥਾਨ ਨਵਨੀਤ ਕੌਰ ਸ.ਸ.ਸ.ਸ (ਕੰਨਿਆ) ਕਟਾਣੀ ਕਲਾਂ ਅਤੇ ਤੀਜਾ ਸਥਾਨ ਜਪਿੰਦਰ ਸਿੰਘ ਸ.ਸ.ਸ.ਸ ਘੁੰਗਰਾਲੀ ਸਿੱਖਾਂ ਨੇ ਹਾਸਲ ਕੀਤਾ। ਹੋਮ ਸਾਇੰਸ ਵਿੱਚ ਪਹਿਲਾ ਸਥਾਨ ਸਰਬਜੀਤ ਕੌਰ ਸ.ਸ.ਸ.ਸ (ਕੰਨਿਆ) ਕਟਾਣੀ ਕਲਾਂ ਨੇ ਹਾਸਲ ਕੀਤਾ।ਹਿੰਦੀ ਵਿਸ਼ੇ ਵਿੱਚ ਪਹਿਲਾ ਸਥਾਨ ਟੀਟੂ ਸ.ਹ.ਸ ਉਟਾਲਾਂ, ਦੂਜਾ ਸਥਾਨ ਰੇਨੂੰ ਸ.ਸ.ਸ.ਸ.ਸ ਕਟਾਣੀ ਕਲਾਂ (ਲੜਕੀਆਂ) ਅਤੇ ਤੀਜਾ ਸਥਾਨ ਹਰਦਮਨਦੀਪ ਸਿੰਘ ਸ.ਹ.ਸ ਘੁਲਾਲਾ ਨੇ ਪ੍ਰਾਪਤ ਕੀਤਾ।ਗਣਿਤ ਵਿਸ਼ੇ ਵਿੱਚ ਪਹਿਲਾ ਸਥਾਨ ਜਪਿੰਦਰ ਸਿੰਘ ਸ.ਸ.ਸ.ਸ ਘੁੰਗਰਾਲੀ ਸਿੱਖਾਂ, ਦੂਜਾ ਸਥਾਨ ਨਵੀਨ ਘਈ ਸ.ਹ.ਸ ਨਾਗਰਾ ਅਤੇ ਤੀਜਾ ਸਥਾਨ ਅਮਨਦੀਪ ਕੌਰ ਸ.ਸ.ਸ.ਸ.ਸ.ਸ ਸਮਰਾਲਾ (ਲੜਕੇ) ਨੇ ਹਾਸਲ ਕੀਤਾ।ਸਾਇੰਸ ਵਿਸ਼ੇ ਵਿੱਚ ਪਹਿਲਾ ਸਥਾਨ ਨਵਨੀਤ ਕੌਰ ਸ.ਹ.ਸ ਸਿਹਾਲਾ, ਦੂਜਾ ਸਥਾਨ ਰਵਿੰਦਰ ਕੌਰ ਸ.ਹ.ਸ ਘੁਲਾਲ ਨੇ ਪ੍ਰਾਪਤ ਕੀਤਾ।ਪ੍ਰਿੰਸੀਪਲ ਸੁਮਨ ਲਤਾ ਨੇ ਜੇਤੂ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਇਸ ਮੌਕੇ ਲਖਵੀਰ ਸਿੰਘ ਬੀ.ਐਮ ਸ.ਸ/ਅੰਗਰੇਜ਼ੀ, ਵਰਿੰਦਰ ਕੁਮਾਰ ਬੀ.ਐਮ ਸਾਇੰਸ, ਜਗਦੀਪ ਸਿੰਘ ਬੀ.ਐਮ ਮੈਥ, ਹਰਪਾਲ ਸਿੰਘ ਬੀ.ਐਮ ਪੰਜਾਬੀ, ਹਰਦਮਨਦੀਪ ਸਿੰਘ ਬੀ.ਐਮ ਹਿੰਦੀ, ਸੁਮਨ ਬਾਲਾ, ਸੁਨੀਤਾ ਅਰੋੜਾ, ਸੁਰਿੰਦਰ ਕੁਮਾਰ, ਦਵਿੰਦਰ ਕੌਰ, ਸੰਦੀਪ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।